DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ludhiana ਵਿੱਚ 4 ਮਹੀਨਿਆਂ ਦਾ ਬੱਚਾ ਅਗਵਾ  

ਭੈਣ ਨੇ ਅਗਵਾਕਾਰਾਂ ਦਾ ਪਿੱਛਾ ਕਰਨ ਦੀ ਕੀਤੀ ਕੋਸ਼ਿਸ਼; ਲੁਧਿਆਣਾ ਪੁਲੀਸ ਨੇ ਬੱਚੇ ਦੀ ਭਾਲ ਲਈ ਟੀਮਾਂ ਬਣਾਈਆਂ

  • fb
  • twitter
  • whatsapp
  • whatsapp
featured-img featured-img
4 ਮਹੀਨਿਆਂ ਦੇ ਬੱਚੇ ਆਰੀਅਨ ਦੀ ਪੁਰਾਣੀ ਤਸਵੀਰ
Advertisement

ਇੱਥੋਂ ਦੇ ਨਿਊ ਚੰਦਰ ਨਗਰ ਦੇ ਇੱਕ ਬਾਜ਼ਾਰ ਵਾਲੇ ਇਲਾਕੇ ਵਿੱਚੋਂ ਐਤਵਾਰ ਸ਼ਾਮ ਨੂੰ 4 ਮਹੀਨਿਆਂ ਦੇ ਆਰੀਅਨ ਨਾਮਕ ਬੱਚੇ ਨੂੰ ਅਗਵਾ ਕਰ ਲਿਆ ਗਿਆ। ਦੋ ਮੋਟਰਸਾਈਕਲ ਸਵਾਰਾਂ ਨੇ ਪਰਿਵਾਰਕ ਰਿਸ਼ਤੇਦਾਰ ਹੋਣ ਦਾ ਦਿਖਾਵਾ ਕਰਦਿਆਂ ਬੱਚੇ ਨੂੰ ਉਸ ਦੀ ਭੈਣ ਦੀ ਗੋਦੀ ਵਿੱਚੋਂ ਖੋਹ ਲਿਆ ਅਤੇ ਫਰਾਰ ਹੋ ਗਏ।

ਸੂਤਰਾਂ ਅਨੁਸਾਰ, ਬੱਚੇ ਦੀ ਚਚੇਰੀ ਭੈਣ ਸੋਨਮ (11) ਆਪਣੇ ਦੋ ਛੋਟੇ ਭਰਾਵਾਂ (ਜਿਨ੍ਹਾਂ ਵਿੱਚੋਂ ਇੱਕ ਦੀ ਉਮਰ ਚਾਰ ਸਾਲ ਅਤੇ ਦੂਜੇ ਦੀ ਚਾਰ ਮਹੀਨੇ ਹੈ) ਨੂੰ ਚਾਕਲੇਟ ਖਰੀਦਣ ਲਈ ਇੱਕ ਨੇੜਲੀ ਦੁਕਾਨ 'ਤੇ ਲੈ ਗਈ ਸੀ। ਜਦੋਂ ਉਸਨੇ ਇੱਕ ਦੁਕਾਨ ਬੰਦ ਦੇਖੀ ਅਤੇ ਦੂਜੀ ਦੁਕਾਨ ਵੱਲ ਦੇਖ ਰਹੀ ਸੀ, ਤਾਂ ਇੱਕ ਆਦਮੀ ਅਤੇ ਇੱਕ ਔਰਤ ਅਚਾਨਕ ਉਸਦੇ ਕੋਲ ਆਏ।

