DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

workers agitation: ਵਰਕਰਾਂ ਵੱਲੋਂ ਗੈਸ ਏਜੰਸੀ ਖ਼ਿਲਾਫ਼ ਮੁਜ਼ਾਹਰਾ

ਭਰਾਤਰੀ ਜਥੇਬੰਦੀਆਂ ਦੇ ਆਗੂ ਧਰਨੇ ’ਚ ਸ਼ਾਮਲ ਹੋਏ; ਤਨਖ਼ਾਹ ਦੇਣ ਦੀ ਮੰਗ

  • fb
  • twitter
  • whatsapp
  • whatsapp
featured-img featured-img
ਗੈਸ ਏਜੰਸੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਵਰਕਰ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂ।
Advertisement
ਇਥੋਂ ਸੁਰਿੰਦਰਾ ਗੈਸ ਏਜੰਸੀ ਖ਼ਿਲਾਫ਼ ਗੈਸ ਏਜੰਸੀ ਵਰਕਰਜ਼ ਯੂਨੀਅਨ (ਇਫਟੂ) ਜਥੇਬੰਦੀ ਦੇ ਸਰਪ੍ਰਸਤ ਸ੍ਰੀ ਨਾਥ ਤੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਲੱਖੋਮਾਜਰਾ ਦੀ ਪ੍ਰਧਾਨਗੀ ਹੇਠ ਅੱਜ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਦੇ ਰੋਸ ਪ੍ਰਦਰਸ਼ਨ 'ਚ ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ ਸੁਰਿੰਦਰ ਸਿੰਘ ਖਾਲਸਾ ਤੇ ਟੈਕਨੀਕਲ ਸਰਵਿਸ ਯੂਨੀਅਨ ਖੰਨਾਂ ਦੇ ਜ਼ਿਲ੍ਹਾ ਪ੍ਰਧਾਨ ਮੰਗਤ ਵੀ ਸਾਥੀਆਂ ਸਮੇਤ ਸ਼ਾਮਲ ਹੋਏ|

ਆਗੂਆਂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦਾ ਸ਼ਿਕਵਾ ਹੈ ਕਿ ਏਜੰਸੀ ਵੱਲੋਂ ਵਰਕਰਾਂ ਦੀ ਤਨਖ਼ਾਹ ਰੋਕੀ ਹੋਈ ਹੈ ਤੇ ਕੁਝ ਵਰਕਰਾਂ ਨੂੰ ਨੌਕਰੀ ਤੋਂ ਫਾਰਗ ਕੀਤਾ ਜਾ ਰਿਹਾ ਹੈ। ਗੈਸ ਏਜੰਸੀ ਦੇ ਅਜਿਹੇ ਵਿਵਹਾਰ ਕਾਰਨ ਵਰਕਰਾਂ ਦਾ ਰੁਜ਼ਗਾਰ ਖ਼ਤਰੇ ’ਚ ਪੈ ਗਿਆ ਹੈ, ਜਿਸ ਕਾਰਨ ਏਜੰਸੀ ਖ਼ਿਲਾਫ਼ ਵਰਕਰਾਂ ਵਿੱਚ ਰੋਸ ਹੈ।

Advertisement

ਰੋਸ ਧਰਨੇ ਦੌਰਾਨ ਸਟੇਜ ਦੀ ਕਾਰਵਾਈ ਮੀਤ ਪ੍ਰਧਾਨ ਅਵਤਾਰ ਸਿੰਘ ਨੰਦਪੁਰ ਕੇਸ਼ੋ ਨੇ ਚਲਾਈ ਜਦੋਂ ਕਿ ਸਕੱਤਰ ਸੁਰਜੀਤ ਸਿੰਘ, ਜਸਵਿੰਦਰ ਸਿੰਘ ਜੱਸੀ, ਧੀਰਜ ਕੁਮਾਰ, ਰਘਵੀਰ ਸਿੰਘ, ਸਿਮੂ ਸਿੰਘ, ਜੈਪਾਲ, ਸੋਨੀ, ਕੁਲਵੰਤ ਸਿੰਘ ਨੇ ਸੰਬੋਧਨ ਦੌਰਾਨ ਮੰਗਾਂ ਦੇ ਨਿਪਟਾਰੇ ਤੱਕ ਸੰਘਰਸ਼ ਮਘਾਈ ਰੱਖਣ ਦਾ ਐਲਾਨ ਕੀਤਾ | ਦੱਸਣਯੋਗ ਹੈ ਕਿ ਇਸ ਏਜੰਸੀ ਦੀ ਵਾਗਡੋਰ ਹੁਣ ਨਵੇਂ ਮਾਲਕਾਂ ਦੇ ਹੱਥ ਹੈ |

Advertisement

ਦੂਜੇ ਪਾਸੇ ਸੁਰਿੰਦਰ ਗੈਸ ਏਜੰਸੀ ਦੇ ਮੈਨੇਜਰ ਰਵੀ ਕੁਮਾਰ ਨੇ ਦੱਸਿਆ ਕਿ ਅਸਲ ’ਚ ਦੋ ਤਿੰਨ ਵਰਕਰਾਂ ਨੂੰ ਅਨੁਸ਼ਾਸ਼ਨਹੀਣਤਾ ਦੇ ਦੋਸ਼ ਹੇਠ ਕੱਢਿਆ ਗਿਆ ਹੈ, ਬਾਕੀ ਸਾਰੇ ਵਰਕਰ ਰੋਜ਼ਮੱਰ੍ਹਾ ਵਾਂਗ ਕੰਪਨੀ ਦਾ ਕੰਮ ਕਰ ਰਹੇ ਹਨ| ਉਨ੍ਹਾਂ ਕਿਹਾ ਕਿ ਕੁਝ ਲੋਕ ਏਜੰਸੀ ਦੇ ਨਵੇਂ ਮਾਲਕਾਂ ਨੂੰ ਬੇਵਜ੍ਹਾ ਪ੍ਰੇਸ਼ਾਨੀ ’ਚ ਪਾ ਰਹੇ ਹਨ। ਇਸ ਸਬੰਧੀ ਮਾਮਲੇ ਸਬੰਧੀ ਪੁਲੀਸ ਥਾਣੇ ’ਚ ਸੂਚਿਤ ਕੀਤਾ ਹੋਇਆ ਹੈ।

Advertisement
×