ਯੂਨੀਵਰਸਿਟੀ ਦੀ ਹਾਲਤ ਬਠਿੰਡਾ ਥਰਮਲ ਵਰਗੀ ਨਹੀਂ ਬਣਨ ਦਿਆਂਗੇ: ਚੀਮਾ

ਯੂਨੀਵਰਸਿਟੀ ਦੀ ਹਾਲਤ ਬਠਿੰਡਾ ਥਰਮਲ ਵਰਗੀ ਨਹੀਂ ਬਣਨ ਦਿਆਂਗੇ: ਚੀਮਾ

ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਪੂਟਾ ਵੱਲੋਂ ਵਾਈਸ ਚਾਂਸਲਰ ਦੇ ਘਰ ਅੱਗੇ ਦਿੱਤੇ ਜਾ ਰਹੇ ਰੋਸ ਧਰਨੇ ’ਚ ਨਾਅਰੇਬਾਜ਼ੀ ਕਰਦੇ ਹੋਏ।-ਫੋਟੋ: ਰਾਜੇਸ਼ ਸੱਚਰ

ਰਵੇਲ ਸਿੰਘ ਭਿੰਡਰ
ਪਟਿਆਲਾ, 13 ਅਗਸਤ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਘਰਸ਼ੀ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਘੋਲਾਂ ’ਚ ਅੱਜ ਆਪ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੀ ਸ਼ਾਮਲ ਹੋਏ। ਉਨ੍ਹਾਂ ਅਧਿਆਪਕ ਸੰਘ ‘ਪੂਟਾ’ ਵੱਲੋਂ ਯੂਨੀਵਰਸਿਟੀ ’ਚ ਵਾਈਸ ਚਾਂਸਲਰ ਦੇ ਘਰ ਅੱਗੇ ਰੋਸ ਧਰਨੇ ’ਚ ਜਿਥੇ ਖੁਦ ਆਸਣ ਲਾਇਆ ਉਥੇ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਸਾਂਝੇ ਫਰੰਟ ‘ਜੁਆਇੰਟ ਐਕਸ਼ਨ ਕਮੇਟੀ’ ਵੱਲੋਂ ਵੀਸੀ ਦਫ਼ਤਰ ਅੱਗੇ ਦਿੱਤੇ ਜਾ ਰਹੇ ਰੋਸ ਧਰਨੇ ’ਚ ਵੀ ਭਾਗੀਦਾਰੀ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਉਹ ਯੂਨੀਵਰਸਿਟੀ ਦੀ ਹਾਲਤ ਬਠਿੰਡਾ ਥਰਮਲ ਵਾਲੀ ਨਹੀਂ ਬਣਨ ਦੇਣਗੇ ਤੇ ਯੂਨੀਵਰਸਿਟੀ ਦੇ ਵਿੱਤੀ ਮਾਮਲਿਆਂ ’ਤੇ ਉਹ ਵਿਧਾਨ ਸਭਾ ’ਚ ਮਸਲਾ ਖੁਦ ਉਠਾਉਣਗੇ ਜਦੋਂਕਿ ਆਪ ਦੇ ਐਮਪੀ ਭਗਵੰਤ ਮਾਨ ਯੂਨੀਵਰਸਿਟੀ ਦੀ ਤਰਸਯੋਗ ਹਾਲਤ ਦਾ ਮਾਮਲਾ ਪਾਰਲੀਮੈਂਟ ’ਚ ਉਠਾਉਣਗੇ। ਉਨ੍ਹਾਂ ਅਧਿਆਪਕਾਂ ਦੇ ਨਾਅਰਿਆਂ ਦੀ ਸੁਰ ਨਾਲ ਸੁਰ ਮਿਲਾਉਂਦਿਆਂ ਨਾਅਰੇਬਾਜ਼ੀ ਵੀ ਕੀਤੀ। ਇਸ ਰੋਸ ਦੀ ਅਗਵਾਈ ਪੂਟਾ ਦੇ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਤੇ ਸਕੱਤਰ ਗੁਰਨਾਮ ਸਿੰਘ ਵਿਰਕ ਨੇ ਕੀਤੀ। ਇਸ ਮੌਕੇ ਉਨ੍ਹਾਂ ਯੂਨੀਵਰਸਿਟੀ ਦੀ ਮੰਦੇ ਹਾਲੀਂ ਵਿੱਤੀ ਮਾਮਲੇ ’ਤੇ ਚਿੰਤਾ ਜਾਹਿਰ ਕਰਦਿਆਂ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਉਹ ਯੂਨੀਵਰਸਿਟੀ ਦੀ ਤਕਦੀਰ ਬਦਲਣ ਲਈ ਪੂਰਾ ਦਮ ਵਿਖਾਉਣਗੇ। ਸੰਭਵ ਹੋਇਆ ਤਾਂ ਉਹ ਮੁੱਖ ਮੰਤਰੀ ਨਾਲ ਵੀ ਗੱਲ ਕਰਨਗੇ। ਉਹ ਆਗਾਮੀ ਵਿਧਾਨ ਸਭਾ ਸੈਸ਼ਨ ’ਚ ਯੂਨੀਵਰਸਿਟੀ ਦੀ ਵਿੱਤੀ ਔਕੜ ਸਬੰਧੀ ਜ਼ੋਰਦਾਰ ਮਾਮਲਾ ਚੁੱਕਣਗੇ ਤੇ ਆਪ ਦੇ ਐਮਪੀ ਭਗਵੰਤ ਮਾਨ ਮਾਮਲੇ ਨੂੰ ਮੌਨਸੂਨ ਸੈਸ਼ਨ ’ਚ ਲੋਕ ਸਭਾ ਵੀ ਗੁੰਜਾਉਣਗੇ ਤਾਂ ਕਿ ਯੂਨੀਵਰਸਿਟੀ ਨੂੰ ਰੁਲਣ ਤੋਂ ਬਚਾਇਆ ਜਾ ਸਕੇ।

