ਕਰੋੜਾਂ ਰੁਪਏ ਖ਼ਰਚ ਕੇ ਵੀ ਚਿੱਟਾ ਹਾਥੀ ਬਣਿਆ ਵਾਟਰ ਟਰੀਟਮੈਂਟ ਪਲਾਂਟ

ਕਰੋੜਾਂ ਰੁਪਏ ਖ਼ਰਚ ਕੇ ਵੀ ਚਿੱਟਾ ਹਾਥੀ ਬਣਿਆ ਵਾਟਰ ਟਰੀਟਮੈਂਟ ਪਲਾਂਟ

ਸਾਫ ਪਾਣੀ ਦੇ ਸਟੋਰੇਜ ਟੈਂਕ ਵਿਚ ਬੂਟੀ ਦਿਖਾਉਂਦੇ ਕਿਸਾਨ।

ਸੁਭਾਸ਼ ਚੰਦਰ

ਸਮਾਣਾ, 19 ਮਈ

ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸਮਾਣਾ ‘ਚ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਵਾਟਰ ਟਰੀਟਮੈਂਟ ਪਲਾਂਟ ਅਤੇ ਭੂਮੀ ਰੱਖਿਆ ਵਿਭਾਗ ਵੱਲੋਂ ਖੇਤਾਂ ’ਚ ਸਿੰਚਾਈ ਲਈ ਪਾਏ ਪਾਈਪ ਜੋ ਸਰਕਾਰ ਦੀ ਅਣਗਹਿਲੀ ਤੇ ਕਿਸਾਨਾਂ ’ਚ ਜਾਗਰੂਕਤਾ ਦੀ ਘਾਟ ਕਾਰਨ ਕਿਸਾਨਾਂ ਵੱਲੋਂ ਪਾਣੀ ਦੀ ਵਰਤੋਂ ਨਾ ਕਰਨ ਕਰਕੇ ਇਹ ਪ੍ਰਾਜੈਕਟ ਸਫੈਦ ਹਾਥੀ ਸਾਬਤ ਹੋ ਰਿਹਾ ਹੈ। ਖੁੱਲ੍ਹਾ ਪਾਣੀ ਡਰੇਨ ਵਿਚ ਛੱਡ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਦੀ ਉਲੰਘਣਾ ਵੀ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਦਹਾਕੇ ਤੋਂ ਵੀ ਪਹਿਲਾਂ ਉਕਤ ਪ੍ਰਾਜੈਕਟ ਛੇ ਕਰੋੜ ਤੋਂ ਵੱਧ ਦੀ ਲਾਗਤ ਨਾਲ ਸਰਕਾਰ ਨੇ ਲਗਾਇਆ ਸੀ ਜਿਸ ਦੇ ਪਾਣੀ ਨੂੰ ਸਾਫ ਕਰਕੇ ਖੇਤਾਂ ’ਚ ਫਸਲ ਦੀ ਸਿੰਚਾਈ ਲਈ ਵਰਤਿਆ ਜਾਣਾ ਸੀ। ਇਸ ਵਿਚੋਂ ਨਿਕਲਦੀ ਮਿੱਟੀ ਨੂੰ ਖਾਦ ਦੇ ਤੌਰ ’ਤੇ ਕਿਸਾਨਾਂ ਨੂੰ ਖੇਤਾਂ ਵਿਚ ਪਾਉਣ ਲਈ ਵੇਚਿਆ ਜਾਣਾ ਸੀ। ਭੂਮੀ ਰੱਖਿਆ ਵਿਭਾਗ ਵੱਲੋਂ ਕਰੀਬ ਅੱਠ ਸੌ ਏਕੜ ਰਕਬੇ ਲਈ ਕਈ ਪਿੰਡਾਂ ਦੀ ਜ਼ਮੀਨ ’ਚ ਲੱਗੀ ਫ਼ਸਲ ਨੂੰ ਸਿੰਚਾਈ ਕਰਨ ਲਈ ਅੰਡਰ ਗਰਾਊਂਡ ਪਾਈਪ ਲਾਈਨ ਪਾ ਕੇ ਕਰੀਬ ਇੱਕ ਸੌ ਪੰਜ ਮੋਘੇ ਰੱਖੇ ਗਏ ਹਨ ਤਾਂ ਕਿ ਕਿਸਾਨ ਇਨ੍ਹਾਂ ਮੋਘਿਆਂ ਰਾਹੀਂ ਪਾਣੀ ਦੀ ਵਰਤੋਂ ਕਰ ਸਕਣ।

