ਕਿਸਾਨੀ ਧਰਨਿਆਂ ’ਚ ਔਰਤਾਂ ਦੀ ਸ਼ਮੂਲੀਅਤ ਵਧੀ

ਕਿਸਾਨੀ ਧਰਨਿਆਂ ’ਚ ਔਰਤਾਂ ਦੀ ਸ਼ਮੂਲੀਅਤ ਵਧੀ

ਪਟਿਆਲਾ ਨੇੜਲੇ ਪੈਟਰੋਲ ਪੰਪ ’ਤੇ ਧਰਨਾ ਦਿੰਦੀਆਂ ਹੋਈਆਂ ਬੀਬੀਆਂ।

ਸਰਬਜੀਤ ਸਿੰਘ ਭੰਗੂ
ਪਟਿਆਲਾ,  26  ਅਕਤੂਬਰ 

ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਕਿਸਾਨਾਂ ਸਮੇਤ ਹੋਰਨਾ ਧਿਰਾਂ ਵੱਲੋਂ ਪਟਿਆਲਾ ਜ਼ਿਲ੍ਹੇ ’ਚ ਦਰਜਨ ਭਰ  ਥਾਵਾਂ ’ਤੇ ਧਰਨੇ ਜਾਰੀ ਰੱਖੇ ਹੋਏ ਹਨ ਜਿਨ੍ਹਾਂ ਵਿੱਚ ਔਰਤਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ। ਇਸ ਦੌਰਾਨ  ਜਿੱਥੇ  ਪਟਿਆਲਾ ਜ਼ਿਲ੍ਹੇ ’ਚ ਰਾਜਪੁਰਾ ਨੇੜਲੇ ਪਿੰਡ ਨਲਾਸ ’ਚ ਸਥਿਤ ਪ੍ਰਾਈਵੇਟ ਭਾਈਵਾਲੀ ਵਾਲ਼ੇ ਥਰਮਲ ਪਲਾਂਟ ਦੇ ਅੱਗੇ ਕਿਸਾਨ ਯੂਨੀਅਨ ਉਗਰਾਹਾਂ ਨੇ ਇਕੱਲਿਆਂ  ਹੀ ਧਰਨਾ ਮਾਰਿਆ ਹੋਇਆ ਹੈ, ਉਥੇ  ਹੀ ਵੱਖ ਵੱਖ ਕਿਸਾਨ ਜਥੇਬੰਦੀਆਂ ਦਾ ਸ਼ੰਭੂ ਸਥਿਤ ਰੇਲਵੇ ਸਟੇਸ਼ਨ ’ਤੇ ਵੀ ਧਰਨਾ  ਜਾਰੀ ਹੈ। ਇਸ ਤੋਂ ਇਲਾਵਾ ਕਿਸਾਨ ਯੂਨੀਅਨ ਉਗਰਾਹਾਂ  ਨੇ  ਜਿਲ੍ਹੇ ਅੰਦਰ ਛੇ ਪੈਟਰੋਲ ਪੰਪਾਂ ਸਮੇਤ ਇੱਕ ਭਾਜਪਾ ਨੇਤਾ ਦੇ ਘਰ ਅੱਗੇ ਵੀ ਪੱਕਾ ਮੋਰਚਾ ਲਾਇਆ ਹੋਇਆ ਹੈ। ਇਨ੍ਹਾਂ ਸਾਰੇ ਧਰਨਿਆਂ ਦੀ ਅਗਵਾਈ ਯੂਨੀਅਨ ਦੇ ਜ਼ਿਲ੍ਹਾ  ਪ੍ਰਧਾਨ  ਮਨਜੀਤ ਸਿੰਘ ਨਿਆਲ਼ ਵੱਲੋਂ ਕੀਤੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਰਾਜਪੁਰਾ ਰੋਡ ’ਤੇ ਸਥਿਤ   ਧਰੇੜੀ ਜੱਟਾਂ ਟੌਲ ਪਲਾਜ਼ੇ ਉਪਰ ਕਿਸਾਨਾਂ ਤੇ ਹਰਨਾ ਧਿਰਾਂ ਦਾ  ਸਾਂਝਾ ਧਰਨਾ ਅੱਜ 24ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮੋਦੀ ਅਤੇ ਭਾਜਪਾ ਲਾਣਾ ਕੋਝੀਆਂ ਹਰਕਤਾਂ ਕਰਕੇ ਲੋਕ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਵਿਚ ਹੈ ਪਰ ਲੋਕ ਸੰਘਰਸ਼ ਉੱਪਰ ਅਜਿਹੀਆਂ ਕੋਝੀਆਂ ਹਰਕਤਾਂ ਦਾ ਕੋਈ ਅਸਰ ਨਹੀਂ ਪੈ ਰਿਹਾ। ਦੂਜੇ ਬੰਨ੍ਹੇ ਜ਼ਿਲ੍ਹੇ ਵਿਚਲੇ ਬਾਕੀ ਟੌਲ ਪਲਾਜ਼ਿਆਂ ਕਲਿਆਣ, ਚਹਿਲ ਅਤੇ ਅਸਰਪੁਰ ਚੁਪਕੀ ਆਦਿ ’ਤੇਧਰਨੇ ਅੱਜ ਵੀ  ਜਾਰੀ  ਹੈ। ਉਧਰ ਬਜ਼ੁਰਗ  ਕਿਸਾਨ ਨੇਤਾ ਸਤਿਨਾਮ ਸਿੰਘ ਬਹਿਰੂ, ਬੂਟਾ ਸਿੰਘ ਸ਼ਾਦੀਪੁਰ, ਗੁਰਬਖਸ਼ ਸਿੰਘ ਬਲਬੇੜਾ, ਪ੍ਰੇਮ ਸਿੰੰਘ ਕੱਲਰਭੈਣੀ ਸਮੇਤ ਕਈ ਹੋਰ ਆਗੂ ਵੀ ਇਨ੍ਹਾਂ  ਹੀ ਧਰਨਿਆਂ ਦਾ ਹਿੱਸਾ ਬਣੇ  ਹੋਏ ਹਨ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਅਵਤਾਰ ਸਿੰਘ ਕੌਰਜੀਵਾਲਾ, ਸਾਹਿਬ ਸਿੰਘ ਦੁਤਾਲ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਤੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਗਿਆਨ ਸਿੰਘ ਰਾਏਪੁਰ ਵੀ ਸ਼ਾਮਲ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All