DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੈਗਾ ਪੀ ਟੀ ਐੱਮ ਵਿੱਚ ਸ਼ਾਮਲ ਹੋਏ 21 ਲੱਖ ਮਾਪੇ: ਸਿੱਖਿਆ ਮੰਤਰੀ

ਵਿਭਾਗੀ ਅਧਿਕਾਰੀਆਂ ਵੱਲੋਂ 2,000 ਸਕੂਲਾਂ ਦਾ ਦੌਰਾ

  • fb
  • twitter
  • whatsapp
  • whatsapp
featured-img featured-img
ਜਲੰਧਰ ਦੇ ਲਾਡੋਵਾਲੀ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ’ਚ ਮੈਗਾ ਪੀ ਟੀ ਐੱਮ ਦੌਰਾਨ ‘ਸਿੱਖਿਆ ਕ੍ਰਾਂਤੀ’ ਦੀਆਂ ਉਪਲਬਧੀਆਂ ਦੇ ਪੈਂਫਲਿਟ ਵੰਡਦੇ ਹੋਏ ਅਧਿਆਪਕ। -ਫੋਟੋ: ਮਲਕੀਅਤ ਸਿੰਘ
Advertisement

ਪੰਜਾਬ ਦੇ ਸਰਕਾਰੀ ਸਕੂਲਾਂ ’ਚ ਅੱਜ ‘ਮਾਪੇ ਅਧਿਆਪਕ ਮਿਲਣੀ’ ਦੇ ਪ੍ਰੋਗਰਾਮ ’ਚ 21 ਲੱਖ ਮਾਪਿਆਂ ਨੇ ਸ਼ਮੂਲੀਅਤ ਕੀਤੀ ਅਤੇ ਸੂਬੇ ਦੇ 19,200 ਸਕੂਲਾਂ ’ਚ ਇਹ ਪ੍ਰੋਗਰਾਮ ਹੋਏ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ‘ਹਰ ਦਿਨ, ਇਕ ਕਦਮ ਅੱਗੇ’ ਬੈਨਰ ਹੇਠ ਹੋਈ ਮੈਗਾ ਪੀ ਟੀ ਐੱਮ ਵਿੱਚ ਕਰੀਬ 21 ਲੱਖ ਮਾਪਿਆਂ ਦੀ ਹਾਜ਼ਰੀ ਸਿੱਖਿਆ ਖੇਤਰ ਵਿੱਚ ਪਰਿਵਾਰਾਂ ਦੀ ਸਰਗਰਮ ਹਿੱਸੇਦਾਰੀ ਨੂੰ ਦਰਸਾਉਂਦੀ ਹੈ। ਇਸ ਮੀਟਿੰਗ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਭਾਗੀ ਅਧਿਕਾਰੀਆਂ ਦੁਆਰਾ ਲਗਭਗ 2,000 ਸਕੂਲਾਂ ਦਾ ਦੌਰਾ ਵੀ ਕੀਤਾ ਗਿਆ। ਬੈਂਸ ਨੇ ਕਿਹਾ ਕਿ ਰਿਪੋਰਟ ਕਾਰਡਾਂ ਅਤੇ ਪ੍ਰੀਖਿਆ ਦੇ ਅੰਕਾਂ ਤੋਂ ਅੱਗੇ ਵਧਦਿਆਂ ਮੈਗਾ ਪੀ ਟੀ ਐੱਮ ਦਾ ਮੁੱਖ ਮਕਸਦ ਮਾਪੇ-ਅਧਿਆਪਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਹਰੇਕ ਬੱਚੇ ਨੂੰ ਸਮੇਂ ਸਿਰ ਉਤਸ਼ਾਹ, ਮਾਰਗ ਦਰਸ਼ਨ ਅਤੇ ਅਕਾਦਮਿਕ ਸਹਿਯੋਗ ਮਿਲ ਸਕੇ। ਇਸ ਮੀਟਿੰਗ ਦੌਰਾਨ ਅਧਿਆਪਕਾਂ ਨੇ ਰਿਪੋਰਟ ਕਾਰਡ ਸਾਂਝੇ ਕੀਤੇ ਅਤੇ ਜਮਾਤ ਵਿੱਚ ਬੱਚਿਆਂ ਦੀ ਕਾਰਗੁਜ਼ਾਰੀ, ਹਾਜ਼ਰੀ ਅਤੇ ਸਿੱਖਣ ਦੇ ਨਤੀਜਿਆਂ ’ਤੇ ਚਰਚਾ ਕੀਤੀ, ਜਿਸ ਵਿੱਚ ਹਰੇਕ ਵਿਦਿਆਰਥੀ ਦੀਆਂ ਸਮਰਥਾ ਅਤੇ ਸੁਧਾਰ ਦੀ ਲੋੜ ਵਾਲੇ ਖੇਤਰਾਂ ’ਤੇ ਚਾਨਣਾ ਪਾਇਆ ਗਿਆ। ਉਨ੍ਹਾਂ ਨੇ ਸਕੂਲ ਪ੍ਰਬੰਧਕ ਕਮੇਟੀ (ਐੱਸ ਐੱਮ ਸੀ) ਦੇ ਮੈਂਬਰਾਂ ਦਾ ਸਕੂਲ ਦੇ ਵਿਕਾਸ ਅਤੇ ਸਰਕਾਰੀ ਸਕੂਲਾਂ ਵਿੱਚ ਭਾਈਚਾਰਕ ਹਿੱਸੇਦਾਰੀ ਨੂੰ ਮਜ਼ਬੂਤ ਕਰਨ ਵਿੱਚ ਪਾਏ ਵੱਡੇ ਯੋਗਦਾਨ ਲਈ ਧੰਨਵਾਦ ਕੀਤਾ।

