ਬਰਤਾਨੀਆ ਵਿੱਚ ਲੱਗੇਗਾ ਸਿੱਖ ਪਾਈਲਟ ਦਾ ਬੁੱਤ

ਬਰਤਾਨੀਆ ਵਿੱਚ ਲੱਗੇਗਾ ਸਿੱਖ ਪਾਈਲਟ ਦਾ ਬੁੱਤ

ਲੰਡਨ, 7 ਮਾਰਚ

ਇੰਗਲੈਂਡ ਦੇ ਬੰਦਰਗਾਹ ਸ਼ਹਿਰ ਸਾਊਂਥੈਪਟਨ ਵਿੱਚ ਵਿਸ਼ਵ ਯੁੱਧ ਵਿੱਚ ਲੜੇ ਸਮੁੱਚੇ ਭਾਰਤੀਆਂ ਦੀ ਯਾਦ ਵਿੱਚ ਬਣਾਈ ਜਾ ਰਹੀ ਯਾਦਗਾਰ ਵਿੱਚ 20ਵੀਂ ਸਦੀ ਦੇ ਸ਼ੁਰੂਆਤੀ ਦੌਰ ਦੇ ਲੜਾਕੂ ਜਹਾਜ਼ ਦੇ ਸਿੱਖ ਪਾਈਲਟ ਹਰਦਿੱਤ ਸਿੰਘ ਮਲਿਕ ਦੇ ਸਥਾਪਤ ਕੀਤੇ ਜਾਣ ਵਾਲੇ ਬੁੱੱਤ ਦੇ ਡਿਜ਼ਾਈਨ ਨੂੰ ਮਨਜ਼ੂਰੀ ਮਿਲ ਗਈ ਹੈ। ਹਰਦਿੱਤ ਸਿੰਘ ਮਲਿਕ ਪਹਿਲੀ ਵਾਰ 1980 ਵਿੱਚ 14 ਸਾਲ ਦੀ ਉਮਰ ਵਿੱਚ ਔਕਸਫੋਰਡ ਯੂਨੀਵਰਸਿਟੀ ਦੇ ਬੈਲਿਓਲ ਕਾਲਜ ਵਿੱਚ ਪਹੁੰਚੇ ਸਨ ਅਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਰੌਇਲ ਫਲਾਈਂਗ ਕੋਰ ਦੇ ਮੈਂਬਰ ਬਣੇ ਸਨ। ਉਹ ਪਹਿਲੇ ਭਾਰਤੀ ਅਤੇ ਵਿਸ਼ੇਸ਼ ਹੈਲਮੇਟ ਨਾਲ ਦਸਤਾਰ ਵਾਲੇ ਪਾਈਲਟ ਸਨ, ਜੋ ‘ਫਲਾਈਂਗ ਸਿੱਖ’ ਵਜੋਂ ਮਸ਼ਹੂਰ ਹੋਏ। ‘ਵਨ ਕਮਿਊਨਿਟੀ ਹੈਂਪਸ਼ਾਇਰ ਐਂਡ ਡੋਰਸੈੱਟ (ਓਸੀਐੱਚਡੀ) ਨੇ ਯਾਦਗਾਰ ਸਥਾਪਤ ਕਰਨ ਦੀ ਮੁਹਿੰਮ ਚਲਾਈ ਸੀ। ਇਸ ਯਾਦਗਾਰ ਨੂੰ ਬੀਤੇ ਸਾਲ ਸਾਊਥੈਂਪਟਨ ਸਿਟੀ ਕੌਂਸਲ ਵੱਲੋਂ ਪ੍ਰਵਾਨਗੀ ਦਿੱਤੀ ਗਈ ਸੀ। ਓਸੀਐੱਚਡੀ ਨੇ ਕਿਹਾ, ‘‘ਪਹਿਲੇ ਵਿਸ਼ਵ ਯੁੱਧ ਦੇ ਨਾਇਕ, ਹਰਦਿੱਤ ਸਿੰਘ ਮਲਿਕ ਦਾ ਬੁੱਤ, ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਬਰਤਾਨਵੀ ਹਥਿਆਰਬੰਦ ਬਲਾਂ ਵਿੱਚ ਪੂਰੇ ਸਿੱਖ ਭਾਈਚਾਰੇ ਦੇ ਯੋਗਦਾਨ ਦਾ ਪ੍ਰਤੀਕ ਰਹੇਗਾ।’’ ਮਲਿਕ ਨੇ ਸਸੈਕਸ ਲਈ ਕ੍ਰਿਕਟ ਵੀ ਖੇਡੀ ਅਤੇ ਭਾਰਤੀ ਸਿਵਲ ਸੇਵਾ ਵਿੱਚ ਲੰਮੇ ਅਤੇ ਵਿਸ਼ੇਸ਼ ਕਰੀਅਰ ਮਗਰੋਂ ਫਰਾਂਸ ਵਿੱਚ ਭਾਰਤੀ ਰਾਜਦੂਤ ਵੀ ਰਹੇ। ਹਾਲਾਂਕਿ ਉਨ੍ਹਾਂ ਨੂੰ 1917-19 ਦੌਰਾਨ ਲੜਾਕੂ ਜਹਾਜ਼ ਲਈ ਇੱਕ ਪਾਈਲਟ ਵਜੋਂ ਵੱਧ ਜਾਣਿਆ ਜਾਂਦਾ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All