DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਚਮਕੌਰ ਸਾਹਿਬ ਨੇੜੇ ਸਰਹਿੰਦ ਨਹਿਰ ’ਚ 20 ਫੁੱਟ ਪਾੜ

ਪਾਣੀ ਦੇ ਤੇਜ਼ ਵਹਾਅ ’ਚ ਰੁਡ਼੍ਹੇ ਚਾਰ ਜਣੇ ਜ਼ਖ਼ਮੀ; ਦੋ ਦੀ ਹਾਲਤ ਗੰਭੀਰ

  • fb
  • twitter
  • whatsapp
  • whatsapp
featured-img featured-img
ਸਰਹਿੰਦ ਨਹਿਰ ਵਿੱਚ ਪਾੜ ਕਾਰਨ ਖੇਤਾਂ ਵੱਲ ਜਾ ਰਿਹਾ ਪਾਣੀ।
Advertisement

ਇੱਥੋਂ ਨੇੜਲੇ ਪਿੰਡ ਭੈਰੋਮਾਜਰਾ ਅਤੇ ਜਟਾਣਾ ਕੋਲ ਸਰਹਿੰਦ ਨਹਿਰ ਵਿੱਚ ਅੱਜ ਤੜਕੇ ਕਰੀਬ 4 ਤੋਂ 5 ਵਜੇ ਦਰਮਿਆਨ ਵੱਡਾ ਪਾੜ ਪੈ ਗਿਆ। ਨਹਿਰ ਦਾ ਪਾਣੀ ਪਿੰਡਾਂ ਦੀਆਂ ਜ਼ਮੀਨਾਂ, ਫ਼ਸਲਾਂ ਅਤੇ ਮੁੱਖ ਸੜਕ ਵੱਲ ਵਗਣ ਲੱਗਿਆ, ਜਿਸ ਕਾਰਨ ਚਮਕੌਰ ਸਾਹਿਬ ਤੋਂ ਰੂਪਨਗਰ ਜਾਣ ਵਾਲੀ ਮੁੱਖ ਸੜਕ ਪਿੰਡ ਭੈਰੋਮਾਜਰਾ ਕੋਲੋਂ ਲਗਭਗ 15 ਤੋਂ 20 ਫੁੱਟ ਤੱਕ ਧਸ ਗਈ। ਤਿੰਨ ਮੋਟਰਸਾਈਕਲ ਸਵਾਰ, ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਸਨ, ਅਚਾਨਕ ਧਸੀ ਹੋਈ ਸੜਕ ਅਤੇ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਗਏ। ਹਾਦਸੇ ਦੌਰਾਨ ਨੌਜਵਾਨ ਹਰਪ੍ਰੀਤ ਸਿੰਘ (21) ਦੀ ਲੱਤ ਟੁੱਟ ਗਈ, ਜਦੋਂ ਕਿ ਉਸ ਦੀ ਮਾਤਾ ਕਰਮਜੀਤ ਕੌਰ (45) ਦੇ ਗੋਡੇ ’ਤੇ ਸੱਟ ਲੱਗੀ ਹੈ। ਇਸ ਤੋਂ ਇਲਾਵਾ ਦੋ ਹੋਰ ਗੰਭੀਰ ਜ਼ਖ਼ਮੀ ਨੌਜਵਾਨ ਜਸਕਰਨ ਸਿੰਘ (23) ਅਤੇ ਜਸ਼ਨਪ੍ਰੀਤ ਸਿੰਘ (25) ਨੂੰ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਦੋ ਤੋਂ ਤਿੰਨ ਮੋਟਰਸਾਈਕਲ ਪਾਣੀ ਵਿੱਚ ਡੁੱਬ ਕੇ ਬੁਰੀ ਤਰ੍ਹਾਂ ਨੁਕਸਾਨੇ ਗਏ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦੇਰੀ ਨਾਲ ਪਹੁੰਚਣ ’ਤੇ ਰੋਸ ਵਜੋਂ ਲੋਕਾਂ ਨੇ ਨਹਿਰ ਦੇ ਪੁਲ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ​ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਧਰਨੇ ਵਿੱਚ ਸ਼ਮੂਲੀਅਤ ਕਰਦਿਆਂ ਪੰਜਾਬ ਸਰਕਾਰ ਅਤੇ ਵਿਭਾਗ ਦੀ ਕਾਰਜਗੁਜ਼ਾਰੀ ’ਤੇ ਤਿੱਖੇ ਨਿਸ਼ਾਨੇ ਸੇਧੇ। ​ਹਲਕਾ ਇੰਚਾਰਜ ਜਸਬੀਰ ਸਿੰਘ ਗੜ੍ਹੀ ਨੇ ਹਸਪਤਾਲ ਵਿੱਚ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਵੀ ਗਏ। ਉਨ੍ਹਾਂ ਕਿਹਾ ਕਿ ​ਜ਼ਖ਼ਮੀ ਨੌਜਵਾਨਾਂ ਦਾ ਸਾਰਾ ਇਲਾਜ ਰੈੱਡ ਕਰਾਸ ਫੰਡ ਵਿੱਚੋਂ ਕਰਵਾਇਆ ਜਾਵੇਗਾ ਅਤੇ ਪੀੜਤਾਂ ਨੂੰ ਮੁਆਵਜ਼ਾ ਦਿਵਾਇਆ ਜਾਵੇਗਾ।

ਡੀ ਸੀ ਨੇ ਕਮੇਟੀ ਬਣਾਈ

Advertisement

ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਸਬ-ਡਿਵੀਜ਼ਨਲ ਮੈਜਿਸਟ੍ਰੇਟ ਦੀ ਅਗਵਾਈ ਹੇਠ ਕਮੇਟੀ ਬਣਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਹਾਲਾਤ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਸਰਹਿੰਦ ਨਹਿਰ ਦੇ ਮੁਕੰਮਲ ਬਰਮ ਦਾ ਸਰਵੇਖਣ ਸ਼ੁਰੂ ਕਰ ਦਿੱਤਾ ਗਿਆ ਹੈ।

Advertisement

ਪਾੜ ਲਈ ਫੈਕਟਰੀਆਂ ਦਾ ਕਚਰਾ ਜ਼ਿੰੰਮੇਵਾਰ: ਹਰੀਪੁਰ

ਰੂਪਨਗਰ (ਜਗਮੋਹਨ ਸਿੰਘ): ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ ਨੇ ਸਰਹਿੰੰਦ ਨਹਿਰ ਵਿੱਚ ਪਾੜ ਪੈਣ ਲਈ ਸਤਲੁਜ ਦਰਿਆ ’ਚ ਆਏ ਕਚਰੇ ਨੂੰ ਜ਼ਿੰਮੇਵਾਰ ਦੱਸਦਿਆਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਫੈਕਟਰੀਆਂ ਦਾ ਕਚਰਾ ਸਰਹਿੰਦ ਨਹਿਰ ਵਿੱਚ ਰੋੜ੍ਹ ਦਿੱੱਤਾ, ਜੋ ਸ੍ਰੀ ਚਮਕੌਰ ਸਾਹਿਬ ਨੇੜੇ ਪੁਲ ਵਿੱਚ ਫਸ ਗਿਆ ਅਤੇ ਸਰਹਿੰਦ ਨਹਿਰ ’ਚ ਪਾੜ ਪੈ ਗਿਆ।

Advertisement
×