DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਨੇ ਦੇਖੀ ਫ਼ਿਲਮ ‘Satluj’

ਸਿੱਖ ਸੰਸਥਾਵਾਂ ਨੇ ਸਾਂਝਾ ਉਦਮ ਕਰਕੇ ਫ਼ਿਲਮ ਦਿਖਾਉਣ ਦਾ ਕੀਤਾ ਪ੍ਰਬੰਧ

  • fb
  • twitter
  • whatsapp
  • whatsapp
featured-img featured-img
ਸਿੱਖ ਆਗੂ ਰਾਜਵਿੰਦਰ ਸਿੰਘ ਮਾਹਲਾ ਫ਼ਿਲਮ ਸੱਤਲੁਜ ਸਬੰਧੀ ਗੱਲਬਾਤ ਕਰਦੇ ਹੋਏ। ਫੋਟੋ: ਹਰਦੀਪ ਸਿੰਘ
Advertisement

ਮੋਗਾ ਦੇ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਲੰਘੀ ਰਾਤ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਪਾਬੰਦੀ ਲੱਗੀ ਫ਼ਿਲਮ ‘ਸੱਤਲੁਜ’ ਨੂੰ ਪੂਰੇ ਉਤਸ਼ਾਹ ਨਾਲ ਦੇਖਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਸਥਾਵਾਂ ਨੇ ਸਾਂਝਾ ਉਦਮ ਕਰਕੇ ਫ਼ਿਲਮ ਨੂੰ ਲੋਕਾਂ ਦੇ ਰੂਬਰੂ ਕੀਤਾ।

ਸਿੱਖ ਆਗੂ ਰਾਜਵਿੰਦਰ ਸਿੰਘ ਮਾਹਲਾ ਅਤੇ ਸੁਖਵਿੰਦਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਫਿਲਮ ਸੱਤਲੁਜ ਪੰਜਾਬ ਦੇ ਡੇਢ ਦਹਾਕੇ ਦੀ ਤਰਾਸਦੀ ਨੂੰ ਸਮਰਪਿਤ ਹੈ। ਉਸ ਦੌਰ ਦੌਰਾਨ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਲੈ ਕੇ ਜਸਵੰਤ ਸਿੰਘ ਖਾਲੜਾ ਦੇ ਜੀਵਨ ਉਪਰ ਬਣੀ ਇਹ ਫਿਲਮ ਸੱਚ ਦੇ ਬਿਲਕੁਲ ਨੇੜੇ ਦਿਖਾਈ ਦਿੰਦੀ ਹੈ।

Advertisement

ਸਿੱਖ ਆਗੂਆਂ ਕਿਹਾ ਕਿ ਫਿਲਮ ਵਿਚ ਅਜਿਹਾ ਕੁਝ ਵੀ ਨਹੀਂ ਜੋ ਦਰਸ਼ਕਾਂ ਨੂੰ ਦਿਖਾਉਣ ਜੋਗਾ ਨਾ ਹੋਵੇ। ਫਿਲਮ ਉਸ ਦੌਰ ਦੀ ਇੱਕ ਤਰਾਸਦੀ ਹੈ ਜੋ ਉਸ ਵੇਲੇ ਹੋਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਬਿਆਨ ਕਰਦੀ ਹੈ। ਉਨ੍ਹਾਂ ਕਿਹਾ ਕਿ ਉਸ ਦੌਰ ਦੀ ਸਚਾਈ ਅਤੇ ਹੱਡਬੀਤੀ ਨੂੰ ਦਿਖਾਉਣ ਉੱਤੇ ਪਾਬੰਦੀ ਲਗਾਉਣਾ ਗੈਰ ਵਾਜਬ ਹੈ। ਇਸ ਮੌਕੇ ਸਿੱਖ ਆਗੂਆਂ ਨੇ ਕੇਂਦਰ ਸਰਕਾਰ ਪਾਸੋਂ ਫਿਲਮ ਉੱਤੇ ਲਗਾਈ ਪਾਬੰਦੀ ਤਾਰੁੰਤ ਹਟਾਉਣ ਦੀ ਮੰਗ ਕੀਤੀ।

Advertisement

Advertisement
×