ਯੂਰਪ ਦੇ ਦੇਸ਼ ਸਲੋਵਾਕੀਆ ’ਚ ਪੱਟੀ ਦੇ ਨੌਜਵਾਨ ਦੀ ਝੀਲ ’ਚ ਡੁੱਬਣ ਨਾਲ ਮੌਤ
ਇਲਾਕੇ ਦੇ ਪਿੰਡ ਬਰਵਾਲਾ ਦੇ ਨੌਜਵਾਨ ਸਤਿੰਦਰਪਾਲ ਸਿੰਘ (23) ਦੀ ਯੂਰਪ ਦੇ ਦੇਸ਼ ਸਲੋਵਾਕੀਆ ਵਿੱਚ ਇੱਕ ਝੀਲ ਵਿੱਚ ਨਹਾਉਂਣ ਸਮੇਂ ਡੁੱਬਣ ਕਾਰਨ ਮੌਤ ਹੋ ਗਈ। ਪਿੰਡ ਦੇ ਸਰਪੰਚ ਅਤੇ ਪੀੜਿਤ ਪਰਿਵਾਰ ਦੇ ਕਰੀਬੀ ਮੈਂਬਰ ਅਮਰਜੀਤ ਸਿੰਘ ਨੇ ਦੱਸਿਆ ਕਿ...
ਇਲਾਕੇ ਦੇ ਪਿੰਡ ਬਰਵਾਲਾ ਦੇ ਨੌਜਵਾਨ ਸਤਿੰਦਰਪਾਲ ਸਿੰਘ (23) ਦੀ ਯੂਰਪ ਦੇ ਦੇਸ਼ ਸਲੋਵਾਕੀਆ ਵਿੱਚ ਇੱਕ ਝੀਲ ਵਿੱਚ ਨਹਾਉਂਣ ਸਮੇਂ ਡੁੱਬਣ ਕਾਰਨ ਮੌਤ ਹੋ ਗਈ। ਪਿੰਡ ਦੇ ਸਰਪੰਚ ਅਤੇ ਪੀੜਿਤ ਪਰਿਵਾਰ ਦੇ ਕਰੀਬੀ ਮੈਂਬਰ ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸਤਿੰਦਰ ਪਾਲ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਮ੍ਰਿਤਕ ਨੌਜਵਾਨ ਦੋ ਸਾਲ ਪਹਿਲਾਂ ਰੁਜ਼ਗਾਰ ਲਈ ਵਿਦੇਸ਼ ਗਿਆ ਸੀ ਅਤੇ ਕਰੀਬ ਤਿੰਨ ਮਹੀਨੇ ਪਹਿਲਾਂ ਆਪਣੇ ਘਰ ਛੁੱਟੀ ਆਇਆ ਸੀ ਅਤੇ ਮਹੀਨਾ ਪਹਿਲਾਂ ਉਹ ਆਪਣੇ ਰੁਜਗਾਰ ਲਈ ਵਾਪਸ ਵਿਦੇਸ਼ ਗਿਆ ਸੀ। ਉਸ ਨੇ ਦੱਸਿਆ ਕਿ ਇਹ ਘਟਨਾ 27 ਜੂਨ ਨੂੰ ਵਾਪਰੀ ਹੈ ਜਿੱਥੇ ਤਿੰਨ ਚਾਰ ਨੌਜਵਾਨ ਇੱਕ ਝੀਲ ਵਿੱਚ ਨਹਾਉਣ ਲਈ ਗਏ ਸਨ ਅਤੇ ਦੋ ਨੌਜਵਾਨ ਡੂੰਘੇ ਪਾਣੀ ਵਿੱਚ ਡੁੱਬ ਗਏ ਸਨ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੂਸਰਾ ਨੌਜਵਾਨ ਵੀ ਪੰਜਾਬ ਨਾਲ ਸਬੰਧਿਤ ਹੈ ਜਿਸ ਦੀ ਮੌਕੇ ਤੇ ਮੌਤ ਹੋ ਗਈ ਸੀ ਅਤੇ ਸਤਿੰਦਰ ਪਾਲ ਸਿੰਘ ਨੂੰ ਬਾਹਰ ਕੱਢਿਆ ਗਿਆ ਸੀ ਪਰ ਉਸ ਦਾ ਬਚਾਅ ਨਹੀਂ ਕੀਤਾ ਜਾ ਸਕਿਆ। ਸਰਪੰਚ ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਤਿੰਦਰ ਪਾਲ ਸਿੰਘ ਦੀ ਲਾਸ਼ ਤਿੰਨ ਦਿਨ ਤੱਕ ਪਿੰਡ ਲਿਆਂਦੇ ਜਾਣ ਦੀ ਉਮੀਦ ਹੈ।
