ਖੇਤਰੀ ਪ੍ਰਤੀਨਿਧ
ਪਟਿਆਲਾ, 31 ਅਗਸਤ
ਰੋਟਰੀ ਕਲੱਬ ਮਿਡ ਟਾਊਨ ਵੱਲੋਂ ਪ੍ਰਧਾਨ ਅਸ਼ੋਕ ਰੌਣੀ ਦੀ ਅਗਵਾਈ ਹੇਠ ਐਸਐਸਟੀ ਨਗਰ ਸਥਿਤ ਦਫਤਰ ਵਿੱਚ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸਮਾਜ ਸੇਵੀ ਸਤਿੰਦਰ ਕੌਰ ਵਾਲੀਆ ਮੁੱਖ ਮਹਿਮਾਨ ਤੇ ਵਿਜੀਲੈਂਸ ਦੇ ਡੀਐਸਪੀ ਸੱਤਪਾਲ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਪਰਿਵਾਰਾਂ ਸਮੇਤ ਪਹੁੰਚੇ ਕਲੱਬ ਦੇ ਮੈਂਬਰਾਂ ਨੇ ਨੱਚ ਟੱਪ ਕੇ ਖੂਬ ਰੌਣਕਾਂ ਲਾਈਆਂ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਸ਼ੋਕ ਰੌਣੀ ਦਾ ਕਹਿਣਾ ਸੀ ਕਿ ਤੀਆਂ ਦਾ ਤਿਉਹਾਰ ਪੰਜਾਬ ਦੇ ਅਮੀਰ ਵਿਰਸੇ ਦਾ ਅਟੁੱਟ ਹਿੱਸਾ ਹੈ, ਜੋ ਪਿਆਰ, ਮੁਹੱਤਬ, ਮਿਲਵਰਤਨ ਅਤੇ ਸੱਭਿਆਚਾਰਕ ਸਾਂਝ ਪੈਦਾ ਕਰਦਾ ਹੈ। ਕਲੱਬ ਦੇ ਸਕੱਤਰ ਢੀਂਡਸਾ ਨੇ ਵੀ ਵਿਚਾਰ ਪੇਸ਼ ਕੀਤੇ। ਮਹਿਮਾਨ ਸ਼ਖਸੀਅਤਾਂ ਦਾ ਕਹਿਣਾ ਸੀ ਕਿ ਲੋਪ ਹੁੰਦੇ ਜਾ ਰਹੇ ਅਜਿਹੇ ਰੀਤੀ ਰਿਵਾਜਾਂ ਨੂੰ ਜਿਉਂਦਾ ਰੱੱਖਣ ਲਈ ਸਰਗਰਮ ਅਜਿਹੀਆਂ ਸੰਸਥਾਵਾਂ ਵਧਾਈ ਦੀਆਂ ਪਾਤਰ ਹਨ। ਇਸ ਮੌਕੇ ਰਮਨਜੀਤ ਢਿੱਲੋਂ, ਐਨ. ਕੇ ਜੈਨ, ਰਾਜੀਵ ਗਿੱਲ,ਆਰ..ਐਸ ਗਿੱਲ,ਰਵਿੰਦਰ ਸਿੰਘ ਔਲਖ,ਮਾਣਕ ਸਿੰਗਲਾ,ਵਿਸ਼ਾਲ ਸ਼ਰਮਾ, ਅਮਿਤ ਜਿੰਦਲ, ਨਵੀਨ ਸਾਰੋਵਾਲ਼ ਅਤੇ ਹਰਬੰਸ ਕੁਮਾਰ ਆਦਿ ਵੀ ਮੌਜੂਦ ਸਨ।