DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਦਿਆਂਗੇ: ਦਰਸ਼ਨਪਾਲ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮੀਟਿੰਗ

  • fb
  • twitter
  • whatsapp
  • whatsapp
Advertisement
ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਦਰਸ਼ਨਪਾਲ) ਦੀ ਮੀਟਿੰਗ ਅੱਜ ਇਥੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਹਰਿਆਊ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੌਰਾਨ ਰਾਸ਼ਟਰੀ ਪ੍ਰਧਾਨ ਡਾ. ਦਰਸ਼ਨਪਾਲ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਨਿੰਦਾ ਕਰਦਿਆਂ ਜਥੇਬੰਦੀ ਦੇ ਪ੍ਰੋਗਰਾਮਾ ਬਾਰੇ ਵੀ ਚਰਚਾ ਕੀਤੀ।

ਉਨ੍ਹਾਂ ਜਥੇਬੰਦੀ ਨਾਲ ਸਬੰਧਤ ਕਿਸਾਨਾ ਨੂੰ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਅਤੇ ਹੋਰ ਰਾਜਸੀ ਆਗੂਆਂ ਦੀ ਰਿਹਾਈ ਤੇ ਹੋਰ ਮੰਗਾਂ ਲਈ ਕੌਮੀ ਇਨਸਾਫ ਮੋਰਚੇ ਦੇ ਚੰਡੀਗੜ੍ਹ-ਮੁਹਾਲੀ ਬਾਰਡਰ ’ਤੇ ਜਾਰੀ ਮੋਰਚੇ ’ਚ 7 ਜਨਵਰੀ ਨੂੰ ਹੋਣ ਵਾਲ਼ੇ ਇਕੱਠ ’ਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਬਿਜਲੀ ਸੋਧ ਤੇ ਬੀਜ ਬਿੱਲ, ਚਾਰ ਲੇਬਰ ਕੋਡਜ਼ ਅਤੇ ਮਗਨਰੇਗਾ ਵਿੱਚ ਸੋਧਾਂ ਖਿਲਾਫ਼ ਤੇ ਹਰ ਮੰਗਾਂ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 16 ਜਨਵਰੀ ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ਸਾਹਮਣੇ ਦਿੱਤੇ ਜਾਣ ਵਾਲ਼ੇ ਧਰਨਿਆਂ ’ਚ ਵੀ ਵਧ ਚੜ੍ਹ ਕੇ ਸ਼ਿਰਕਤ ਕੀਤੀ ਜਾਵੇ। ਇਸ ਦੌਰਾਨ ਮੰਗ ਪੱਤਰ ਵੀ ਦਿੱਤੇ ਜਾਣਗੇ ਜਿਸ ਦੀ ਤਿਆਰੀ ਲਈ 10 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਪਟਿਆਲਾ ਦੀ ਸਾਂਝੀ ਬੈਠਕ ਵੀ ਕੀਤੀ ਜਾਵੇਗੀ।

Advertisement

ਡਾ. ਦਰਸ਼ਲਪਾਲ ਨੇ ਹੋਰ ਦੱਸਿਆ ਕਿ 12 ਜਨਵਰੀ ਨੂੰ ਕੌਮੀ ਇਨਸਾਫ ਮੋਰਚੇ ਦੇ ਫੈਸਲੇ ਅਨੁਸਾਰ ਪੰਜਾਬ ਭਰ ’ਚ 12 ਤੋਂ 3 ਵਜੇ ਤੱਕ ਟੋਲ ਪਲਾਜ਼ੇ ਪਰਚੀ ਮੁਕਤ ਰੱਖੇ ਜਾਣਗੇ। ਉਨ੍ਹਾਂ ਦੀ ਯੂਨੀਅਨ ਪਟਿਆਲਾ ’ਚ ਤਿੰਨ ਟੋਲ ਪਲਾਜ਼ਿਆਂ ’ਤੇ ਧਰਨਾ ਮਾਰੇਗੀ। ਜਨਰਲ ਸਕੱਤਰ ਅਵਤਾਰ ਕੌਰਜੀਵਲਾ ਦੱਸਿਆ ਕਿ ਯੂਨੀਅਨ ਦੀਆਂ ਬਲਾਕ ਪੱਧਰੀ ਮੀਟਿੰਗਾਂ ਤਹਿਤ 6 ਜਨਵਰੀ ਨੂੰ ਪਾਤੜਾਂ ਬਲਾਕ, 7 ਨੂੰ ਪਟਿਆਲਾ-1, 8 ਨੂੰ ਘਨੌਰ, 9 ਨੂੰ ਸਨੌਰ, 10 ਨੂੰ ਨਾਭਾ, 11 ਨੂੰ ਭੁੁਨਰਹੇੜੀ, 12 ਨੂੰ ਸਮਾਣਾ, 13 ਨੂੰ ਪਟਿਆਲਾ 2, 14 ਨੂੰ ਦੂਧਣਸਾਧਾਂ ਅਤੇ 15 ਜਨਵਰੀ ਦੀ ਭਾਦਸੋਂ ਬਲਾਕ ਦੀ ਮੀਟਿੰਗ ਹੋਵੇਗੀ।

Advertisement

ਅੱਜ ਦੀ ਮੀਟਿੰਗ ਵਿੱਚ ਪਟਿਆਲਾ 1 ਦੇ ਪ੍ਰਧਾਨ ਜਗਰੂਪ ਫਤਿਹਪੁਰ, ਪਟਿਆਲਾ ਟੂ ਦੇ ਪ੍ਰਧਾਨ ਗੁਰਦੀਪ ਸਿੰਘ ਸਿਉਣਾ, ਸਨੌਰ ਦੇ ਪ੍ਰਧਾਨ ਭੁਪਿੰਦਰ ਘਿਓਰਾ, ਸਮਾਣਾ ਦੇ ਪ੍ਰਧਾਨ ਬਹਾਦਰ ਸਿੰਘ, ਘਨੌਰ ਦੇ ਪ੍ਰਧਾਨ ਤੇ ਗੁਰਸੇਵਕ ਸਿੰਘ ਨਾਭਾ ਦੇ ਪ੍ਰਧਾਨ ਪ੍ਰਿਤਪਾਲ ਢੀਂਗੀ ਸਮੇਤ ਨਰਾਤਾ ਸਿੰਘ, ਜਾਨਪਾਲ ਸਿੰਘ, ਨਿਸ਼ਾਨ ਧਰਮਹੇੜੀ, ਹਰਭਜਨ ਚੱਠਾ, ਲਖਵਿੰਦਰ ਬਲਬੇੜਾ, ਹਰਮੇਲ ਤੂੰਗਾ, ਕਰਮ ਵਜੀਦਪੁਰ, ਜਰਨੈਲ ਪੰਜੋਲਾ, ਰਘਬੀਰ ਡਕਾਲਾ ਅਤੇ ਪਰਮਿੰਦਰ ਪੂਨੀਆ ਆਦਿ ਵੀ ਹਾਜ਼ਰ ਸਨ।

Advertisement
×