DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹਰਿਆਣਾ ਦੇ 10 ਐਥਲੀਟ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣਗੇ

ਜਪਾਨ ਵਿੱਚ 2026 ਏਸ਼ਿਆਈ ਖੇਡਾਂ ਲਈ ਹਰਿਆਣਾ ਦੇ ਦਸ ਐਥਲੀਟ ਭਾਰਤੀ ਦਲ ਦਾ ਹਿੱਸਾ ਹੋਣਗੇ। ਇਨ੍ਹਾਂ ਵਿੱਚੋਂ ਛੇ ਐਥਲੀਟ ਪਹਿਲੀ ਵਾਰ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣਗੇ। ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਨੇ 19 ਸਤੰਬਰ ਤੋਂ 4 ਅਕਤੂਬਰ ਤੱਕ ਜਾਪਾਨ ਦੇ ਆਈਚੀ-ਨਗੋਆ...

  • fb
  • twitter
  • whatsapp
  • whatsapp
Advertisement

ਜਪਾਨ ਵਿੱਚ 2026 ਏਸ਼ਿਆਈ ਖੇਡਾਂ ਲਈ ਹਰਿਆਣਾ ਦੇ ਦਸ ਐਥਲੀਟ ਭਾਰਤੀ ਦਲ ਦਾ ਹਿੱਸਾ ਹੋਣਗੇ। ਇਨ੍ਹਾਂ ਵਿੱਚੋਂ ਛੇ ਐਥਲੀਟ ਪਹਿਲੀ ਵਾਰ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣਗੇ। ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਨੇ 19 ਸਤੰਬਰ ਤੋਂ 4 ਅਕਤੂਬਰ ਤੱਕ ਜਾਪਾਨ ਦੇ ਆਈਚੀ-ਨਗੋਆ ਵਿੱਚ ਹੋਣ ਵਾਲੀਆਂ 20ਵੀਆਂ ਏਸ਼ੀਆਈ ਖੇਡਾਂ ਲਈ 77 ਮੈਂਬਰੀ ਐਥਲੈਟਿਕਸ ਟੀਮ ਦਾ ਐਲਾਨ ਕੀਤਾ ਹੈ। ਇਸ ਵਿੱਚ 34 ਪੁਰਸ਼ ਅਤੇ 43 ਔਰਤਾਂ ਸ਼ਾਮਲ ਹਨ।

ਇਸ ਨਾਲ ਭਾਰਤੀ ਟੀਮ ਵਿੱਚ ਵੱਖ-ਵੱਖ ਖੇਡਾਂ ਵਿੱਚ ਹਰਿਆਣਾ ਦੇ ਐਥਲੀਟਾਂ ਦੀ ਗਿਣਤੀ 84 ਹੋ ਗਈ ਹੈ, ਜੋ ਪਿਛਲੀ ਵਾਰ 89 ਸੀ। ਹਰਿਆਣਾ ਦੇ ਐਥਲੀਟਾਂ ਵਿੱਚੋਂ ਜੀਂਦ ਤੋਂ ਤਮੰਨਾ 4x100 ਮੀਟਰ ਅਤੇ ਮਿਕਸਡ ਰਿਲੇਅ ਵਿੱਚ ਹਿੱਸਾ ਲਵੇਗੀ। ਭਿਵਾਨੀ ਤੋਂ ਕ੍ਰਿਸ਼ਨਾ 800 ਮੀਟਰ ਦੌੜ ਵਿੱਚ ਅਤੇ ਯਸ਼ਵੀਰ ਸਿੰਘ ਜੈਵਲਿਨ ਥ੍ਰੋਅ ਵਿੱਚ ਹਿੱਸਾ ਲੈਣਗੇ। ਫਤਿਹਾਬਾਦ ਦੀ ਪੂਜਾ 800 ਮੀਟਰ ਅਤੇ 1500 ਮੀਟਰ ਦੌੜ ਵਿੱਚ ਹਿੱਸਾ ਲਵੇਗੀ। ਸੋਨੀਪਤ ਦੀ ਕਿਰਨ ਪਹਿਲ 400 ਮੀਟਰ ਦੌੜ ਅਤੇ 4x400 ਮੀਟਰ ਰਿਲੇਅ ਵਿੱਚ ਆਪਣੀ ਤਾਕਤ ਦਾ ਪ੍ਰਦਰਸ਼ਨ ਕਰੇਗੀ। ਭਿਵਾਨੀ ਦੀ ਸੀਮਾ ਕਾਲੀਰਮਨ ਡਿਸਕਸ ਥ੍ਰੋਅ ਵਿੱਚ, ਫਤਿਹਾਬਾਦ ਦੀ ਪੂਜਾ ਉੱਚੀ ਛਾਲ ਵਿੱਚ, ਅੰਬਾਲਾ ਦੀ ਮਨਪ੍ਰੀਤ ਸ਼ਾਟ ਪੁਟ ਵਿੱਚ, ਚਰਖੀ ਦਾਦਰੀ ਦੀ ਪੂਜਾ ਹੈਪਟਾਥਲੋਨ ਵਿੱਚ, ਮਹਿੰਦਰਗੜ੍ਹ ਦੀ ਸਾਨਿਆ ਡਿਸਕਸ ਥ੍ਰੋਅ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ।

Advertisement

Advertisement
Advertisement
×