DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਰਕਰਾਂ ਨੇ ਪਾਵਰਕੌਮ ਦਫ਼ਤਰ ਅੱਗਿਓਂ ਧਰਨਾ ਚੁੱਕਿਆ

ਪਾਵਰਕੌਮ ਮੈਨੇਜਮੈਂਟ ਨੇ ਯੂਨੀਅਨ ਦੀਆਂ ਮੰਗਾਂ ’ਤੇ ਸਹਿਮਤੀ ਜਤਾੲੀ

  • fb
  • twitter
  • whatsapp
  • whatsapp
Advertisement

ਸਹਾਇਕ ਲਾਈਨਮੈਨ ਦੀ ਨੌਕਰੀ ਲਈ ਪਟਿਆਲਾ ’ਚ ਸਥਿਤ ਪੀ ਐੱਸ ਪੀ ਸੀ ਐੱਲ ਦੇ ਮੁੱਖ ਦਫ਼ਤਰ ਅੱਗੇ ਪਹਿਲੀ ਜੂਨ ਤੋਂ ਜਾਰੀ ਅਪ੍ਰਿੰਟਿਸਸ਼ਿਪ ਵਰਕਰਾਂ ਦਾ ਧਰਨਾ ਅੱਜ 24ਵੇਂ ਦਿਨ ਰਸਮੀ ਤੌਰ ’ਤੇ ਸਮਾਪਤ ਹੋ ਗਿਆ ਕਿਉਂਕਿ ਮੈਨੇਜਮੈਂਟ ਵੱਲੋਂ ਕੱਢੀਆਂ ਗਈਆਂ ਸਹਾਇਕ ਲਾਈਨਮੈਨ ਦੀਆਂ 2437 ਅਸਾਮੀਆਂ ’ਤੇ ਅਪ੍ਰਿੰਟਿਸਸ਼ਿਪ ਕਰਨ ਵਾਲਿਆਂ ਨੂੰ ਹੀ ਭਰਤੀ ਕਰਨ ਦੇ ਭਰੋਸੇ ਅਤੇ ਇਸ ਸਬੰਧੀ ਲੋੜੀਂਦੇ ਪੰਜਾਬੀ ਦੇ ਟੈਸਟ ਲਈ 15 ਜੁਲਾਈ ਮੁਕੱਰਰ ਹੋਣ ’ਤੇ ਭੇਡਪੁਰਾ ਪਿੰਡ ਵਿਚਲੇ ਬਿਜਲੀ ਟਾਵਰ ’ਤੇ 14 ਜੂਨ ਤੋਂ ਲਾਇਆ ਟਾਵਰ ਮੋਰਚਾ ਤਾਂ 23 ਜੂਨ ਦੀ ਸ਼ਾਮ ਨੂੰ ਹੀ ਸਮਾਪਤ ਕਰ ਦਿੱਤਾ ਗਿਆ। ਭਾਵੇਂ ਪਾਵਰਕੌਮ ਦਫਤਰ ਮੂਹਰੋਂ ਵੀ 23 ਦੀ ਸ਼ਾਮ ਨੂੰ ਹੀ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਹਨੇਰਾ ਹੋ ਜਾਣ ਕਾਰਨ ਧਰਨਾ ਕੈਂਪ ’ਚ ਹੀ ਰੁਕੇ ਦੂਰ-ਦੁਰਾਡੇ ਵਾਲੇ ਕਈ ਨੌਜਵਾਨ ਵੀ ਅੱਜ ਚਲੇ ਗਏ ਹਨ। ਹੁਣ ਪਾਵਰਕੌਮ ਦੇ ਮੁੱਖ ਦਫ਼ਤਰ ਦਾ ਮੁੱਖ ਗੇਟ ਪੂਰੀ ਤਰ੍ਹਾਂ ਖ਼ਾਲੀ ਹੋ ਗਿਆ ਹੈ।

ਇਲਾਕੇ ਦੇ ਡੀ ਐੱਸ ਪੀ ਸੰਜੀਵ ਸ਼ਰਮਾ ਨੇ ਸਮਝੌਤੇ ਤਹਿਤ ਇਹ ਧਰਨਾ ਅੱਜ ਮੁਕੰਮਲ ਰੂਪ ’ਚ ਚੁੱਕੇ ਜਾਣ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਸੀ ਐੱਮ ਡੀ ਡਾ. ਬਸੰਤ ਗਰਗ ਨੇ ਮੰਨਿਆ ਕਿ ਇਸ ਵਾਰ ਛੇ ਮਹੀਨਿਆਂ ਦੀ ਅਪ੍ਰਿੰਟਿਸਸ਼ਿਪ ਉਪਰੰਤ ਹੀ ਇਹ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੋਣ ਦੀ ਗੱਲ ਮੰਨੀ ਹੈ। ਯੂਨੀਅਨ ਪ੍ਰਧਾਨ ਸੁਰਿੰਦਰ ਜਲਾਲਾਬਾਦ, ਸਤਿਨਾਮ ਵਾਘਾ, ਯਾਦਵਿੰਦਰ ਵਾਘਾ ਤੇ ਫਤਿਹ ਸਿੰਘ ਨੇ ਸੰਘਰਸ਼ ਦੀ ਹਮਾਇਤ ਕਰਨ ਵਾਲੀਆਂ ਸਮੂਹ ਧਿਰਾਂ ਦਾ ਧੰਨਵਾਦ ਕੀਤਾ ਹੈ।

Advertisement

Advertisement
Advertisement
×