ਕੈਂਸਰ ਕਾਰਨ ਹਥੋਆ ’ਚ ਤਿੰਨ ਸਾਲਾਂ ਵਿੱਚ 45 ਮੌਤਾਂ
ਇੱਥੋਂ ਨੇੜਲੇ ਪਿੰਡ ਹਥੋਆ ਵਿੱਚ ਕੈਂਸਰ ਕਾਰਨ ਲਗਾਤਾਰ ਮੌਤਾਂ ਹੋ ਰਹੀਆਂ ਹਨ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਨੁਸਾਰ ਢਾਈ ਸੌ ਘਰਾਂ ਵਾਲੇ ਇਸ ਪਿੰਡ ’ਚ ਪਿਛਲੇ ਤਿੰਨ ਸਾਲਾਂ ਦੌਰਾਨ 45 ਮੌਤਾਂ ਹੋ ਚੁੱਕੀਆਂ ਹਨ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ...
Advertisement
ਇੱਥੋਂ ਨੇੜਲੇ ਪਿੰਡ ਹਥੋਆ ਵਿੱਚ ਕੈਂਸਰ ਕਾਰਨ ਲਗਾਤਾਰ ਮੌਤਾਂ ਹੋ ਰਹੀਆਂ ਹਨ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਨੁਸਾਰ ਢਾਈ ਸੌ ਘਰਾਂ ਵਾਲੇ ਇਸ ਪਿੰਡ ’ਚ ਪਿਛਲੇ ਤਿੰਨ ਸਾਲਾਂ ਦੌਰਾਨ 45 ਮੌਤਾਂ ਹੋ ਚੁੱਕੀਆਂ ਹਨ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਬਿੱਕਰ ਸਿੰਘ ਹਥੋਆ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਦੀਪ ਸਿੰਘ ਹਥੋਆ ਅਤੇ ਨੌਜਵਾਨ ਭਾਰਤ ਸਭਾ ਦੇ ਦਰਸ਼ਨ ਸਿੰਘ ਹਥੋਆ ਦੀ ਅਗਵਾਈ ਹੇਠ ਜਨਤਕ ਜਥੇਬੰਦੀਆਂ ਦੇ ਵਫ਼ਦ ਨੇ ਪਿੰਡ ’ਚ ਫੈਲੇ ਕੈਂਸਰ ਦੀ ਉੱਚ ਪੱਧਰੀ ਜਾਂਚ ਲਈ ਡੀ ਸੀ ਮਾਲੇਰਕੋਟਲਾ ਵਿਰਾਜ ਐਸ ਤਿੜਕੇ ਨੂੰ ਮੰਗ ਪੱਤਰ ਸੌਂਪਿਆ। ਵਫ਼ਦ ਨੇ ਦੱਸਿਆ ਕਿ ਪਿੰਡ ਵਿੱਚ ਵੱਡੀ ਗਿਣਤੀ ਲੋਕ ਹੈਪੇਟਾਈਟਸ ‘ਸੀ’ ਤੋਂ ਪੀੜਤ ਹਨ। ਇਹ ਰੋਗ ਅੱਗੇ ਜਾ ਕੇ ਕੈਂਸਰ ਬਣ ਜਾਂਦਾ ਹੈ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਇਹ ਰੋਗ ਦੂਸ਼ਿਤ ਪਾਣੀ ਕਾਰਨ ਫ਼ੈਲਦੇ ਹਨ।
Advertisement
Advertisement
×

