‘ਗੁਪਤ ਅਪਰੇਸ਼ਨ’: ਕਿਸਾਨ ਬੀਬੀਆਂ ਨੇ ਇੰਜ ਝੁਕਾਈ ਕੰਗਨਾ ਰਣੌਤ..!

‘ਪੰਜਾਬ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੀ ਰਵਾਨਾ ਹੋਈ ਅਭਿਨੇਤਰੀ

‘ਗੁਪਤ ਅਪਰੇਸ਼ਨ’: ਕਿਸਾਨ ਬੀਬੀਆਂ ਨੇ ਇੰਜ ਝੁਕਾਈ ਕੰਗਨਾ ਰਣੌਤ..!

ਚਰਨਜੀਤ ਭੁੱਲਰ

ਚੰਡੀਗੜ੍ਹ, 3 ਦਸੰਬਰ

ਕਿਸਾਨ ਬੀਬੀਆਂ ਨੇ ‘ਗੁਪਤ ਅਪਰੇਸ਼ਨ’ ਚਲਾ ਕੇ ਆਖਰ ਅਦਾਕਾਰਾ ਕੰਗਣਾ ਰਣੌਤ ਦੀ ਪੈੜ ਨੱਪ ਹੀ ਲਈ| ਇਹ ਬੀਬੀਆਂ ਕਾਫ਼ੀ ਸਮੇਂ ਤੋਂ ਤਾਕ ’ਚ ਸਨ ਕਿ ਕੰਗਣਾ ਦੀ ਘੇਰਾਬੰਦੀ ਕੀਤੀ ਜਾਵੇ ਤਾਂ ਜੋ ਉਸ ਤੋਂ ਕਿਸਾਨ ਔਰਤਾਂ ਨੂੰ ਮੰਦਭਾਸ਼ਾ ਬੋਲਣ ਦਾ ‘ਹਿਸਾਬ’ ਲਿਆ ਜਾ ਸਕੇ| ਕਿਰਤੀ ਕਿਸਾਨ ਮੋਰਚਾ ਨੇ ਇਨ੍ਹਾਂ ਬੀਬੀਆਂ ਦੀ ਮਦਦ ਕੀਤੀ ਜਿਸ ਦੇ ਸਿੱਟੇ ਵਜੋਂ ਇਨ੍ਹਾਂ ਬੀਬੀਆਂ ਦਾ ‘ਗੁਪਤ ਅਪਰੇਸ਼ਨ’ ਸਫਲ ਹੋ ਸਕਿਆ| ਅਖੀਰ ਅਦਾਕਾਰਾ ਕੰਗਣਾ ਰਣੌਤ ਨੂੰ ਜ਼ਿਲ੍ਹਾ ਰੋਪੜ ਦੇ ਪਿੰਡ ਬੜਵਾ ਦੀਆਂ ਦੋ ਕਿਸਾਨ ਔਰਤਾਂ ਬਲਵੀਰ ਕੌਰ ਅਤੇ ਜਰਨੈਲ ਕੌਰ ਕੋਲੋਂ ਆਪਣੇ ਬੋਲਾਂ ਦੀ ਮੁਆਫ਼ੀ ਮੰਗਣੀ ਪਈ| ਚੇਤੇ ਰਹੇ ਕਿ ਕੰਗਣਾ ਨੇ ਦਿੱਲੀ ’ਚ ਕਿਸਾਨ ਅੰਦੋਲਨ ਵਿਚ ਆਈ ਇੱਕ ਬਜ਼ੁਰਗ ਔਰਤ ਮਹਿੰਦਰ ਕੌਰ ਨੂੰ ‘ਭਾੜੇ ਦੀ ਔਰਤ’ ਦੱਸਿਆ ਸੀ ਜਿਸ ਤੋਂ ਕਿਸਾਨ ਬੀਬੀਆਂ ਖਫ਼ਾ ਸਨ| ਘੇਰਾਬੰਦੀ ਨੂੰ ਬੜੀ ਸਮਝਦਾਰੀ ਨਾਲ ਇਨ੍ਹਾਂ ਬੀਬੀਆਂ ਨੇ ਅੰਜਾਮ ਦਿੱਤਾ| ਇਨ੍ਹਾਂ ਬੀਬੀਆਂ ਦਾ ਮਕਸਦ ਸਿਰਫ਼ ਮੁਆਫ਼ੀ ਮੰਗਵਾਉਣ ਤੱਕ ਹੀ ਸੀਮਤ ਸੀ|

