ਮਾਨਸਾ ਨੇੜੇ ਨਹਿਰ ਵਿਚ ਪਿਆ ਪਾੜ : The Tribune India

ਮਾਨਸਾ ਨੇੜੇ ਨਹਿਰ ਵਿਚ ਪਿਆ ਪਾੜ

100 ਏਕੜ ਲੱਗੇ ਝੋਨੇ ਅਤੇ ਸਬਜ਼ੀਆਂ ਵਿਚ ਪਾਣੀ ਭਰਿਆ

ਮਾਨਸਾ ਨੇੜੇ ਨਹਿਰ ਵਿਚ ਪਿਆ ਪਾੜ

ਜੋਗਿੰਦਰ ਸਿੰਘ ਮਾਨ

ਮਾਨਸਾ, 25 ਅਕਤੂਬਰ

ਮਾਨਸਾ ਨੇੜਲੇ ਖੇਤਰ ਚੋਂ ਲੰਘਦੇ ਮੂਸਾ ਰਜਵਾਹੇ ਵਿੱਚ ਪਾੜ ਪੈਣ ਨਾਲ ਲਗਭਗ 100 ਏਕੜ ਰਕਬੇ ਵਿਚ ਪਾਣੀ ਭਰ ਗਿਆ। ਕਿਸਾਨਾਂ ਅਨੁਸਾਰ ਇਹ ਨਹਿਰ ਸਫਾਈ‌ ਨਾ ਹੋਣ ਕਾਰਨ ਟੁੱਟੀ ਹੈ ਅਤੇ ਇਸ ਨਾਲ ਹੁਣ ਫਸਲ ਦਾ 100 ਪ੍ਰਤੀਸ਼ਤ ਨੁਕਸਾਨ ਹੋ ਗਿਆ ਹੈ।

ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਜੰਟ ਸਿੰਘ ਮਾਨਸਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੂਸਾ ਬ੍ਰਾਂਚ ਚਕੇਰੀਆਂ ਵਾਲੇ ਪੁਲ ਕੋਲੋਂ ਹਰ ਸਾਲ ਦੀ ਤਰ੍ਹਾਂ ਪੱਕੀ ਫਸਲ ਵਿਚ  ਸੱਤ ਵਜੇ ਰਜਵਾਹੇ ਵਿੱਚ ਪਾੜ ਪੈ ਗਿਆ, ਜਿਸ ਕਾਰਨ 100 ਏਕੜ ਜ਼ਮੀਨ ਵਿਚ ਝੋਨੇ ਤੇ ਸਬਜ਼ੀਆਂ ਦੀ ਫ਼ਸਲ ਡੁੱਬ ਕੇ ਤਬਾਹ ਹੋ ਗਈ ਅਤੇ ਵੀਹ ਪੱਚੀ ਮਕਾਨ ਪਾਣੀ ਦੀ ਚਪੇਟ ਵਿੱਚ ਆ ਗਏ ਜਿਸ ਦਾ ਜੁਮੇਵਾਰ ਨਹਿਰੀ ਵਿਭਾਗ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਰਜਵਾਹੇ ਵਿੱਚੋਂ ਪਾਣੀ ਬੰਦ ਕਰਵਾਇਆ ਜਾਵੇ ਤੇ ਪਾੜ ਬੰਦ ਕਰਕੇ ਖੇਤਾਂ ਦਾ ਪਾਣੀ ਵਰਮੇ ਰਾਹੀਂ ਦੁਵਾਰਾ ਰਜਵਾਹੇ ਵਿੱਚ ਕੱਢੀਆਂ ਜਾਵੇ ਤਾਂ ਜੋ ਮਕਾਨਾਂ ਨੂੰ ਗਿਰਨ ਤੋਂ ਬਚਾਇਆ ਜਾ ਸਕੇ ਤੇ ਕਣਕ ਦੀ ਫ਼ਸਲ ਸਮੇਂ ਸਿਰ ਬਿਜਾਈ ਕੀਤੀ ਜਾ ਸਕੇ ਅਤੇ ਮਾਰੀ ਗਈ ਫਸਲ ਦੀ ਗਿਰਦਾਵਰੀ ਕਰਵਾਕੇ 70 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਰਜਵਾਹੇ ਦੀ ਬਹੁਤ ਖ਼ਸਤਾ ਹਾਲਤ ਹੈ,‌ਇਸ ਦਾ ਨਵੀਨੀਕਰਨ ਕੀਤਾ ਜਾਵੇ। ਜੇ ਵਿਭਾਗ  ਨੇ ਇਸ ਉਪਰ ਕੋਈ ਧਿਆਨ ਨਾ ਦਿੱਤਾ ਤਾਂ  ਪੰਜਾਬ ਕਿਸਾਨ ਯੂਨੀਅਨ ਵਲੋਂ ਇਨ੍ਹਾਂ ਖਿਲਾਫ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਬਲਵਿੰਦਰ ਸਿੰਘ ਬਿੰਦੂ ਗੁਰਪ੍ਰੀਤ ਸਿੰਘ ਪੀਤਾ ਸਾਬਕਾ ਐਮ ਸੀ ਮਨਜੀਤ ਸਿੰਘ ਮੀਤਾ ਵੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All