ਬਰਨਾਲਾ ਕਿਸਾਨੀ ਧਰਨੇ 'ਚ ਮਨਾਈਆਂ ‘ਸੰਗਰਾਮੀ ਤੀਆਂ’

ਬਰਨਾਲਾ ਕਿਸਾਨੀ ਧਰਨੇ 'ਚ ਮਨਾਈਆਂ ‘ਸੰਗਰਾਮੀ ਤੀਆਂ’

ਪਰਸ਼ੋਤਮ ਬੱਲੀ

ਬਰਨਾਲਾ, 10 ਅਗਸਤ

ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਇਥੇ ਰੇਲਵੇ ਸਟੇਸ਼ਨ 'ਤੇ 314 ਦਿਨਾਂ ਤੋਂ ਲਗਾਤਾਰ ਲੱਗੇ ਸਾਂਝੇ ਕਿਸਾਨੀ ਧਰਨੇ ਵਿੱਚ ਅੱਜ ਤੀਆਂ ਮਨਾਈਆਂ ਗਈਆਂ ਤੇ ਨਵੀਆਂ ਬੋਲੀਆਂ ਨਾਲ ਸੰਘਰਸ਼ੀ ਅਖਾੜਾ ਗੂੰਜਿਆ। ਅੱਜ ਦਾ ਸਮੁੱਚਾ ਧਰਨਾ ਸੰਚਾਲਨ ਵੀ ਧਰਨਾਕਾਰੀ ਬੀਬੀਆਂ ਦੇ ਹੱਥ ਰਿਹਾ। ਗਿੱਧੇ 'ਚ ਧਮਾਲਾਂ ਪਾਉਂਦੀਆਂ ਬੀਬੀਆਂ ਨੇ ਬੋਲੀਆਂ ਵੀ ਸਮੇਂ ਦੇ ਹਾਣ ਦੀਆਂ ਘੜ੍ਹੀਆਂ। ਇਸ ਮੌਕੇ 'ਵਾਪਸ ਨਹੀਂ ਮੁੜਨਾ, ਬਿੱਲ ਵਾਪਸ ਕਰਵਾਉਣੇ', 'ਬੋਲੋ ਵੀਰੋ ਵੇ ਬਾਪੂ ਕੱਲ੍ਹਾ ਨਾਹਰੇ ਮਾਰਦਾ', 'ਹੋਊ ਸਰਕਾਰਾਂ ਨੂੰ ਪਾਲਾ, ਲੋਕਾਂ ਨੂੰ ਡਰ ਕੋਈ ਨਾ, ਕੱਠੇ ਹੋ ਕੇ ਮਾਰੋ ਹੰਭਲਾ, ਬਿੱਲ ਵਾਪਸ ਕਰਵਾਉਣੇ' ਬੋਲੀਆਂ ਪਾਈਆਂ ਗਈਆਂ। ਤੀਆਂ ਲਈ ਤਿੰਨ ਪਿੰਡਾਂ ਕਰਮਗੜ੍ਹ, ਖੁੱਡੀ ਕਲਾਂ ਅਤੇ ਠੀਕਰੀਵਾਲਾ ਦੀਆਂ ਔਰਤਾਂ ਟੀਮਾਂ ਨੇ ਭਾਗ ਲਿਆ। ਬਲਬੀਰ ਕੌਰ, ਜਸਪਾਲ ਕੌਰ, ਅਮਰਜੀਤ ਕੌਰ, ਸਿਮੋ ਤੇ ਕਰਮਜੀਤ ਕਰਮਗੜ੍ਹ ਤੋਂ, ਮਨਜੀਤ ਕੌਰ, ਬਲਵਿੰਦਰ ਕੌਰ, ਰਣਜੀਤ ਕੌਰ, ਰਾਣੀ, ਕੁਲਵੰਤ ਕੌਰ,ਖੁੱਡੀ ਕਲਾਂ ਤੋਂ ਅਤੇ ਪਰਮਜੀਤ ਕੌਰ, ਲਖਵੀਰ ਕੌਰ,ਬਲਜਿੰਦਰ ਕੌਰ ਆਦਿ ਨੇ ਠੀਕਰੀਵਾਲਾ ਪਿੰਡ ਦੀ ਟੀਮ ਵੱਲੋਂ ਗਿੱਧਾ 'ਚ ਭਾਗ ਲਿਆ ਗਿਆ। ਧਰਨੇ ਦੇ ਕਨਵੀਨਰ ਬਲਵੰਤ ਸਿੰਘ ਉਪਲੀ ਨੇ ਬੀਬੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨਾਂ ਨੇ 12 ਅਗਸਤ ਨੂੰ ਕਾਫਲੇ ਬੰਨ੍ਹ ਕੇ ਸ਼ਹੀਦ ਕਿਰਨਜੀਤ ਕੌਰ ਦੇ ਸ਼ਹੀਦੀ ਸਮਾਗਮ ਮਹਿਲ ਕਲਾਂ ਵਿੱਚ ਸ਼ਮੂਲੀਅਤ ਦੀ ਬੇਨਤੀ ਵੀ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All