DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੋਸਤ ਸਣੇ ਔਰਤ ਕਾਬੂ

ਸਦਰ ਪੁਲੀਸ ਨੇ ਚੂਰਾ ਪੋਸਤ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੀ ਇੱਕ ਔਰਤ ਨੂੰ ਤਿੰਨ ਕਿਲੋਗ੍ਰਾਮ ਪੋਸਤ ਸਮੇਤ ਕਾਬੂ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਔਰਤ ਦੀ ਪਛਾਣ ਸੋਨੀਆ ਨਿਵਾਸੀ ਪਿੰਡ ਤੁੱਲੇਵਾਲ ਵਜੋਂ ਹੋਈ ਹੈ। ਮਾਮਲੇ...

  • fb
  • twitter
  • whatsapp
  • whatsapp
Advertisement
ਸਦਰ ਪੁਲੀਸ ਨੇ ਚੂਰਾ ਪੋਸਤ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੀ ਇੱਕ ਔਰਤ ਨੂੰ ਤਿੰਨ ਕਿਲੋਗ੍ਰਾਮ ਪੋਸਤ ਸਮੇਤ ਕਾਬੂ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਔਰਤ ਦੀ ਪਛਾਣ ਸੋਨੀਆ ਨਿਵਾਸੀ ਪਿੰਡ ਤੁੱਲੇਵਾਲ ਵਜੋਂ ਹੋਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਦਰ ਪੁਲੀਸ ਮੁਖੀ ਇੰਸਪੈਕਟਰ ਅਜੇ ਕੁਮਾਰ ਪੁਰੋਚਾ ਨੇ ਦੱਸਿਆ ਕਿ ਏ ਐੱਸ ਆਈ ਜਸਵਿੰਦਰ ਸਿੰਘ ਸੰਧੂ ਪੁਲੀਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਅਸਰਪੁਰ ਸਥਿਤ ਟੋਲ ਪਲਾਜ਼ਾ ਕੋਲ ਮੌਜੂਦ ਸਨ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਪਿੰਡ ਅਸਰਪੁਰ ਦੀ ਅਨਾਜ ਮੰਡੀ ਕੋਲ ਪੋਸਤ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੀ ਹੈ। ਪੁਲੀਸ ਪਾਰਟੀ ਨੇ ਤੁਰੰਤ ਛਾਪਾ ਮਾਰ ਕੇ ਔਰਤ ਕੋਲੋਂ ਤਿੰਨ ਕਿਲੋਗ੍ਰਾਮ ਪੋਸਤ ਬਰਾਮਦ ਕੀਤਾ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਅਧਿਕਾਰੀ ਅਨੁਸਾਰ ਔਰਤ ਨੂੰ ਅਦਾਲਤ ਵਿੱਚ ਪੇਸ਼ ਕਰ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਪੁੱਛਗਿੱਛ ਦੌਰਾਨ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਸਕੇ।

Advertisement

Advertisement

Advertisement
×