ਹੁਣ ਹਾਈ ਕੋਰਟ ਦਾ ਡਬਲ ਬੈਂਚ ਕਰੇਗਾ ਸੁਣਵਾਈ : The Tribune India

ਘਰ-ਘਰ ਆਟਾ ਵੰਡਣ ਦੀ ਯੋਜਨਾ

ਹੁਣ ਹਾਈ ਕੋਰਟ ਦਾ ਡਬਲ ਬੈਂਚ ਕਰੇਗਾ ਸੁਣਵਾਈ

ਹੁਣ ਹਾਈ ਕੋਰਟ ਦਾ ਡਬਲ ਬੈਂਚ ਕਰੇਗਾ ਸੁਣਵਾਈ

ਚਰਨਜੀਤ ਭੁੱਲਰ

ਚੰਡੀਗੜ੍ਹ, 22 ਸਤੰਬਰ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਪੰਜਾਬ ਸਰਕਾਰ ਦੀ ‘ਘਰ-ਘਰ ਆਟਾ’ ਵੰਡਣ ਦੀ ਯੋਜਨਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਹੁਣ ਡਬਲ ਬੈਂਚ ਕਰੇਗਾ, ਜਿਸ ਨਾਲ ਫਿਲਹਾਲ ਪੰਜਾਬ ਸਰਕਾਰ ਨੂੰ ਰਾਹਤ ਮਿਲ ਗਈ ਹੈ। ਪਹਿਲਾਂ ਇਸ ਮਾਮਲੇ ਦੀ ਸੁਣਵਾਈ ਸਿੰਗਲ ਬੈਂਚ ਨੇ ਕੀਤੀ ਸੀ, ਜਦੋਂ ਕਿ ਅਜਿਹੇ ਮਾਮਲੇ ਦੀ ਸੁਣਵਾਈ ਡਬਲ ਬੈਂਚ ਹੀ ਕਰ ਸਕਦਾ ਹੈ। ਜਸਟਿਸ ਵਿਕਾਸ ਸੂਰੀ ਨੇ ਇਸ ਪਟੀਸ਼ਨ ਨੂੰ ਰਜਿਸਟਰੀ ਬਰਾਂਚ ਨੂੰ ਭੇਜ ਦਿੱਤਾ ਹੈ ਜਿਸ ਵੱਲੋਂ ਇਹ ਮਾਮਲਾ ਡਬਲ ਬੈਂਚ ਨੂੰ ਭੇਜਿਆ ਜਾਣਾ ਹੈ।

ਜਦੋਂ ਇਹ ਮਾਮਲਾ ਸਿੰਗਲ ਬੈਂਚ ਦੇ ਦਾਇਰੇ ਵਿੱਚ ਹੀ ਨਹੀਂ ਆਉਂਦਾ ਸੀ ਤਾਂ ਸਿੰਗਲ ਬੈਂਚ ਵੱਲੋਂ ਲਿਆ ਗਿਆ ਫ਼ੈਸਲਾ ਵੀ ਇੱਕ ਤਰੀਕੇ ਨਾਲ ਰੱਦ ਹੋ ਗਿਆ ਹੈ। ਇਸ ਮਾਮਲੇ ਦੀ ਸੁਣਵਾਈ ਹੁਣ ਚੀਫ਼ ਜਸਟਿਸ ਦੇ ਬੈਂਚ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਹੈ। ‘ਆਪ’ ਸਰਕਾਰ ਵੱਲੋਂ ਪਹਿਲੀ ਅਕਤੂਬਰ ਤੋਂ ਘਰ-ਘਰ ਆਟਾ ਵੰਡਣਾ ਸ਼ੁਰੂ ਕੀਤਾ ਜਾਣਾ ਹੈ ਜਿਸ ਕਰ ਕੇ ਸਰਕਾਰ ਲਈ ਫਿਲਹਾਲ ਇਹ ਯੋਜਨਾ ਸ਼ੁਰੂ ਕਰਨ ਦਾ ਰਾਹ ਪੱਧਰਾ ਹੋ ਗਿਆ ਜਾਪਦਾ ਹੈ। ਸਿੰਗਲ ਬੈਂਚ ਵੱਲੋਂ ਲਏ ਗਏ ਫ਼ੈਸਲੇ ਕਰ ਕੇ ਕੌਮੀ ਖੁਰਾਕ ਸੁਰੱਖਿਆ ਐਕਟ ਦੀਆਂ ਧਾਰਾਵਾਂ ਤਹਿਤ ਤਕਨੀਕੀ ਆਧਾਰ ਅਤੇ ਵਿੱਤੀ ਬੋਝ ਦੇ ਨਜ਼ਰੀਏ ਤੋਂ ਨਵੀਂ ਯੋਜਨਾ ਨੂੰ ਬਰੇਕ ਲੱਗ ਗਈ ਹੈ। ਸਿੰਗਲ ਬੈਂਚ ਨੇ ਕਿਸੇ ਵੀ ਤੀਜੀ ਧਿਰ ਦਾ ਹੱਕ ਪੈਦਾ ਨਾ ਕਰਨ ਦੀ ਹਦਾਇਤ ਕੀਤੀ ਸੀ।