ਘੇਰਾਬੰਦੀ ਤੋਂ 24 ਘੰਟੇ ਪਹਿਲਾਂ ਇਨ੍ਹਾਂ ਬੀਬੀਆਂ ਨੂੰ ਕੰਗਣਾ ਦੇ ਹਿਮਾਚਲ ਪ੍ਰਦੇਸ਼ ਤੋਂ ਦਿੱਲੀ ਰਵਾਨਾ ਹੋਣ ਦਾ ਪਤਾ ਲੱਗ ਗਿਆ ਸੀ| ਅੱਜ ਜਿਉਂ ਹੀ ਕੰਗਨਾ ਮਨਾਲੀ ਤੋਂ ਰਵਾਨਾ ਹੋਈ, ਇਨ੍ਹਾਂ ਬੀਬੀਆਂ ਨੂੰ ਖ਼ਬਰ ਹੋ ਗਈ| ਕਿਰਤੀ ਕਿਸਾਨ ਮੋਰਚੇ ਦੇ ਆਗੂਆਂ ਅਤੇ ਇਨ੍ਹਾਂ ਬੀਬੀਆਂ ਨੇ ਗੁਪਤ ਰਣਨੀਤੀ ਉਲੀਕ ਕੇ ਮਨਾਲੀ-ਚੰਡੀਗੜ੍ਹ ਮੁੱਖ ਮਾਰਗ ’ਤੇ ਪਹਿਰਾ ਲਾ ਦਿੱਤਾ| ਕੀਰਤਪੁਰ ਲਾਗੇ ਬੁੰਗਾ ਸਾਹਿਬ ਕੋਲ ਦੁਕਾਨਾਂ ਵਿਚ ਕਿਸਾਨਾਂ ਦੇ ਜਥੇ ਖੜ੍ਹੇ ਕਰ ਦਿੱਤੇ ਗਏ| ਬੁੰਗਾ ਸਾਹਿਬ ਤੋਂ 10 ਕਿਲੋਮੀਟਰ ਪਹਿਲਾਂ ਸੂਹੀਏ ਤਾਇਨਾਤ ਕਰ ਦਿੱਤੇ ਗਏ। ਜਦੋਂ ਕੰਗਨਾ ਦਾ ਕਾਫਲਾ ਲੰਘਿਆ ਤਾਂ ਸੂਹੀਆਂ ਨੇ ਬੁੰਗਾ ਸਾਹਿਬ ਬੀਬੀਆਂ ਨੂੰ ਖ਼ਬਰ ਕਰ ਦਿੱਤੀ| ਜਿਉਂ ਹੀ ਬੁੰਗਾ ਸਾਹਿਬ ਕੋਲ ਕਾਫਲਾ ਪੁੱਜਿਆ ਤਾਂ ਕਿਸਾਨ ਆਗੂਆਂ ਨੇ ਗੱਡੀਆਂ ਸੜਕ ਦੇ ਵਿਚਾਲੇ ਲਾ ਦਿੱਤੀਆਂ ਜਿਸ ਕਰਕੇ ਕਾਫਲੇ ਨੂੰ ਰੁਕਣ ਲਈ ਮਜਬੂਰ ਹੋਣਾ ਪਿਆ| ਦੋ ਵਜੇ ਤੋਂ ਸਾਢੇ ਚਾਰ ਵਜੇ ਤੱਕ ਕਾਫਲਾ ਰੁਕਿਆ ਰਿਹਾ| ਆਖਰ ਅਭਿਨੇਤਰੀ ਨੂੰ ਗੱਡੀ ’ਚੋਂ ਉਤਰਨਾ ਪਿਆ| ਕੰਗਨਾ ਨੂੰ ਕਿਸਾਨ ਬੀਬੀਆਂ ਨੂੰ ਸਫਾਈ ਦਿੱਤੀ ਕਿ ਉਸ ਨੇ ਕਿਸਾਨ ਬੀਬੀਆਂ ਨੂੰ ਨਹੀਂ, ਬਲਕਿ ਉਸ ਨੇ ਤਾਂ ਸ਼ਾਹੀਨ ਬਾਗ ਦੀਆਂ ਔਰਤਾਂ ਖ਼ਿਲਾਫ਼ ਇਹ ਗੱਲ ਆਖੀ ਸੀ। ਇਸ ’ਤੇ ਬਲਵੀਰ ਕੌਰ ਤੇ ਜਰਨੈਲ ਕੌਰ ਭੜਕ ਪਈਆਂ| ਆਖਰ ਕੰਗਣਾ ਨੂੰ ਇਨ੍ਹਾਂ ਬੀਬੀਆਂ ਤੋਂ ਆਪਣੀ ਬੋਲੀ ਮੰਦਭਾਸ਼ਾ ਦੇ ਬਦਲੇ ਮੁਆਫੀ ਮੰਗਣ ਲਈ ਮਜਬੂਰ ਹੋਣਾ ਪਿਆ| 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੰਵਿਧਾਨ ਦਾ ਅਧੂਰਾ ਬੁਨਿਆਦੀ ਕਾਰਜ

