ਗਲਤੀ ਨਾਲ ਨਸ਼ੀਲੀ ਚੀਜ਼ ਖਾਣ ਕਾਰਨ ਨੌਜਵਾਨ ਦੀ ਮੌਤ
ਆਪਣੀ ਦਵਾਈ ਦੀ ਥਾਂ ਗਲਤੀ ਨਾਲ ਕੋਈ ਨਸ਼ੀਲੀ ਚੀਜ਼ ਖਾ ਲੈਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਪਾਤੜਾਂ ਪੁਲੀਸ ਦੇ ਏ ਐੱਸ ਆਈ ਰਾਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਰੁਣ ਕੁਮਾਰ (32) ਦੇ ਭਰਾ ਅਨਿਲ ਕੁਮਾਰ (ਵਾਸੀ ਪਾਤੜਾਂ)...
Advertisement
ਆਪਣੀ ਦਵਾਈ ਦੀ ਥਾਂ ਗਲਤੀ ਨਾਲ ਕੋਈ ਨਸ਼ੀਲੀ ਚੀਜ਼ ਖਾ ਲੈਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਪਾਤੜਾਂ ਪੁਲੀਸ ਦੇ ਏ ਐੱਸ ਆਈ ਰਾਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਰੁਣ ਕੁਮਾਰ (32) ਦੇ ਭਰਾ ਅਨਿਲ ਕੁਮਾਰ (ਵਾਸੀ ਪਾਤੜਾਂ) ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ, ਉਸ ਦਾ ਭਰਾ ਮੋਟਰਸਾਈਕਲ ਵੇਚਣ ਦਾ ਕੰਮ ਕਰਦਾ ਸੀ। ਉਹ ਗਲਤ ਸੰਗਤ ਵਿੱਚ ਪੈ ਕੇ ਨਸ਼ਾ ਕਰਨ ਲੱਗ ਪਿਆ ਸੀ ਅਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਰਾਤ ਆਪਣੀ ਦਵਾਈ ਦੀ ਥਾਂ ਗਲਤੀ ਨਾਲ ਕੋਈ ਨਸ਼ੀਲੀ ਚੀਜ਼ ਖਾ ਲੈਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲੀਸ ਨੇ ਦਰਜ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਦੇ ਵਿਸਰੇ ਦੀ ਜਾਂਚ ਲਈ ਨਮੂਨੇ ਲੈਬ ਭੇਜ ਦਿੱਤੇ ਗਏ ਹਨ। ਮ੍ਰਿਤਕ ਅਜੇ ਕੁਆਰਾ ਸੀ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
Advertisement
Advertisement
×