ਡਿਪੂ ਹੋਲਡਰ ਐਸੋਸੀਏਸ਼ਨ ਨੇ ਹਾਈ ਕੋਰਟ ’ਚ ਦਿੱਤੀ ਸੀ ਯੋਜਨਾ ਨੂੰ ਚੁਣੌਤੀ

ਐੱਨਐੱਫਐੱਸਏ ਡਿੱਪੂ ਹੋਲਡਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਇਸ ਯੋਜਨਾ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ ਅਤੇ ਡਿੱਪੂ ਹੋਲਡਰ ਫੈਡਰੇਸ਼ਨ ਤੇ ਪੰਜਾਬ ਰਾਜ ਡਿੱਪੂ ਹੋਲਡਰ ਯੂਨੀਅਨ (ਸਿੱਧੂ) ਆਦਿ ਨੇ ਵੀ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਜਸਟਿਸ ਵਿਕਾਸ ਸੂਰੀ ਨੇ ਰਿੱਟ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪਹਿਲਾਂ ਫ਼ੈਸਲਾ ਸੁਣਾ ਦਿੱਤਾ ਸੀ ਪਰ ਹੁਣ ਅਦਾਲਤ ਨੇ ਇਹ ਪਟੀਸ਼ਨ ਮੁੜ ਰਜਿਸਟਰੀ ਬਰਾਂਚ ਨੂੰ ਭੇਜ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਕਾਗਜ਼ੀ ਆਜ਼ਾਦੀ ਅਤੇ ਗੁਲਾਮੀ ਦੀਆਂ ਜੜ੍ਹਾਂ

ਕਾਗਜ਼ੀ ਆਜ਼ਾਦੀ ਅਤੇ ਗੁਲਾਮੀ ਦੀਆਂ ਜੜ੍ਹਾਂ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਮੁੱਖ ਖ਼ਬਰਾਂ

ਭਗਵੰਤ ਮਾਨ ਸਰਕਾਰ ਨੇ ਭਾਰੀ ਬਹੁਮਤ ਨਾਲ ਜਿੱਤਿਆ ਭਰੋਸਗੀ ਮਤਾ; ਪੰਜਾਬ ਵਿਧਾਨ ਸਭਾ ਸੈਸ਼ਨ ਸਮਾਪਤ

ਭਗਵੰਤ ਮਾਨ ਸਰਕਾਰ ਨੇ ਭਾਰੀ ਬਹੁਮਤ ਨਾਲ ਜਿੱਤਿਆ ਭਰੋਸਗੀ ਮਤਾ; ਪੰਜਾਬ ਵਿਧਾਨ ਸਭਾ ਸੈਸ਼ਨ ਸਮਾਪਤ

ਕਾਂਗਰਸ ਤੇ ਭਾਜਪਾ ਰਹੀਆਂ ਗ਼ੈਰਹਾਜ਼ਰ; 93 ਵਿਧਾਇਕਾਂ ਨੇ ਮਤੇ ਹੱਕ ਵਿੱਚ...

