ਨੌਜਵਾਨ ਭਾਰਤ ਸਭਾ ਨੇ ਫੂਕਿਆ ਮੋਦੀ ਤੇ ਭਾਗਵਤ ਦਾ ਪੁਤਲਾ

ਨੌਜਵਾਨ ਭਾਰਤ ਸਭਾ ਨੇ ਫੂਕਿਆ ਮੋਦੀ ਤੇ ਭਾਗਵਤ ਦਾ ਪੁਤਲਾ

ਪਟਿਆਲਾ ਵਿੱਚ ਮੋਦੀ ਤੇ ਮੋਹਨ ਭਾਗਵਤ ਦੇ ਪੁਤਲੇ ਸਾੜਦੇ ਹੋਏ ਨੌਜਵਾਨ ਭਾਰਤ ਸਭਾ ਦੇ ਨੁਮਾਇੰਦੇ ਤੇ ਆਗੂ।

ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਅਕਤੂਬਰ

ਨੌਜਵਾਨ ਭਾਰਤ ਸਭਾ ਇਕਾਈ ਪਟਿਆਲਾ ਵੱਲੋਂ ਅੱਜ ਇਥੇ ਰਾਜਪੁਰਾ ਕਲੋਨੀ ਚੌਕ ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੀ ਥਾਂ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਨੂੰ ਬਲ ਬਖ਼ਸ਼ਦਿਆਂ ਅਤੇ ਹਾਥਰਸ ਬਲਾਤਕਾਰ ਅਤੇ ਹਤਿਆਕਾਂਡ ਦੇ ਦੋਸ਼ੀਆਂ ਦਾ ਕਥਿਤ ਪੱਖ ਪੂਰ ਰਹੀ ਭਾਜਪਾ ਸਰਕਾਰ ਖ਼ਿਲਾਫ਼ ਆਰ.ਐੱਸ.ਐੱਸ. ਦੇ ਸਥਾਪਨਾ ਦਿਵਸ ਮੌਕੇ ਨਰਿੰਦਰ ਮੋਦੀ, ਮੋਹਨ ਭਾਗਵਤ ਅਤੇ ਕਾਰਪੋਰੇਟ ਦਾ ਪੁਤਲਾ ਫੂਕਿਆ ਗਿਆ। ਜਥੇਬੰਦੀ ਦੇ ਜ਼ਿਲ੍ਹਾ ਆਗੂ ਖੁਸ਼ਵੰਤ ਹਨੀ ਅਤੇ ਹਰਿੰਦਰ ਸੈਣੀ ਮਾਜਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਰ.ਐੱਸ.ਐੱਸ. ਦੇ ਫਾਸ਼ੀਵਾਦੀ ਏਜੰਡੇ ਤਹਿਤ ਹੀ ਖੇਤੀ ਕਾਨੂੰਨ ਤੇ ਧਾਰਾ 370 ਰੱਦ ਨਾ ਕਰਨ ਵਰਗੇ ਬਿਆਨ ਦੇ ਰਹੀ ਹੈ। ਲਗਾਤਾਰ ਲੋਕ ਮਾਰੂ ਅਤੇ ਕਾਰਪੋਰੇਟ ਪੱਖੀ ਨੀਤੀਆਂ ਘੜੀਆਂ ਜਾ ਰਹੀਆਂ ਹਨ। ਪਰ ਜਿਸ ਤਰ੍ਹਾਂ ਪੰਜਾਬ ਸਮੇਤ ਦੇਸ਼ ਦੇ ਹੋਰ ਸੂਬਿਆਂ ਵਿੱਚ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਹੈ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਾਨੂੰਨ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ ਅਤੇ ਇਨ੍ਹਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਹਰ ਤਰ੍ਹਾਂ ਦਾ ਸੰਘਰਸ਼ ਵਿੱਢਣ ਲਈ ਤਿਆਰ ਹਨ।

ਉਨ੍ਹਾਂ ਹੋਰ ਕਿਹਾ ਕਿ ਪੰਜਾਬ ਅੰਦਰ ਕਾਂਗਰਸ, ਅਕਾਲੀ ਦਲ ਤੇ ਅਪ ਦੇ ਦੋਗਲੇ ਕਿਰਦਾਰ ਨੂੰ ਵੀ ਇਸ ਸੰਘਰਸ਼ ਨੇ ਲੋਕਾਂ ਵਿੱਚ ਨੰਗਿਆਂ ਕੀਤਾ ਹੈ। ਕਿਸਾਨੀ ਦੀ ਹੋਂਦ ਨੂੰ ਬਚਾਉਣ ਅਤੇ ਹਰ ਵਰਗ ਦੇ ਹੋਣ ਜਾ ਰਹੇ ਘਾਣ ਨੂੰ ਰੋਕਣ ਲਈ ਲਗਭਗ ਸਾਰੇ ਤਬਕੇ ਕਿਸਾਨੀ ਲਹਿਰ ਦੀ ਅਗਵਾਈ ਹੇਠ ਮੈਦਾਨ ‘ਚ ਨਿੱਤਰ ਚੁੱਕੇ ਹਨ ਜੋ ਕਿ ਕੇਂਦਰ ਦੇ ਫਾਸ਼ੀਵਾਦੀ ਹੱਲੇ ਨੂੰ ਰੋਕਣ ਲਈ ਸ਼ੁੱਭ ਸੰਕੇਤ ਮੰਨਿਆ ਜਾ ਸਕਦਾ ਹੈ।

ਇਸ ਮੌਕੇ ਭਰਾਤਰੀ ਜਥੇਬੰਦੀਆਂ ਗੈਸ ਏਜੰਸੀ ਵਰਕਰਜ਼ ਯੂਨੀਅਨ (ਇਫਟੂ) ਦੇ ਆਗੂ ਕਸ਼ਮੀਰ ਸਿੰਘ ਬਿੱਲਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਅਮਨਦੀਪ, ਇਫਟੂ ਦੇ ਆਗੂ ਕਾਮਰੇਡ ਸ੍ਰੀਨਾਥ, ਸੁਰਿੰਦਰ ਖਾਲਸਾ, ਡੀਟੀਐਫ ਦੇ ਆਗੂ ਵਿਕਰਮਦੇਵ, ਨੌਜਵਾਨ ਆਗੂ ਰਾਹੁਲ, ਬਲਵਿੰਦਰ, ਰਣਦੀਪ ਤੇ ਇਮਰਾਨ ਨੇ ਸ਼ਮੂਲੀਅਤ ਕੀਤੀ। ਸਟੇਜ ਦਾ ਸੰਚਾਲਨ ਆਕਾਸ਼ ਨੇ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All