ਵੀਡੀਓ ਸੰਦੇਸ਼ ਜ਼ਰੀਏ ਔਰਤਾਂ ਆਪਣੀਆਂ ਸਮੱਸਿਆਵਾਂ ਰੱਖਣ ਲਈ ਬਜ਼ਿੱਦ

Advertisement

ਨਾਭਾ (ਮੋਹਿਤ ਸਿੰਗਲਾ): ਸੂਬਾ ਸਰਕਾਰ ਵੱਲੋਂ ਕਰਵਾਈ ਮੈਗਾ ਅਧਿਆਪਕ-ਮਾਪੇ ਮਿਲਣੀ ਦੌਰਾਨ ਨਾਭਾ ਦੇ ਪਿੰਡ ਰਾਮਗੜ੍ਹ ਵਿੱਚ ਮਜ਼ਦੂਰ ਔਰਤਾਂ ਨੇ ਆਪਣੀ ਸਮੱਸਿਆਵਾਂ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣੀ ਵੀਡੀਓ ਭੇਜਣੀ ਚਾਹੀ ਪਰ ਉਨ੍ਹਾਂ ਨੂੰ ਰਿਕਾਰਡਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਬੇਨਤੀਆਂ ਨਾਮਨਜ਼ੂਰ ਹੋਣ ਮਗਰੋਂ ਉਨ੍ਹਾਂ ਨੇ ਸਕੂਲ ਦੇ ਬਾਹਰ ਖੜ੍ਹ ਕੇ ਮੋਬਾਈਲ ’ਤੇ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤੀ। ਸਰਕਾਰੀ ਸਕੂਲਾਂ ਵਿੱਚ ਕਰਵਾਈ ਗਈ ਪੀ ਟੀ ਐੱਮ ਦੌਰਾਨ ਮਾਪਿਆਂ, ਖਾਸ ਕਰਕੇ ਮਾਵਾਂ ਤੋਂ ਸਰਕਾਰ ਦੀਆਂ ਯੋਜਨਾਵਾਂ ਸਬੰਧੀ ਫੀਡਬੈਕ ਲੈਣ ਅਤੇ ਮੁੱਖ ਮੰਤਰੀ ਲਈ ਸੰਦੇਸ਼ ਰਿਕਾਰਡ ਕਰਕੇ ਸਭ ਤੋਂ ਵਧੀਆ 10 ਵੀਡੀਓ ਭੇਜਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਇਸ ਮੌਕੇ ਸਰਕਾਰੀ ਸਕੂਲ ਰਾਮਗੜ੍ਹ ਦੇ ਪ੍ਰਿੰਸੀਪਲ ਜਸਵੀਰ ਸਿੰਘ ਨੇ ਕਿਹਾ ਕਿ ਸਕੂਲ ਵੱਲੋਂ ਕਿਸੇ ਵੀ ਮਾਪੇ ਦਾ ਵੀਡੀਓ ਬਿਆਨ ਰਿਕਾਰਡ ਨਹੀਂ ਕੀਤਾ ਗਿਆ।

Advertisement

ਸਕੂਲ ਦੇ ਬਾਹਰ ਰੋਸ ਜ਼ਾਹਿਰ ਕਰਦੀਆਂ ਹੋਈਆਂ ਰਾਮਗੜ੍ਹ ਦੀਆਂ ਔਰਤਾਂ।
ਸਕੂਲ ਦੇ ਬਾਹਰ ਰੋਸ ਜ਼ਾਹਿਰ ਕਰਦੀਆਂ ਹੋਈਆਂ ਰਾਮਗੜ੍ਹ ਦੀਆਂ ਔਰਤਾਂ।

Advertisement
×