‘ਦਿਲਜੀਤ ਦੋਸਾਂਝ ਜੀ! ਪੁਲਸ ਆ ਗਈ ਪੁਲਸ’: ਕੰਗਨਾ ਨੇ ਪੰਜਾਬੀ ਅਦਾਕਾਰ ਤੇ ਗਾਇਕ ਨੂੰ ਚਿਤਾਵਨੀ ਦਿੱਤੀ : The Tribune India

‘ਦਿਲਜੀਤ ਦੋਸਾਂਝ ਜੀ! ਪੁਲਸ ਆ ਗਈ ਪੁਲਸ’: ਕੰਗਨਾ ਨੇ ਪੰਜਾਬੀ ਅਦਾਕਾਰ ਤੇ ਗਾਇਕ ਨੂੰ ਚਿਤਾਵਨੀ ਦਿੱਤੀ

‘ਦਿਲਜੀਤ ਦੋਸਾਂਝ ਜੀ! ਪੁਲਸ ਆ ਗਈ ਪੁਲਸ’: ਕੰਗਨਾ ਨੇ ਪੰਜਾਬੀ ਅਦਾਕਾਰ ਤੇ ਗਾਇਕ ਨੂੰ ਚਿਤਾਵਨੀ ਦਿੱਤੀ

ਮੁੰਬਈ, 22 ਮਾਰਚ

ਹਿੰਦੀ ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਮੁੜ ਦਿਲਜੀਤ ਦੋਸਾਂਝ 'ਤੇ ਨਿਸ਼ਾਨਾ ਲਾਇਆ ਹੈ। ਕੱਟੜਪੰਥੀ ਸਿੱਖ ਪ੍ਰਚਾਰਕ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ 'ਤੇ ਪੰਜਾਬ ਪੁਲੀਸ ਕਾਰਵਾਈ ਦੇ ਮੱਦਨੇਜ਼ਰ ਕੰਗਨਾ ਨੇ ਅਦਾਕਾਰ ਅਤੇ ਗਾਇਕ ਦਿਲਜੀਤ ਲਈ ਸੋਸ਼ਲ ਮੀਡੀਆ 'ਤੇ ਚੇਤਾਵਨੀ ਵੀ ਪੋਸਟ ਕੀਤੀ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਚੱਲ ਰਹੇ ਮਸ਼ਹੂਰ ਮੀਮ ਦੀ ਮਿਸਾਲ ਦਿੰਦੇ ਹੋਏ ਉਸ ਨੇ ਲਿਖਿਆ, ਦਿਲਜੀਤ ਜੀ 'ਪੁਲਸ ਆ ਗਈ ਪੁਲਸ।’ ਕੰਗਨਾ ਨੇ ਟਵਿੱਟਰ ਅਤੇ ਇੰਸਟਾਗ੍ਰਾਮ ’ਤੇ ਪੋਸਟ ਸ਼ੇਅਰ ਕੀਤੀ ਹੈ।

ਇਸ ਵਿੱਚ ਕਈ ਤਰ੍ਹਾਂ ਦੀਆਂ ਦਾਲਾਂ ਦਿਖਾਈਆਂ ਗਈਆਂ ਸਨ, ਜਿਨ੍ਹਾਂ ਉੱਤੇ ‘ਪਲਸ ਆਈ ਪਲਸ’ ਲਿਖਿਆ ਹੋਇਆ ਸੀ। ਉਸ ਨੇ ਆਪਣੇ ਟਵੀਟ 'ਚ ਦਿਲਜੀਤ ਨੂੰ ਟੈਗ ਕਰਦੇ ਹੋਏ ਲਿਖਿਆ 'ਬਸ ਕਹਿ ਰਹੀ ਹਾਂ'। ਉਸ ਨੇ ਇੰਸਟਾਗ੍ਰਾਮ ਸਟੋਰੀਜ਼ ਵਿੱਚ ਇੱਕ ਖਾਲਿਸਤਾਨੀ ਸਟਿੱਕਰ ਵੀ ਜੋੜਿਆ, ਜਿਸ ਵਿੱਚ ਸਲੀਬ ਲੱਗੀ ਹੋਈ ਸੀ। ਇਸ ਪੋਸਟ 'ਚ ਕੰਗਨਾ ਨੇ ਲਿਖਿਆ, ਦਿਲਜੀਤ ਦੋਸਾਂਝ ਜੀ ਪੁਲਸ ਆ ਗਈ ਪੁਲਸ।’ਇਕ ਹੋਰ 'ਚ ਕੰਗਨਾ ਨੇ ਲਿਖਿਆ, ‘ਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲੇ ਸਾਰੇ ਯਾਦ ਹੈ ਅਗਲਾ ਨੰਬਰ ਤੁਹਾਡਾ ਹੈ, ਪੋਲ ਆ ਚੁੱਕੀ, ਇਹ ਉਹ ਸਮਾਂ ਨਹੀਂ ਹੈ, ਜਦੋਂ ਕੋਈ ਕੁਝ ਵੀ ਕਰਦਾ ਸੀ, ਦੇਸ਼ ਨਾਲ ਗੱਦਾਰੀ ਕਰਦਾ ਸੀ ਜਾਂ ਦੇਸ਼ ਨੂੰ ਟੁਕੜੇ-ਟੁਕੜੇ ਕਰਨ ਦੀ ਕੋਸ਼ਿਸ਼ ਕਰਦਾ ਸੀ। ਹੁਣ ਇਹ ਮਹਿੰਗਾ ਪਵੇਗਾ। ਪੋਲ  ਆ ਚੁੱਕੀ ਹੈ।’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All