ਪੁਰਾਣੀ ਤਰਜ਼ ’ਤੇ ਭਰਤੀ ਦੀ ਮੰਗ ਲਈ ਟੈਂਕੀ ’ਤੇ ਚੜ੍ਹੇ ਵਰਕਰ : The Tribune India

ਪੁਰਾਣੀ ਤਰਜ਼ ’ਤੇ ਭਰਤੀ ਦੀ ਮੰਗ ਲਈ ਟੈਂਕੀ ’ਤੇ ਚੜ੍ਹੇ ਵਰਕਰ

ਪੁਰਾਣੀ ਤਰਜ਼ ’ਤੇ ਭਰਤੀ ਦੀ ਮੰਗ ਲਈ ਟੈਂਕੀ ’ਤੇ ਚੜ੍ਹੇ ਵਰਕਰ

ਪਟਿਆਲਾ ਵਿੱਚ ਟੈਂਕੀ ’ਤੇ ਚੜ੍ਹ ਕੇ ਨਾਅਰੇਬਾਜ਼ੀ ਕਰਦੇ ਹੋਏ ਅਪ੍ਰੈਂਟਸ਼ਿਪ ਵਰਕਰ ਯੂਨੀਅਨ ਦੇ ਨੁਮਾਇੰਦੇ।-ਫੋਟੋ: ਪੀਟੀਆਈ

ਸਰਬਜੀਤ ਸਿੰਘ ਭੰਗੂ

ਪਟਿਆਲਾ, 12 ਅਗਸਤ

ਇੱਥੇ ਸਥਿਤ ਪਾਵਰਕੌਮ ਦੇ ਮੁੱਖ ਦਫ਼ਤਰ ਦੇ ਸਾਹਮਣੇ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ 27 ਜੁਲਾਈ ਤੋਂ ਧਰਨੇ ’ਤੇ ਬੈਠੇ ਅਪ੍ਰੈਂਟਸ਼ਿਪ ਵਰਕਰ ਯੂਨੀਅਨ ਦੇ ਛੇ ਨੁਮਾਇੰਦੇ ਅੱਜ ਪਾਵਰਕੌਮ ਦੇ ਨਜ਼ਦੀਕ ਹੀ ਸਥਿਤ ਪਾਣੀ ਵਾਲੀ ਇੱਕ ਟੈਂਕੀ ਦੇ ਉਪਰ ਜਾ ਚੜ੍ਹੇ। ਸ਼ਾਮ ਤੱਕ ਵੀ ਇਨ੍ਹਾਂਂ ਨੇ ਇਸ ਟੈਂਕੀ ’ਤੇ ਹੀ ਡੇਰੇ ਲਾਏ ਹੋਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਨਹੀਂ ਹੁੰਦੀ, ਓਨੀ ਦੇਰ ਉਹ ਹੇਠਾਂ ਨਹੀਂ ਉਤਰਨਗੇ। ਇਸ ਮੌਕੇ ਅਪ੍ਰੈਂਟਸ਼ਿਪ ਵਰਕਰ ਯੂਨੀਅਨ ਦੇ ਸੂਬਾਈ ਪ੍ਰਧਾਨ ਮਲਕੀਤ ਸਿੰਘ ਅਤੇ ਹੋਰਾਂ ਵੱਲੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ 1690 ਲਾਈਨਮੈਨਾਂ ਦੀ ਭਰਤੀ ਕਰਨ ਸਬੰਧੀ ਦਿੱਤਾ ਗਿਆ ਇਸ਼ਤਿਹਾਰ ਰੱਦ ਕਰ ਕੇ ਇਸ ਨੂੰ ਉਨ੍ਹਾਂ ਦੀਆਂ ਮੰਗਾਂ ਦੇ ਮੁਤਾਬਕ ਸੋਧਣ ਮਗਰੋਂ ਹੀ ਮੁੜ ਜਾਰੀ ਕੀਤਾ ਜਾਵੇ ਜਿਸ ਦੌਰਾਨ ਉਮਰ ਹੱਦ 37 ਸਾਲ ਤੋਂ ਵਧਾ ਕੇ 45 ਸਾਲ ਕੀਤੀ ਜਾਵੇ। ਆਗੂਆਂ ਦਾ ਕਹਿਣਾ ਸੀ ਕਿ ਜਿਵੇਂ ਪਹਿਲਾਂ ਪਾਵਰਕੌਮ ਵੱਲੋਂ ਕਰਵਾਈ ਜਾਂਦੀ ਅਪ੍ਰੈਂਟਸ਼ਿਪ ਦੇ ਆਧਾਰ ’ਤੇ ਬਣਦੀ ਮੈਰਿਟ ਤਹਿਤ ਹੀ ਲਾਈਨਮੈਨ ਅਤੇ ਸਹਾਇਕ ਲਾਈਨਮੈਨ ਦੀ ਭਰਤੀ ਕੀਤੀ ਜਾਂਦੀ ਸੀ, ਹੁਣ ਵੀ ਉਸੇ ਤਰਜ਼ ’ਤੇ ਹੀ ਭਰਤੀ ਕੀਤੀ ਜਾਵੇ। ਇਨ੍ਹਾਂ ਆਗੂਆਂ ਦਾ ਤਰਕ ਸੀ ਕਿ ਹੁਣ ਸਰਕਾਰ ਨੇ ਇੱਕ ਵਾਧੂ ਟੈਸਟ ਲੈਣ ਦਾ ਥੋਪਿਆ ਗਿਆ ਫ਼ੈਸਲਾ ਵਾਪਸ ਲਿਆ ਜਾਵੇ। ਇਸ ਦੌਰਾਨ ਇਨ੍ਹਾਂ ਵਰਕਰਾਂ ਵੱਲੋਂ ਟੈਂਕੀ ’ਤੇ ਚੜ੍ਹਨ ਦੀ ਇਸ ਘਟਨਾ ਦੇ ਮੱਦੇਨਜ਼ਰ ਇੱਥੇ ਪਾਵਰਕੌਮ ਦਫ਼ਤਰ ਅਤੇ ਟੈਂਕੀ ਦੇ ਇਰਦ-ਗਿਰਦ ਪੁਲੀਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ ਜਦਕਿ ਟੈਂਕੀ ’ਤੇ ਡੇਰੇ ਲਾਉਣ ਵਾਲੇ ਵਰਕਰਾਂ ਦੇ ਬਾਕੀ ਸਾਥੀਆਂ ਵੱਲੋਂ ਹੇਠਾਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਕੇਸਾਂ ਦੀ ਮੌਜੂਦਾ ਸਥਿਤੀ ਜਾਣਨ ਲਈ ਗ੍ਰਹਿ ਮੰਤਰੀ ਅੱਜ ਕਰਨਗੇ ਅਧਿਕਾਰੀਆ...