ਪੰਜਾਬ ਸਰਕਾਰ ਜਲਦੀ ਭਰੇਗੀ 990 ਫਾਇਰਮੈਨਾ ਤੇ 326 ਡਰਾਈਵਰਾਂ ਦੀਆਂ ਆਸਾਮੀਆਂ

ਪੰਜਾਬ ਸਰਕਾਰ ਜਲਦੀ ਭਰੇਗੀ 990 ਫਾਇਰਮੈਨਾ ਤੇ 326 ਡਰਾਈਵਰਾਂ ਦੀਆਂ ਆਸਾਮੀਆਂ

ਕੈਬਨਿਟ ਮੰਤਰੀ ਨਿੱਜਰ ਨੇ ਦਿੱਤੀ ਜਾਣਕਾਰੀ; ਮੀਂਹ ਜਾਂ ਵਾਇਰਸ ਕਾਰਨ ਫਸਲ...

ਗੁਰਦੁਆਰਾ ਪੰਜਾ ਸਾਹਿਬ ’ਚ ਬੇਅਦਬੀ; ਸਿੱਖ ਭਾਈਚਾਰੇ ਵਿੱਚ ਰੋਸ

ਗੁਰਦੁਆਰਾ ਪੰਜਾ ਸਾਹਿਬ ’ਚ ਬੇਅਦਬੀ; ਸਿੱਖ ਭਾਈਚਾਰੇ ਵਿੱਚ ਰੋਸ

ਫ਼ਿਲਮ ਅਮਲੇ ਨੇ ਜੋੜੇ ਪਹਿਨ ਕੇ ਗੁਰਦੁਆਰਾ ਕੰਪਲੈਕਸ ’ਚ ਸ਼ੂਟਿੰਗ ਕੀਤੀ; ...

ਭਾਰਤੀ ਹਵਾਈ ਖੇਤਰ ਤੋਂ ਲੰਘਦੇ ਈਰਾਨੀ ਜਹਾਜ਼ ’ਚ ਬੰਬ ਦੀ ਸੂਚਨਾ ਮਗਰੋਂ ਸੁਰੱਖਿਆ ਏਜੰਸੀਆਂ ਹੋਈਆਂ ਚੌਕਸ

ਭਾਰਤੀ ਹਵਾਈ ਖੇਤਰ ਤੋਂ ਲੰਘਦੇ ਈਰਾਨੀ ਜਹਾਜ਼ ’ਚ ਬੰਬ ਦੀ ਸੂਚਨਾ ਮਗਰੋਂ ਸੁਰੱਖਿਆ ਏਜੰਸੀਆਂ ਹੋਈਆਂ ਚੌਕਸ

ਪੰਜਾਬ ਅਤੇ ਜੋਧਪੁਰ ਏਅਰਬੇਸ ਤੋਂ ਭਾਰਤੀ ਫੌਜ ਦੇ ਲੜਾਕੂ ਜਹਾਜ਼ਾਂ ਨੇ ਕੀ...

ਹਰਿਆਣਾ ਦੇ ਆਦਮਪੁਰ ਹਲਕੇ ਸਣੇ 6 ਸੂਬਿਆਂ ਦੀ 7 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਦਾ ਐਲਾਨ; 3 ਨਵੰਬਰ ਨੂੰ ਪੈਣਗੀਆਂ ਵੋਟਾਂ

ਹਰਿਆਣਾ ਦੇ ਆਦਮਪੁਰ ਹਲਕੇ ਸਣੇ 6 ਸੂਬਿਆਂ ਦੀ 7 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਦਾ ਐਲਾਨ; 3 ਨਵੰਬਰ ਨੂੰ ਪੈਣਗੀਆਂ ਵੋਟਾਂ

ਨਾਮਜ਼ਦਗੀਆਂ 7 ਅਕਤੂਬਰ ਤੋਂ ਹੋਣਗੀਆਂ ਸ਼ੁਰੂ; 6 ਨਵੰਬਰ ਨੂੰ ਆਉਣਗੇ ਨਤੀਜ...

ਸ਼ਹਿਰ

View All