ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ’ਚ ਲੰਘੇ 24 ਘੰਟਿਆਂ ਦੌਰਾਨ ਕਰੋਨਾ ਕਾਰਨ 23 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 562 ਹੋ ਗਈ ਹੈ ਜਦਕਿ ਕਰੋਨਾ ਦੇ 998 ਹੋਰ ਮਾਮਲੇ ਸਾਹਮਣੇ ਆਉਣ ਨਾਲ ਕਰੋਨਾ ਪੀੜਤਾਂ ਦੀ ਗਿਣਤੀ 22928 ਹੋ ਗਈ ਹੈ।
ਸਿਹਤ ਵਿਭਾਗ ਅਨੁਸਾਰ ਲੁਧਿਆਣਾ ’ਚ ਸਭ ਤੋਂ ਵੱਧ 12, ਪਟਿਆਲਾ ਤੇ ਅੰਮ੍ਰਿਤਸਰ ’ਚ ਦੋ-ਦੋ, ਬਰਨਾਲਾ, ਜਲੰਧਰ, ਮੁਹਾਲੀ, ਨਵਾਂਸ਼ਹਿਰ, ਰੋਪੜ ਅਤੇ ਸੰਗਰੂਰ ’ਚ ਇੱਕ-ਇੱਕ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋਈ ਹੈ। ਜ਼ਿਲ੍ਹਾਵਾਰ ਅੰਕੜਿਆਂ ਅਨੁਸਾਰ ਲੁਧਿਆਣਾ ’ਚ ਸਭ ਤੋਂ ਵੱਧ 168, ਪਟਿਆਲਾ ’ਚ 139, ਜਲੰਧਰ ’ਚ 120, ਅੰਮ੍ਰਿਤਸਰ ’ਚ 102, ਮੁਹਾਲੀ ’ਚ 91, ਬਠਿੰਡਾ ’ਚ 72, ਗੁਰਦਾਸਪੁਰ ’ਚ 50, ਸੰਗਰੂਰ ’ਚ 32, ਕਪੂਰਥਲਾ ਤੇ ਰੋਪੜ ’ਚ 31-31, ਪਠਾਨਕੋਟ ’ਚ 29, ਤਰਨ ਤਾਰਨ ’ਚ 24, ਫਬੀਦਕੋਟ ’ਚ 18, ਫਿਰੋਜ਼ਪੁਰ ’ਚ 17, ਮੁਕਤਸਰ ’ਚ 16, ਫਤਿਹਗੜ੍ਹ ਸਾਹਿਬ ’ਚ 14, ਹੁਸ਼ਿਅਰਪੁਰ ’ਚ 12, ਬਰਨਾਲਾ ’ਚ 11, ਫਾਜ਼ਿਲਕਾ ਅਤੇ ਮਾਨਸਾ ’ਚ 8-8, ਨਵਾਂਸ਼ਹਿਰ ’ਚ 4 ਅਤੇ ਮੋਗਾ ’ਚ ਇਕ ਮਾਮਲਾ ਸਾਹਮਣੇ ਆਇਆ ਹੈ।