DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

24 ਸਾਲਾ ਪੰਜਾਬੀ ਵਿਦਿਆਰਥਣ ਦੀ ਕੈਨੇਡਾ ਵਿੱਚ ਭੇਦਭਰੀ ਹਾਲਤ 'ਚ ਮੌਤ

ਇੱਥੋਂ ਦੇ ਨਵੀਂ ਆਬਾਦੀ ਅਕਾਲਗੜ੍ਹ (ਸੁਧਾਰ ਬਾਜ਼ਾਰ) ਦੀ ਰਹਿਣ ਵਾਲੀ 24 ਸਾਲਾ ਅਨਮੋਲਦੀਪ ਕੌਰ ਦੀ ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਅਨਮੋਲਦੀਪ ਕੌਰ ਰੋਜ਼ਾਨਾ ਵਾਂਗ ਆਪਣੇ ਕਾਲਜ ਤੋਂ ਘਰ ਦੇ ਰਸਤੇ ਵਿੱਚ ਪੈਂਦੇ ਪਾਰਕ...

  • fb
  • twitter
  • whatsapp
  • whatsapp
featured-img featured-img
ਮ੍ਰਿਤਕ ਅਨਮੋਲਦੀਪ ਕੌਰ ਦੀ ਫਾਈਲ ਫ਼ੋਟੋ। ਫ਼ੋਟੋ - ਗਿੱਲ
Advertisement

ਇੱਥੋਂ ਦੇ ਨਵੀਂ ਆਬਾਦੀ ਅਕਾਲਗੜ੍ਹ (ਸੁਧਾਰ ਬਾਜ਼ਾਰ) ਦੀ ਰਹਿਣ ਵਾਲੀ 24 ਸਾਲਾ ਅਨਮੋਲਦੀਪ ਕੌਰ ਦੀ ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਅਨਮੋਲਦੀਪ ਕੌਰ ਰੋਜ਼ਾਨਾ ਵਾਂਗ ਆਪਣੇ ਕਾਲਜ ਤੋਂ ਘਰ ਦੇ ਰਸਤੇ ਵਿੱਚ ਪੈਂਦੇ ਪਾਰਕ 'ਚ ਸੈਰ ਕਰਨ ਗਈ ਸੀ। ਇਸੇ ਦੌਰਾਨ ਇੱਕ ਬੈਂਚ ਉੱਤੇ ਬੈਠਿਆਂ ਉਹ ਅਚਾਨਕ ਬੇਹੋਸ਼ ਹੋ ਗਈ।

ਪਾਰਕ ਵਿਚ ਮੌਜੂਦ ਲੋਕਾਂ ਨੇ ਜਦੋਂ ਉਸ ਨੂੰ ਦੇਖਿਆ ਤਾਂ ਉਸ ਦੇ ਸਾਹ ਰੁਕ ਚੁੱਕੇ ਸਨ। ਸੂਚਨਾ ਮਿਲਣ ਉਪਰੰਤ ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਨਮੋਲਦੀਪ ਦੇ ਪਿਤਾ ਸਾਬਕਾ ਫੌਜੀ ਸੂਬੇਦਾਰ ਪਰਮਿੰਦਰ ਸਿੰਘ ਅਨੁਸਾਰ ਉਨ੍ਹਾਂ ਦੀ ਧੀ 2021 ਵਿਚ ਕੈਨੇਡਾ ਪੜ੍ਹਾਈ ਲਈ ਗਈ ਸੀ ਅਤੇ ਉਹ ਉੱਥੇ ਬੱਚਿਆਂ ਦੀ ਦੇਖਭਾਲ ਦਾ ਕੰਮ ਵੀ ਕਰਦੀ ਸੀ।

Advertisement

ਉਨ੍ਹਾਂ ਦੱਸਿਆ ਕਿ ਅਨਮੋਲਦੀਪ ਵੱਲੋਂ ਪਿਛਲੇ ਸਾਲ ਸਥਾਈ ਨਿਵਾਸ (ਪੀ ਆਰ) ਲਈ ਦਿੱਤੀ ਅਰਜ਼ੀ ਹਾਲੇ ਵਿਚਾਰ ਅਧੀਨ ਸੀ। ਸੂਬੇਦਾਰ ਪਰਮਿੰਦਰ ਸਿੰਘ ਅਨੁਸਾਰ ਅਨਮੋਲਦੀਪ ਦੀ ਮਾਤਾ ਅਮਰਦੀਪ ਕੌਰ ਆਪਣੀ ਧੀ ਨੂੰ ਮਿਲਣ ਜਾਣ ਦੀ ਤਿਆਰੀ ਕਰ ਰਹੀ ਸੀ। ਅਨਮੋਲਦੀਪ ਦਾ ਭਰਾ ਦਿਲਪ੍ਰੀਤ ਸਿੰਘ ਅਮਰੀਕਾ ਵਿਚ ਰਹਿੰਦਾ ਹੈ ਅਤੇ ਉਹ ਕੈਨੇਡਾ ਪੁਲੀਸ ਨਾਲ ਸੰਪਰਕ ਵਿਚ ਹੈ।

Advertisement

ਜਾਣਕਾਰੀ ਅਨੁਸਾਰ ਪੁਲੀਸ ਨੇੜਲੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਚਸ਼ਮਦੀਦ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ। ਅਨਮੋਲਦੀਪ ਕੌਰ ਦਾ ਪਰਿਵਾਰ ਮੂਲ ਰੂਪ ਵਿਚ ਪਿੰਡ ਮਾਣੂਕੇ ਦਾ ਰਹਿਣ ਵਾਲਾ ਹੈ।

Advertisement
×