ਨਗਰ ਕੀਰਤਨ ’ਚ 9 ਸਾਲਾ ਬੱਚੇ ਦੇ ਗੋਲੀ ਲੱਗੀ
ਗਗਨਦੀਪ ਅਰੋੜਾ ਇਥੇ ਸ਼ਿਮਲਾਪੁਰੀ ਦੇ ਹਰਗੋਬਿੰਦਸਰ ਇਲਾਕੇ ਵਿੱਚ ਨਗਰ ਕੀਰਤਨ ਦੌਰਾਨ ਗੋਲੀ ਚੱਲਣ ਕਾਰਨ ਮਾਹੌਲ ਦਹਿਸ਼ਤਜ਼ਦਾ ਹੋ ਗਿਆ। ਮੁਹੱਲੇ ਦੇ ਵਿਅਕਤੀ ਨੇ ਨਗਰ ਕੀਰਤਨ ਦੌਰਾਨ ਆਪਣੀ 12 ਬੋਰ ਦੀ ਰਾਈਫਲ ਨਾਲ ਹਵਾ ਵਿੱਚ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਗੋਲੀ...
Advertisement
ਗਗਨਦੀਪ ਅਰੋੜਾ
ਇਥੇ ਸ਼ਿਮਲਾਪੁਰੀ ਦੇ ਹਰਗੋਬਿੰਦਸਰ ਇਲਾਕੇ ਵਿੱਚ ਨਗਰ ਕੀਰਤਨ ਦੌਰਾਨ ਗੋਲੀ ਚੱਲਣ ਕਾਰਨ ਮਾਹੌਲ ਦਹਿਸ਼ਤਜ਼ਦਾ ਹੋ ਗਿਆ। ਮੁਹੱਲੇ ਦੇ ਵਿਅਕਤੀ ਨੇ ਨਗਰ ਕੀਰਤਨ ਦੌਰਾਨ ਆਪਣੀ 12 ਬੋਰ ਦੀ ਰਾਈਫਲ ਨਾਲ ਹਵਾ ਵਿੱਚ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਗੋਲੀ ਨਹੀਂ ਚੱਲੀ, ਜਿਵੇਂ ਹੀ ਉਸ ਨੇ ਬੰਦੂਕ ਹੇਠਾਂ ਕੀਤੀ ਗੋਲੀ ਸਿੱਧਾ ਨੌਂ ਸਾਲਾ ਪਾਰਥ ਦੇ ਪੱਟ ਵਿੱਚ ਲੱਗੀ, ਜੋ ਉਸ ਵੇਲੇ ਆਪਣੀ ਨਾਨੀ ਦੇ ਨਾਲ ਨਗਰ ਕੀਰਤਨ ਵਿੱਚ ਮੱਥਾ ਟੇਕ ਰਿਹਾ ਸੀ। ਗੋਲੀ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੁਲੀਸ ਮੌਕੇ ’ਤੇ ਪਹੁੰਚ ਗਈ। ਸੀਸੀਟੀਵੀ ਕੈਮਰਿਆਂ ਦੀ ਜਾਂਚ ਮਗਰੋਂ ਗੋਲੀ ਚਲਾਉਣ ਵਾਲੇ ਦੀ ਸ਼ਨਾਖਤ ਸੁਖਪਾਲ ਵਜੋਂ ਹੋਈ, ਜਿਸ ਖ਼ਿਲਾਫ਼ ਪੁਲੀਸ ਨੇ ਐੱਫਆਈਆਰ ਦਰਜ ਕਰ ਲਈ ਹੈ।
Advertisement
Advertisement
Advertisement
×

