ਬਿਆਸ-ਸਤਲੁਜ ਪ੍ਰਾਜੈਕਟ ਦਾ 50ਵਾਂ ਸਥਾਪਨਾ ਦਿਵਸ ਮਨਾਇਆ
ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐੱਮ ਬੀ) ਨੇ ਪੰਡੋਹ ਡੈਮ ਵਿੱਚ ਬਿਆਸ-ਸਤਲੁਜ ਲਿੰਕ (ਬੀ ਐੱਸ ਐੱਲ) ਪ੍ਰਾਜੈਕਟ ਦਾ 50ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਬੀ ਬੀ ਐੱਮ ਬੀ ਦੇ ਚੇਅਰਮੈਨ ਇੰਜਨੀਅਰ ਮਨੋਜ ਤ੍ਰਿਪਾਠੀ ਮੈਂਬਰ (ਸਿੰਜਾਈ) ਅਤੇ ਹੋਰ ਸੀਨੀਅਰ ਅਧਿਕਾਰੀਆਂ...
ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐੱਮ ਬੀ) ਨੇ ਪੰਡੋਹ ਡੈਮ ਵਿੱਚ ਬਿਆਸ-ਸਤਲੁਜ ਲਿੰਕ (ਬੀ ਐੱਸ ਐੱਲ) ਪ੍ਰਾਜੈਕਟ ਦਾ 50ਵਾਂ ਸਥਾਪਨਾ
ਦਿਵਸ ਮਨਾਇਆ।
ਇਸ ਮੌਕੇ ਬੀ ਬੀ ਐੱਮ ਬੀ ਦੇ ਚੇਅਰਮੈਨ ਇੰਜਨੀਅਰ ਮਨੋਜ ਤ੍ਰਿਪਾਠੀ ਮੈਂਬਰ (ਸਿੰਜਾਈ) ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਪ੍ਰਾਜੈਕਟ ਦੇ ਨਿਰਮਾਣ ਦੌਰਾਨ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ੍ਰੀ ਤ੍ਰਿਪਾਠੀ ਨੇ ਬਦਲਦੀਆਂ ਵਾਤਾਵਰਣ ਚੁਣੌਤੀਆਂ ਨੂੰ ਮੁੱਖ ਰੱਖਦਿਆਂ ਪੰਡੋਹ ਡੈਮ ਦੇ ਰੱਖ-ਰਖਾਅ ਅਤੇ ਸੰਚਾਲਨ ਵਿੱਚ ਆਧੁਨਿਕ ਤਕਨੀਕਾਂ ਤੇ ਮਸ਼ੀਨੀਕਰਨ ਨੂੰ ਅਪਣਾਉਣ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਡੈਮ ਵਿੱਚ ਆਉਣ ਵਾਲੇ ਕੂੜੇ-ਕਰਕਟ ਦੇ ਪ੍ਰਬੰਧਨ ਅਤੇ ਨਿਕਾਸ ਲਈ ਆਧੁਨਿਕ ‘ਬੂਮ ਬੈਰੀਅਰ’ ਅਤੇ ‘ਟਰੈਸ਼ ਰੈਕ ਕਲੀਨਿੰਗ ਮਸ਼ੀਨਾਂ’ ਸਥਾਪਤ ਕੀਤੀਆਂ ਜਾ ਰਹੀਆਂ ਹਨ।
ਇਸ ਦੇ ਨਾਲ ਹੀ ਡੇਹਰ ਪਾਵਰ ਹਾਊਸ ਦੇ ਨਵੀਨੀਕਰਨ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਦੀ ਚਨਾਬ ਨਦੀ ਦੇ ਪਾਣੀ ਨੂੰ ਬਿਆਸ ਨਦੀ ਵਿੱਚ ਮੋੜਨ ਦੀ ਪ੍ਰਸਤਾਵਿਤ ਯੋਜਨਾ ਨੂੰ ਕਿਸਾਨਾਂ, ਉਦਯੋਗਾਂ ਅਤੇ ਆਮ ਜਨਤਾ ਲਈ ਲਾਹੇਵੰਦ ਕਰਾਰ ਦਿੱਤਾ। ਇਸ ਮੌਕੇ ਪੰਡੋਹ ਵਿਖੇ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ ਗਿਆ।