ਜੁਆਇੰਟ ਐਕਸ਼ਨ ਕਮੇਟੀ ਵੱਲੋਂ ਪ੍ਰੋ. ਭੁਿਪੰਦਰ ਸਿੰਘ ਵਿਰਕ, ਇੰਜ. ਸੁਮਨਦੀਪ ਕੌਰ, ਇੰਜ.ਚਰਨਜੀਤ ਸਿੰਘ, ਹਰਵਿੰਦਰ ਸਿੰਘ ਧਾਲੀਵਾਲ, ਜਸਦੀਪ ਸਿੰਘ ਤੂਰ ਗੱਜਣ ਸਿੰਘ ਵਿਜੇ ਕੁਮਾਰ,ਅਵਤਾਰ ਸਿੰਘ, ਬਲਵਿੰਦਰ ਸਿੰਘ ਟਿਵਾਣਾ ਆਦਿ ਦੀ ਆਗਵਾਈ ਹੇਠ ਸ੍ਰੀ ਚੀਮਾ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ, ਜਿਸ ’ਚ ਯੂਨੀਵਰਸਿਟੀ ਲਈ 150 ਕਰੋੜ ਦੀ ਸਪੈਸ਼ਲ ਗ੍ਰਾਂਟ ਤੋਂ ਇਲਾਵਾ 30 ਕਰੋੜ ਦੀ ਮੰਥਲੀ ਗ੍ਰਾਂਟ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ।

ਪੰਜਾਬ ਸਰਕਾਰ ਦਾ ਰਵੱਈਆ ਨਿਰਾਸ਼ਾਜਨਕ: ਚੀਮਾ

ਹਰਪਾਲ ਚੀਮਾ ਨੇ ਮੀਡੀਆ ਦੇ ਰੁਬਰੂ ਹੁੰਦਿਆਂ ਆਖਿਆ ਕਿ ਲੱਗ ਰਿਹਾ ਹੈ ਜਿਵੇਂ ਯੂਨੀਵਰਸਿਟੀ ਪ੍ਰਤੀ ਪੰਜਾਬ ਸਰਕਾਰ ਦਾ ਰਵੱਈਆ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਹੋਵੇ, ਕਿਉਂਕਿ ਅਧਿਆਪਕ ਤੇ ਮੁਲਾਜ਼ਮਾ ਸੰਘਰਸ਼ ਦੀ ਲੰਮੀ ਵਾਟ ਤੈਅ ਕਰ ਰਹੇ ਹਨ ਪਰ ਸੱਤਾ ਧਿਰ ਦੇ ਕੰਨਾਂ ’ਤੇ ਜੂੰਅ ਵੀ ਨਹੀਂ ਸਰਕੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All