ਕਸ਼ਮੀਰ ’ਚ ਮਨਾਇਆ ਜਾਵੇਗਾ ਗੁਰੂ ਤੇਗ਼ ਬਹਾਦਰ ਦਾ 350ਵਾਂ ਸ਼ਹੀਦੀ ਦਿਹਾੜਾ
ਭਾਸ਼ਾ ਵਿਭਾਗ ਪੰਜਾਬ ਨੇ ਗੁਰੂ ਤੇਗ਼ ਬਹਾਦਰ ਦਾ 350ਵਾਂ ਸ਼ਹੀਦੀ ਦਿਹਾੜਾ ਜੰਮੂ ਕਸ਼ਮੀਰ ’ਚ ਮਨਾਉਣ ਦਾ ਫੈ਼ਸਲਾ ਕੀਤਾ ਹੈ। ਵਿਭਾਗ ਵੱਲੋਂ ਇਸ ਸਬੰਧੀ ‘ਤੇਗ਼ ਬਹਾਦਰ ਸਿਮਰਿਐ’ ਦੇ ਸਿਰਲੇਖ ਹੇਠ ਦੋ ਰੋਜ਼ਾ ਸਮਾਗਮ ਪੰਡਿਤ ਕਿਰਪਾ ਰਾਮ ਦੀ ਜਨਮ ਭੂਮੀ ਮੱਤਨ ਤੇ...
Advertisement
ਭਾਸ਼ਾ ਵਿਭਾਗ ਪੰਜਾਬ ਨੇ ਗੁਰੂ ਤੇਗ਼ ਬਹਾਦਰ ਦਾ 350ਵਾਂ ਸ਼ਹੀਦੀ ਦਿਹਾੜਾ ਜੰਮੂ ਕਸ਼ਮੀਰ ’ਚ ਮਨਾਉਣ ਦਾ ਫੈ਼ਸਲਾ ਕੀਤਾ ਹੈ। ਵਿਭਾਗ ਵੱਲੋਂ ਇਸ ਸਬੰਧੀ ‘ਤੇਗ਼ ਬਹਾਦਰ ਸਿਮਰਿਐ’ ਦੇ ਸਿਰਲੇਖ ਹੇਠ ਦੋ ਰੋਜ਼ਾ ਸਮਾਗਮ ਪੰਡਿਤ ਕਿਰਪਾ ਰਾਮ ਦੀ ਜਨਮ ਭੂਮੀ ਮੱਤਨ ਤੇ ਸ੍ਰੀਨਗਰ (ਕਸ਼ਮੀਰ) ’ਚ 23 ਤੇ 24 ਜੁਲਾਈ ਨੂੰ ਕਰਵਾਇਆ ਜਾਵੇਗਾ। ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਜੰਮੂ ਤੇ ਕਸ਼ਮੀਰ ਅਕੈਡਮੀ ਆਫ਼ ਆਰਟ, ਕਲਚਰ ਐਂਡ ਲੈਂਗੂਏਜਿਜ਼ ਸ੍ਰੀਨਗਰ ਦੇ ਸਹਿਯੋਗ ਨਾਲ ਹੋਣ ਵਾਲੇ ਸਮਾਗਮ 23 ਜੁਲਾਈ ਨੂੰ ਸਵੇਰੇ ਮੱਤਨ ਦੇ ਗੁਰਦੁਆਰਾ ਸਾਹਿਬ ’ਚ ਆਰੰਭ ਹੋਣਗੇ। ਉਪਰੰਤ ਸ੍ਰੀਨਗਰ ’ਚ ਟੈਗੋਰ ਹਾਲ ’ਚ ਹੋਣ ਵਾਲਾ ਦੋ ਦਿਨਾਂ ਸਮਾਗਮ ਤਿੰਨ ਪੜਾਅ ’ਚ ਹੋਵੇਗਾ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸ਼ਿਰਕਤ ਕਰਨਗੇ ਤੇ ਉੱਘੇ ਚਿੰਤਕ ਡਾ. ਅਮਰਜੀਤ ਸਿੰਘ ਗਰੇਵਾਲ ਮੁੱਖ ਭਾਸ਼ਣ ਦੇਣਗੇ।
Advertisement
Advertisement