ਸ਼ੂਗਰ ਮਿੱਲ ਮੋਰਿੰਡਾ ਵਿੱਚ ਚੀਨੀ ਦੀ ਲੋਡਿੰਗ ਦੌਰਾਨ ਟਰੱਕ ’ਚ ਬਿਲਟੀ ’ਤੇ ਦਰਜ ਮਾਤਰਾ ਤੋਂ 25 ਕੁਇੰਟਲ ਵੱਧ ਚੀਨੀ ਲੱਦਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿੱਲ ਮੈਨੇਜਮੈਂਟ ਅਨੁਸਾਰ ਇਸ ਕਾਰਨ ਮਿੱਲ ਨੂੰ ਲਗਪਗ 1.37 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਸਕਦਾ ਸੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮਿੱਲ ਪ੍ਰਬੰਧਕਾਂ ਨੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਕੇ ਉਨ੍ਹਾਂ ਨੂੰ ਚਾਰਜਸ਼ੀਟ ਜਾਰੀ ਕੀਤੀ ਹੈ। ਸ਼ੂਗਰ ਮਿੱਲ ਮੋਰਿੰਡਾ ਦੇ ਡਾਇਰੈਕਟਰ ਕੁਲਵਿੰਦਰ ਸਿੰਘ ਸਿੰਬਲ ਝੱਲੀਆਂ ਅਤੇ ਸਤਨਾਮ ਸਿੰਘ ਬਹਿਰਾਮਪੁਰ ਜ਼ਿੰਮੀਦਾਰਾਂ ਨੇ ਦੱਸਿਆ ਕਿ 26 ਅਗਸਤ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਿੱਲ ਦੇ ਚੀਨੀ ਗੁਦਾਮ ’ਚੋਂ ਮਾਰਕੀਟ ਲਈ ਚੀਨੀ ਵੱਖ-ਵੱਖ ਟਰੱਕਾਂ ਵਿੱਚ ਲੱਦੀ ਜਾ ਰਹੀ ਹੈ। ਆਮ ਤੌਰ ’ਤੇ ਹਰੇਕ ਟਰੱਕ ਵਿੱਚ 250 ਬੋਰੀਆਂ, ਭਾਵ 125 ਕੁਇੰਟਲ ਚੀਨੀ ਲੱਦੀ ਜਾਂਦੀ ਹੈ। ਇਸੇ ਅਨੁਸਾਰ ਬਿਲਟੀ ਤਿਆਰ ਕੀਤੀ ਜਾਂਦੀ ਹੈ ਪਰ ਇੱਕ ਟਰੱਕ ਵਿੱਚ 300 ਬੋਰੀਆਂ, ਭਾਵ 150 ਕੁਇੰਟਲ ਚੀਨੀ ਲੱਦੀ ਹੋਈ ਮਿਲੀ। ਡਾਇਰੈਕਟਰਾਂ ਨੇ ਦੋਸ਼ ਲਾਇਆ ਕਿ ਬਿਲਟੀ ਤੋਂ 50 ਬੋਰੀਆਂ (25 ਕੁਇੰਟਲ) ਵੱਧ ਚੀਨੀ ਕਥਿਤ ਮਿਲੀਭੁਗਤ ਨਾਲ ਲੱਦੀ ਗਈ। ਉਨ੍ਹਾਂ ਕਿਹਾ ਕਿ ਮੌਕੇ ’ਤੇ ਪਹੁੰਚ ਕੇ ਟਰੱਕਆਂ ਦੀ ਜਾਂਚ ਨਾ ਕੀਤੀ ਜਾਂਦੀ ਤਾਂ ਮਿੱਲ ਨੂੰ ਵਿੱਤੀ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਾਗਜ਼ਾਤ ਦਰੁਸਤ ਕਰਨ ਲਈ ਬਾਅਦ ਵਿੱਚ ਬਿੱਲ ਕੱਟਿਆ ਗਿਆ। ਦੂਜੇ ਪਾਸੇ ਮਿੱਲ ਦੇ ਜਨਰਲ ਮੈਨੇਜਰ ਤਰਨਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਣ ਉਪਰੰਤ ਪਰਚੇਜ਼ ਅਕਾਊਂਟੈਂਟ ਉਂਕਾਰ ਸਿੰਘ ਅਤੇ ਗੁਦਾਮ ਕੀਪਰ ਇਕਬਾਲ ਸਿੰਘ ਨੂੰ ਤੁਰੰਤ ਮੁਅੱਤਲ ਕਰ ਕੇ ਚਾਰਜਸ਼ੀਟ ਜਾਰੀ ਕੀਤੀ ਗਈ ਹੈ। ਦੋਵਾਂ ਤੋਂ ਹਫ਼ਤੇ ਅੰਦਰ ਜਵਾਬ ਮੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਜਵਾਬ ਤਸੱਲੀਬਖ਼ਸ਼ ਨਾ ਮਿਲਿਆ ਤਾਂ ਕਾਰਵਾਈ ਕੀਤੀ ਜਾਵੇਗੀ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
×

