ਦੇਵੀਗੜ੍ਹ-ਰੁੜਕੀ ਬੁੱਧ ਸਿੰਘ ਸੜਕ ਦਾ ਕੰਮ ਸ਼ੁਰੂ
ਦੇਵੀਗੜ੍ਹ ਤੋਂ ਰੁੜਕੀ ਬੁੱਧ ਸਿੰਘ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ। ਨਗਰ ਪੰਚਾਇਤ ਦੇਵੀਗੜ੍ਹ ਦੇ ਪ੍ਰਧਾਨ ਬੀਬੀ ਸ਼ਿਵੰਦਰ ਕੌਰ ਧੰਜੂ ਅਤੇ ਕੌਂਸਲਰ ਕਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਦੇਵੀਗੜ੍ਹ ਘੱਗਰ ਦੇ ਪੁਲ ਤੋਂ ਲੈ...
Advertisement
ਦੇਵੀਗੜ੍ਹ ਤੋਂ ਰੁੜਕੀ ਬੁੱਧ ਸਿੰਘ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ। ਨਗਰ ਪੰਚਾਇਤ ਦੇਵੀਗੜ੍ਹ ਦੇ ਪ੍ਰਧਾਨ ਬੀਬੀ ਸ਼ਿਵੰਦਰ ਕੌਰ ਧੰਜੂ ਅਤੇ ਕੌਂਸਲਰ ਕਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਦੇਵੀਗੜ੍ਹ ਘੱਗਰ ਦੇ ਪੁਲ ਤੋਂ ਲੈ ਕੇ ਰੁੜਕੀ ਬੁੱਧ ਸਿੰਘ ਤੱਕ ਨਗਰ ਪੰਚਾਇਤ ਦੁਆਰਾ ਇਸ ਸੜਕ ’ਤੇ 100 ਫੁੱਟ ’ਚ ਇੰਟਰਲਾਕ ਟਾਇਲ ਅਤੇ ਰੁੜਕੀ ਬੁੱਧ ਸਿੰਘ ਪਿੰਡ ਤੱਕ ਗਟਕੇ ਅਤੇ ਲੁੱਕ-ਬਜਰੀ ਦਾ ਮਿਕਸਰ ਪਾਇਆ ਜਾਵੇਗਾ, ਜਿਸ ’ਤੇ ਕੁੱਲ 3.17 ਲੱਖ ਦੀ ਲਾਗਤ ਆਵੇਗੀ। ਇਸ ਮੌਕੇ ਰਾਜਪਾਲ ਸਿੰਘ, ਸੁਖਵਿੰਦਰ ਸਿੰਘ, ਬਲਿਹਾਰ ਸਿੰਘ ਰੁੜਕੀ, ਪਰਮਿੰਦਰ ਸਿੰਘ ਪੱਪੂ ਰੁੜਕੀ, ਵਰਿੰਦਰ ਸਿੰਘ, ਜਪਿੰਦਰਪਾਲ, ਤਲਵਿੰਦਰ ਬੱਗਾ, ਲਖਵਿੰਦਰ ਸਿੰਘ ਅਤੇ ਠੇਕੇਦਾਰ ਸਾਹਿਲ ਮੌਜੂਦ ਸਨ।
Advertisement