Advertisement

ਚਚੇਰੀ ਭੈਣ ਨੇ ਪੁਲੀਸ ਨੂੰ ਦੱਸਿਆ, "ਉਕਤ ਮੋਟਰਸਾਈਕਲ ਸਵਾਰਾਂ ਨੇ ਮੈਨੂੰ ਕਿਹਾ ਕਿ “ਆਲੋਕ” (ਬੱਚਿਆਂ ਦੇ ਪਿਤਾ) ਛੋਟੇ ਬੱਚੇ ਨੂੰ ਬੁਲਾ ਰਹੇ ਹਨ ਅਤੇ ਸਾਨੂੰ ਬੱਚਾ ਸੌਂਪਣ ਲਈ ਕਿਹਾ ਹੈ। ਫਿਰ ਉਨ੍ਹਾਂ ਨੇ ਅਚਾਨਕ 4 ਮਹੀਨੇ ਦੇ ਆਰੀਅਨ ਨੂੰ ਮੇਰੀਆਂ ਬਾਹਾਂ ਵਿੱਚੋਂ ਖੋਹ ਲਿਆ ਅਤੇ ਭੱਜ ਗਏ। ਮੈਂ ਕੁਝ ਦੂਰੀ ਤੱਕ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੁਹੱਲੇ ਦੀਆਂ ਗਲੀਆਂ ਵਿੱਚ ਗਾਇਬ ਹੋ ਗਏ। ਫਿਰ ਮੈਂ ਰੌਲਾ ਪਾਇਆ।"

Advertisement

ਸ਼ੱਕੀਆਂ ਦੀ ਉਮਰ 26 ਤੋਂ 30 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।

ਉੱਥੇ ਹੀ ਬੱਚੇ ਦੇ ਪਿਤਾ ਆਲੋਕ, ਜੋ ਉਸ ਸਮੇਂ ਘਰ ਵਿੱਚ ਸਨ, ਅਗਵਾ ਦੀ ਖਬਰ ਸੁਣ ਕੇ ਘਰੋਂ ਬਾਹਰ ਭੱਜੇ। ਮੂਲ ਰੂਪ ਵਿੱਚ ਅਯੁੱਧਿਆ ਦਾ ਰਹਿਣ ਵਾਲਾ ਆਲੋਕ ਪਿਛਲੇ ਦੋ ਸਾਲਾਂ ਤੋਂ ਨਿਊ ਚੰਦਰ ਨਗਰ ਵਿੱਚ ਰਹਿ ਰਿਹਾ ਹੈ ਅਤੇ ਇੱਕ ਮਜ਼ਦੂਰ ਵਜੋਂ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਠੀਕ ਨਹੀਂ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਪਰਿਵਾਰ ਨੇ ਬੱਚਿਆਂ ਦੀ ਦੇਖਭਾਲ ਵਿੱਚ ਮਦਦ ਲਈ ਆਪਣੀ ਭਤੀਜੀ ਸੋਨਮ ਨੂੰ ਜਲੰਧਰ ਤੋਂ ਬੁਲਾਇਆ ਸੀ।

ਦੂਜੇ ਪਾਸੇ ਹੈਬੋਵਾਲ ਦੇ ਐੱਸ ਐੱਚ ਓ (SHO) ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ 'ਤੇ ਪਹੁੰਚ ਗਈ। ਟੀਮਾਂ ਆਸਪਾਸ ਦੇ ਇਲਾਕੇ ਦੀਆਂ ਸੀ ਸੀ ਟੀ ਵੀ (CCTV) ਫੁਟੇਜਾਂ ਦੀ ਜਾਂਚ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਾਂਚ ਅਤੇ ਫੁਟੇਜ ਦੀ ਸਮੀਖਿਆ ਤੋਂ ਬਾਅਦ ਹੋਰ ਵੇਰਵੇ ਸਾਂਝੇ ਕੀਤੇ ਜਾਣਗੇ। ਸੂਤਰਾਂ ਨੇ ਦੱਸਿਆ ਕਿ ਪੁਲੀਸ ਨੇ ਬੱਚੇ ਨੂੰ ਬਰਾਮਦ ਕਰਨ ਲਈ ਪੰਜ ਵੱਖ-ਵੱਖ ਟੀਮਾਂ ਬਣਾਈਆਂ ਹਨ।

Advertisement
×