ਵਾਟਰ ਯੂਜ਼ਰ ਸੁਸਾਇਟੀ ਐਸਟੀਪੀ ਸਮਾਣਾ ਦੇ ਅਹੁਦੇਦਾਰਾਂ ਪਰਮਜੀਤ ਸਿੰਘ ਸੰਧੂ, ਅਮਰਜੀਤ ਸਿੰਘ ਸੰਧੂ, ਪਰਮਜੀਤ ਸਿੰਘ ਵਿਰਕ, ਜੋਗਾ ਸਿੰਘ, ਮਨਿੰਦਰ ਸਿੰਘ, ਗੁਰਵੰਤ ਸਿੰਘ,ਤੇਜਾ ਸਿੰਘ ਰਾਕੇਸ਼ ਕੁਮਾਰ ਜਸਕਰਨ ਲੋਰੀਆ ਗੋਗੀ ਬਾਜਵਾ ਜਸਵੰਤ ਸਿੰਘ ਬਲਵਿੰਦਰ ਸਿੰਘ ਜੋਗਾ ਸਿੰਘ ਕਾਲਾ ਸਿੰਘ ਆਦਿ ਨੇ ਦੱਸਿਆ ਕਿ ਸਬੰਧਤ ਅਫ਼ਸਰਾਂ ਨੂੰ ਇਸ ਕੰਮ ਵਿੱਚ ਜੋ ਕਮੀਆਂ ਸਨ ਉਨ੍ਹਾਂ ਬਾਰੇ ਜਾਣੂ ਕਰਵਾ ਕੇ ਠੀਕ ਕਰਾਉਣ ਲਈ ਦਰਖਾਸਤ ਦਿੱਤੀ ਸੀ, ਪਰ ਮਹਿਕਮੇ ਵੱਲੋਂ ਭੰਨ-ਤੋੜ ਤੇ ਟੁੱਟੇ ਨੱਕੇ ਠੀਕ ਨਾ ਕਰਵਾਉਣ ਕਰਕੇ ਪਾਣੀ ਦੀ ਵਰਤੋਂ ਕਿਸਾਨਾਂ ਵੱਲੋਂ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੱਸ ਲੱਖ ਲਿਟਰ ਗੰਦਾ ਪਾਣੀ ਸਾਫ ਕਰਨ ਦੀ ਸਮਰੱਥਾ ਵਾਲੇ ਇਸ ਪ੍ਰਾਜੈਕਟ ਵਿੱਚ ਸਟੋਰੇਜ ਟੈਂਕ ਛੋਟਾ ਹੋਣ ਕਰਕੇ ਖੇਤਾਂ ਨੂੰ ਲਗਾਤਾਰ ਪਾਣੀ ਦੀ ਸਪਲਾਈ ਹੋਣਾ ਨਾਮੁਮਕਿਨ ਹੈ।

ਕੀ ਕਹਿੰਦੇ ਨੇ ਭੂਮੀ ਰੱਖਿਆ ਵਿਭਾਗ ਦੇ ਐਕਸੀਅਨ ਤੇ ਮੁੱਖ ਖੇਤੀਬਾੜੀ ਅਫ਼ਸਰ

ਭੂਮੀ ਰੱਖਿਆ ਵਿਭਾਗ ਦੇ ਐਕਸੀਅਨ ਰਵਿੰਦਰ ਸਿੰਘ ਗਿੱਲ ਨਾਲ ਜਦੋਂ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਸਾਨਾਂ ‘ਚ ਜਾਗਰੂਕਤਾ ਦੀ ਘਾਟ ਹੋਣ ਕਰਕੇ ਪਾਣੀ ਦੀ ਵਰਤੋਂ ਨਾ ਕਰਨ ਦੀ ਪੁਸ਼ਟੀ ਕੀਤੀ। ਇਸ ਸਬੰਧੀ ਜਦੋਂ ਮੁੱਖ ਖੇਤੀਬਾੜੀ ਅਫਸਰ ਜਸਵੰਤ ਰਾਏ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਪਾਣੀ ਵਿੱਚ ਨਿਊਟਰੀਅਸ਼ ਦੀ ਮਾਤਰਾ ਵਧੇਰੇ ਹੋਣ ਕਰਕੇ ਲਗਾਤਾਰ ਪਾਣੀ ਫ਼ਸਲ ਨੂੰ ਦੇਣ ਨਾਲ ਉਸ ਦਾ ਬਾਇਓਮਾਸ ਵਧ ਜਾਂਦਾ ਹੈ। ਫ਼ਸਲ ਆਪਣਾ ਭਾਰ ਨਾ ਸਹਿ ਸਕਣ ਕਾਰਨ ਹੇਠਾਂ ਡਿੱਗ ਜਾਂਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਕਿਸਾਨ ਖੇਤੀ ਮਾਹਿਰ ਡਾਕਟਰਾਂ ਦੀ ਸਲਾਹ ਅਨੁਸਾਰ ਸਾਫ਼ ਕੀਤੇ ਪਾਣੀ ਅਤੇ ਟਿਊਬਵੈੱਲ ਵਾਲੇ ਜਾਂ ਨਹਿਰੀ ਪਾਣੀ ਦੀ ਵਰਤੋਂ ਕਰਕੇ ਆਪਣੀਆਂ ਫ਼ਸਲਾਂ ਦੀ ਸਹੀ ਕਾਸ਼ਤ ਕਰ ਸਕਦੇ ਹਨ। ਨਗਰ ਕੌਂਸਲਾਂ ਵੀ ਆਪਣੇ ਲਗਾਏ ਬੂਟਿਆਂ ਅਤੇ ਪਾਰਕਾਂ ਵਿਚ ਇਸ ਪਾਣੀ ਦੀ ਵਰਤੋਂ ਟੈਂਕਰਾਂ ਰਾਹੀਂ ਕਰ ਸਕਦੀਆਂ ਹਨ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All