ਸੰਵਿਧਾਨ ਦਾ ਅਧੂਰਾ ਬੁਨਿਆਦੀ ਕਾਰਜ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਭਾਰਤ ਨੂੰ ਮਨੁੱਖੀ ਅਧਿਕਾਰਾਂ ਬਾਰੇ ਕਿਸੇ ਤੋਂ ਮਾਨਤਾ ਦੀ ਲੋੜ ਨਹੀਂ: ਵਿਦੇਸ਼ ਮੰਤਰਾਲਾ

ਭਾਰਤ ਨੂੰ ਮਨੁੱਖੀ ਅਧਿਕਾਰਾਂ ਬਾਰੇ ਕਿਸੇ ਤੋਂ ਮਾਨਤਾ ਦੀ ਲੋੜ ਨਹੀਂ: ਵਿਦੇਸ਼ ਮੰਤਰਾਲਾ

* ਇੰਡੀਅਨ ਅਮੈਰੀਕਨ ਮੁਸਲਿਮ ਕੌਂਸਲ ਦਾ ਰਵੱਈਆ ਪੱਖਪਾਤੀ ਕਰਾਰ

ਸਰਹੱਦ ਉਤੇ ਪਾਕਿ ਨਸ਼ਾ ਤਸਕਰਾਂ ਨਾਲ ਮੁਕਾਬਲੇ ’ਚ ਬੀਐੱਸਐੱਫ ਜਵਾਨ ਜ਼ਖ਼ਮੀ

ਸਰਹੱਦ ਉਤੇ ਪਾਕਿ ਨਸ਼ਾ ਤਸਕਰਾਂ ਨਾਲ ਮੁਕਾਬਲੇ ’ਚ ਬੀਐੱਸਐੱਫ ਜਵਾਨ ਜ਼ਖ਼ਮੀ

49 ਕਿਲੋ ਹੈਰੋਇਨ ਅਤੇ ਗੋਲੀ-ਸਿੱਕਾ ਬਰਾਮਦ

ਨਵਜੋਤ ਸਿੱਧੂ ’ਤੇ ਵੱਡੀ ਭੈਣ ਨੇ ਲਾਏ ਗੰਭੀਰ ਦੋਸ਼

ਨਵਜੋਤ ਸਿੱਧੂ ’ਤੇ ਵੱਡੀ ਭੈਣ ਨੇ ਲਾਏ ਗੰਭੀਰ ਦੋਸ਼

ਚੋਣਾਂ ਮੌਕੇ ਭੈਣ ਦੇ ਇਲਜ਼ਾਮਾਂ ਤੋਂ ਕਈ ਸ਼ੰਕੇ ਖੜ੍ਹੇ ਹੋਏ

ਸ਼ਹਿਰ

View All