DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਆਪ’ ਵਿਧਾਇਕ ਰਮਨ ਅਰੋੜਾ ਈ ਡੀ ਅੱਗੇ ਪੇਸ਼

ਗੁਰਨੇਕ ਸਿੰਘ ਵਿਰਦੀ ‘ਆਪ’ ਦੇ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਅੱਜ ਮਨੀ ਲਾਂਡਰਿੰਗ ਰੋਕੂ ਕਾਨੂੰਨ ਮਾਮਲੇ ਵਿੱਚ ਐੱਨਫੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਪੇਸ਼ ਹੋਇਆ। ਉਹ ਅੱਜ ਸਵੇਰੇ ਸਵਾ 11 ਵਜੇ ਈ ਡੀ ਦੇ ਸਥਾਨਕ ਦਫ਼ਤਰ ਵਿੱਚ ਪੁੱਜਿਆ। ਈ ਡੀ ਵੱਲੋਂ ਵਿਧਾਇਕ...

  • fb
  • twitter
  • whatsapp
  • whatsapp
featured-img featured-img
‘ਆਪ’ ਵਿਧਾਇਕ ਰਮਨ ਅਰੋੜਾ ਈ ਡੀ ਦਫ਼ਤਰ ਜਾਂਦਾ ਹੋਇਆ।
Advertisement

ਗੁਰਨੇਕ ਸਿੰਘ ਵਿਰਦੀ

‘ਆਪ’ ਦੇ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਅੱਜ ਮਨੀ ਲਾਂਡਰਿੰਗ ਰੋਕੂ ਕਾਨੂੰਨ ਮਾਮਲੇ ਵਿੱਚ ਐੱਨਫੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਪੇਸ਼ ਹੋਇਆ।

Advertisement

ਉਹ ਅੱਜ ਸਵੇਰੇ ਸਵਾ 11 ਵਜੇ ਈ ਡੀ ਦੇ ਸਥਾਨਕ ਦਫ਼ਤਰ ਵਿੱਚ ਪੁੱਜਿਆ। ਈ ਡੀ ਵੱਲੋਂ ਵਿਧਾਇਕ ਨੂੰ ਜਲੰਧਰ ਦਫ਼ਤਰ ਵਿੱਚ ਕੁਝ ਅਹਿਮ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਸੀ।

Advertisement

ਕੇਂਦਰੀ ਏਜੰਸੀ ਵੱਲੋਂ ਇਹ ਜਾਂਚ ਪਿਛਲੇ ਸਾਲ 23 ਮਈ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵਿਧਾਇਕ ਖ਼ਿਲਾਫ਼ ਦਰਜ ਕੀਤੇ ਕੇਸ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ। ਅਰੋੜਾ ’ਤੇ ਦੋਸ਼ ਹਨ ਕਿ ਉਸ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਸ਼ਹਿਰ ਦੇ ਲੋਕਾਂ ਨੂੰ ਇਮਾਰਤੀ ਨਿਯਮਾਂ ਦੀ ਉਲੰਘਣਾ ਦੇ ਫ਼ਰਜ਼ੀ ਨੋਟਿਸ ਜਾਰੀ ਕੀਤੇ ਅਤੇ ਉਨ੍ਹਾਂ ਤੋਂ ਮੋਟੀ ਰਕਮ ਵਸੂਲੀ। ਵਿਜੀਲੈਂਸ ਕੇਸ ਵਿੱਚ ਰਿਹਾਈ ਵਾਲੇ ਦਿਨ ਹੀ ਉਸ ਨੂੰ ਕਮਿਸ਼ਨਰੇਟ ਪੁਲੀਸ ਨੇ ਰਿਸ਼ਵਤਖ਼ੋਰੀ ਅਤੇ ਜਬਰਨ ਉਗਰਾਹੀ ਦੇ ਇੱਕ ਹੋਰ ਮਾਮਲੇ ਵਿੱਚ ਮੁੜ ਗ੍ਰਿਫ਼ਤਾਰ

ਕਰ ਲਿਆ ਸੀ।

‘ਆਪ’ ਆਗੂ ਫ਼ਿਕਰਮੰਦ

ਵਿਧਾਇਕ ਰਮਨ ਅਰੋੜਾ ਦੀ ਈ ਡੀ ਸਾਹਮਣੇ ਪੇਸ਼ੀ ਤੋਂ ‘ਆਪ’ ਆਗੂਆਂ ਵਿੱਚ ਚਿੰਤਾ ਦਾ ਮਾਹੌਲ ਹੈ। ਪਾਰਟੀ ਆਗੂਆਂ ਨੂੰ ਡਰ ਹੈ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਨਾਲ ਨੇੜਲੇ ਸਬੰਧ ਰੱਖਣ ਵਾਲੇ ਰਮਨ ਅਰੋੜਾ ਪੜਤਾਲ ਦੌਰਾਨ ਕਈ ਰਾਜ਼ ਦੱਸ ਸਕਦਾ ਹੈ।

ਪਾਰਟੀ ਨੇ ਪਹਿਲਾਂ ਹੀ ਬਣਾਈ ਦੂਰੀ

‘ਆਪ’ ਨੇ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਵਿਧਾਇਕ ਰਮਨ ਅਰੋੜਾ ਨੂੰ ਪੂਰੀ ਤਰ੍ਹਾਂ ਕਿਨਾਰੇ ਕਰ ਦਿੱਤਾ ਸੀ। ਪਿਛਲੇ ਮਹੀਨੇ ਤੱਕ ਉਸ ਨੂੰ ਲੋਕਾਂ ਨੂੰ ਮਿਲਣ ਜਾਂ ਦਸਤਾਵੇਜ਼ ਤਸਦੀਕ ਕਰਨ ਦੀ ਵੀ ਇਜਾਜ਼ਤ ਨਹੀਂ ਸੀ। ਅੱਜ ਤੱਕ ਉਸ ਨੇ ਆਪਣੇ ਵਿਧਾਨ ਸਭਾ ਹਲਕੇ ਵਿੱਚ ਕਿਸੇ ਨਵੇਂ ਪ੍ਰਾਜੈਕਟ ਦਾ ਉਦਘਾਟਨ ਨਹੀਂ ਕੀਤਾ। ਉਸ ਦੀ ਜਗ੍ਹਾ ਪਾਰਟੀ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਹੀ ਸਾਰੇ ਕਾਰਜ ਸੰਭਾਲ ਰਹੇ ਹਨ।

Advertisement
×