DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜੈਤੋ ’ਚ ਪੁਲੀਸ ਤੋਂ ਭੱਜਦੀ ਤੇਜ਼ ਰਫ਼ਤਾਰ ਕਾਰ ਨੇ ਵਿਦਿਆਰਥਣ ਨੂੰ ਦਰੜਿਆ, ਮੌਕੇ ’ਤੇ ਮੌਤ

ਨਸ਼ਾ ਖਰੀਦਣ ਆਏ UP ਨੰਬਰ ਕਾਰ ਸਵਾਰ ਨੌਜਵਾਨਾਂ ਨੇ ਪੁਲੀਸ ਨਾਕੇ ਨੂੰ ਦੇਖ ਕੇ ਭਜਾਈ ਸੀ ਗੱਡੀ

  • fb
  • twitter
  • whatsapp
  • whatsapp
featured-img featured-img
ਜੈਤੋ ’ਚ ਪੁਲੀਸ ਤੋਂ ਭੱਜਦੀ ਤੇਜ਼ ਰਫ਼ਤਾਰ ਕਾਰ ਨੇ ਵਿਦਿਆਰਥਣ ਨੂੰ ਦਰੜਿਆ।
Advertisement

ਜੈਤੋ ਰੇਲਵੇ ਸਟੇਸ਼ਨ ਨੇੜੇ ਸ਼ੁੱਕਰਵਾਰ ਸ਼ਾਮ ਪੁਲੀਸ ਦੀ ਗੱਡੀ ਤੋਂ ਬਚ ਕੇ ਭੱਜਣ ਦੀ ਕੋਸ਼ਿਸ਼ ਕਰ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਪੈਦਲ ਜਾ ਰਹੀ ਮੁਟਿਆਰ ਨੂੰ ਦਰੜ ਦਿੱਤਾ ਅਤੇ ਬਾਅਦ ਵਿੱਚ ਇੱਕ ਚਾਹ ਦੇ ਖੋਖੇ ’ਚ ਜਾ ਵੱਜੀ। ਇਸ ਦਰਦਨਾਕ ਹਾਦਸੇ ਵਿੱਚ 20 ਸਾਲਾ ਕਾਲਜ ਵਿਦਿਆਰਥਣ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਖੋਖਾ ਮਾਲਕ ਅਤੇ ਉਸ ਦਾ ਭਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮ੍ਰਿਤਕਾ ਦੀ ਪਛਾਣ ਹਰਦਿਆਲ ਨਗਰ (ਜੈਤੋ) ਦੇ ਰਹਿਣ ਵਾਲੇ ਇਕਬਾਲ ਸਿੰਘ ਦੀ ਧੀ ਅਰਸ਼ਪ੍ਰੀਤ ਕੌਰ ਵਜੋਂ ਹੋਈ ਹੈ, ਜੋ ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਬੀ.ਸੀ.ਏ. (BCA) ਦੀ ਪੜ੍ਹਾਈ ਕਰ ਰਹੀ ਸੀ।

ਜਾਣਕਾਰੀ ਅਨੁਸਾਰ ਅਰਸ਼ਪ੍ਰੀਤ ਕੌਰ ਰੇਲਵੇ ਸਟੇਸ਼ਨ ਤੋਂ ਬਾਜ਼ਾਰ ਵੱਲ ਪੈਦਲ ਜਾ ਰਹੀ ਸੀ, ਤਾਂ ਬਿਸ਼ਨੰਦੀ ਰੋਡ ਫਾਟਕ ਵੱਲੋਂ ਆ ਰਹੀ ਇੱਕ ਬੇਕਾਬੂ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਅਰਸ਼ਪ੍ਰੀਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਅਤੇ ਕਾਰ ਅੱਗੇ ਜਾ ਕੇ ਚਾਹ ਦੇ ਇੱਕ ਖੋਖੇ ਨਾਲ ਠੋਕ ਗਈ, ਜਿਸ ਨਾਲ ਖੋਖਾ ਚਲਾਉਣ ਵਾਲਾ ਅਤੇ ਉਸ ਦਾ ਭਰਾ ਵੀ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਤੁਰੰਤ ਸਾਰਿਆਂ ਨੂੰ ਸਿਵਲ ਹਸਪਤਾਲ ਜੈਤੋ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਅਰਸ਼ਪ੍ਰੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ।

Advertisement

ਮ੍ਰਿਤਕ ਕੁੜੀ ਦੀ ਫਾਈਲ ਫੋਟੋ।
ਮ੍ਰਿਤਕ ਕੁੜੀ ਦੀ ਫਾਈਲ ਫੋਟੋ।

ਪੁਲੀਸ ਦੇ ਸੂਤਰਾਂ ਅਨੁਸਾਰ ਉੱਤਰ ਪ੍ਰਦੇਸ਼ (UP) ਦੇ ਨੰਬਰ ਵਾਲੀ ਇਸ ਕਾਰ ਵਿੱਚ ਦੋ ਨੌਜਵਾਨ ਸਵਾਰ ਸਨ। ਮੰਨਿਆ ਜਾ ਰਹਾ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇਹ ਨੌਜਵਾਨ ਜੈਤੋ ਵਿੱਚ ਨਸ਼ੇ ਦੀ ਖੇਪ ਖਰੀਦਣ ਆਏ ਸਨ। ਜਦੋਂ ਪੁਲੀਸ ਟੀਮ ਨੇ ਉਨ੍ਹਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ, ਤਾਂ ਉਹ ਘਬਰਾ ਕੇ ਗੱਡੀ ਭਜਾ ਕੇ ਲੈ ਗਏ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ। ਹਾਲਾਂਕਿ, ਪੁਲੀਸ ਨੇ ਅਜੇ ਤੱਕ ਕਾਰ ਸਵਾਰਾਂ ਦੀ ਸ਼ਨਾਖ਼ਤ ਅਤੇ ਨਸ਼ੇ ਸਬੰਧੀ ਮਕਸਦ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।

Advertisement

ਹਸਪਤਾਲ ’ਚ ਜ਼ੇਰੇ-ਇਲਾਜ ਜ਼ਖ਼ਮੀ ਬੌਬੀ ਅਤੇ ਪ੍ਰਿੰਸ ਕੁਮਾਰ ਨੇ ਦੱਸਿਆ ਕਿ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ ਅਤੇ ਪੁਲੀਸ ਦੀ ਗੱਡੀ ਉਸ ਦਾ ਪਿੱਛਾ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਕਾਰ ਪਹਿਲਾਂ ਫਾਟਕ ਵੱਲ ਗਈ, ਪਰ ਫਾਟਕ ਬੰਦ ਹੋਣ ਕਾਰਨ ਉਸ ਨੇ ਤੇਜ਼ ਰਫ਼ਤਾਰ ’ਚ ਹੀ ਬਾਜ਼ਾਰ ਵੱਲ ਗੱਡੀ ਮੋੜ ਲਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਜੈਤੋ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਰ ਨੂੰ ਕਬਜ਼ੇ ’ਚ ਲੈ ਲਿਆ ਹੈ। ਡੀ.ਐੱਸ.ਪੀ. ਜੈਤੋ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ, ਪੀੜਤ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement
×