DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Water Issues Protest: ਚੰਡੀਗੜ੍ਹ ਧਰਨੇ ਸਬੰਧੀ ਕਿਸਾਨਾਂ ਦੀਆਂ ਡਿਊਟੀਆਂ ਲਾਈਆਂ

ਕਿਸਾਨੀ ਮੰਗਾਂ ਦਾ ਜਲਦੀ ਹੱਲ ਕਰਨ ਦੀ ਅਪੀਲ; ਵੱਖ-ਵੱਖ ਮੁੱਦਿਆਂ ’ਤੇ ਵਿਚਾਰ

  • fb
  • twitter
  • whatsapp
  • whatsapp
featured-img featured-img
ਫਲੈਕਸ ਲਾਉਣ ਦੀ ਤਿਆਰੀ ਵਿੱਚ ਕਿਸਾਨ ਆਗੂ ਅਤੇ ਹੋਰ। -ਫੋਟੋ: ਭਾਰਦਵਾਜ
Advertisement

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਬਲਾਕ ਭੁੱਨਰਹੇੜੀ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਦਿਆਲ ਸਿੰਘ ਕਪੂਰੀ ਦੀ ਪ੍ਰਧਾਨਗੀ ਹੇਠ ਅੱਜ ਗੁਰਦੁਆਰਾ ਦੂਧਨਸਾਧਾਂ ਵਿੱਚ ਹੋਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਖੇੜੀ ਰਾਜੂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿੱਚ 1 ਸਤੰਬਰ ਨੂੰ ਪਾਣੀਆਂ ਦੇ ਮੁੱਦੇ ’ਤੇ ਦਿੱਤੇ ਜਾ ਰਹੇ ਧਰਨੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਹਰ ਬਲਾਕ ਵਿੱਚੋਂ ਵੱਧ ਤੋਂ ਵੱਧ ਗਿਣਤੀ ’ਚ ਟਰੈਕਟਰ ਟਰਾਲੀਆਂ ਲੈ ਕੇ ਜਾਣ ਲਈ ਯੂਨੀਅਨ ਦੇ ਨੁਮਾਇੰਦਿਆਂ ਦੀਆਂ ਡਿਊਟੀਆਂ ਲਾਈਆਂ ਗਈਆਂ। ਇਸ ਮੌਕੇ ਮੀਟਿੰਗ ਵਿੱਚ ਹਾਜ਼ਰ ਕਿਸਾਨਾਂ ਨੇ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਰੱਖੇ ਅਤੇ ਲੰਗਰ ਤੇ ਚਾਹ ਦਾ ਸਾਮਾਨ ਵੀ ਨਾਲ ਲੈ ਕੇ ਜਾਣ ਲਈ ਕਿਸਾਨਾਂ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਮੌਕੇ ਜਸਵੀਰ ਸਿੰਘ ਖੇੜੀ ਰਾਜੂ ਨੇ ਗੰਨੇ ਦੇ ਭਾਅ 500 ਰੁਪਏ ਪ੍ਰਤੀ ਕੁਇੰਟਲ ਵਾਧੇ ਮੰਗ ਸਣੇ, ਕਿਸਾਨ ਮਜ਼ਦੂਰਾਂ ਦੀ ਪੈਨਸ਼ਨ ਘੱਟੋ ਘੱਟ ਦੱਸ ਹਜ਼ਾਰ ਕਰਨ, ਸਵਾਮੀਨਾਥਨ ਰਿਪੋਰਟ ਅਨੁਸਾਰ ਫਸਲਾਂ ਦਾ ਮੁੱਲ ਤੈਅ ਕੀਤਾ ਜਾਵੇ। ਕਿਸਾਨ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ। ਇਸ ਮੀਟਿੰਗ ਵਿੱਚ ਗੁਰਦਿਆਲ ਸਿੰਘ ਕਪੂਰੀ, ਤੇਜਾ ਸਿੰਘ ਤੇ ਸਾਹਿਬ ਸਿੰਘ ਕਪੂਰੀ, ਪਾਖਰ ਸਿੰਘ ਮਿਹੋਣ, ਜਾਗਰ ਸਿੰਘ, ਮਹਿਮਾ ਸਿੰਘ, ਹਰਚੰਦ ਸਿੰਘ ਖੇੜੀ ਰਾਜੂ, ਬਲਜੀਤ ਸਿੰਘ, ਸਤਪਾਲ ਸਿੰਘ ਖੇੜੀ ਰਾਜੂ, ਰਾਜ ਕੁਮਾਰ ਭਸਮੜਾ ਅਤੇ ਦਵਿੰਦਰ ਸਿੰਘ ਭਸਮੜਾ ਮੌਜੂਦ ਸਨ।

Advertisement

ਸਰਕਾਰ ਖ਼ਿਲਾਫ਼ ਪਿੰਡਾਂ ਵਿੱਚ ਲੱਗਣ ਲੱਗੇ ਫਲੈਕਸ

ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਬਲਾਕ ਦੇ ਪਿੰਡਾਂ ਵਿੱਚ ਬੀ ਕੇ ਯੂ ਆਜ਼ਾਦ ਵੱਲੋਂ ਗੋਬਿੰਦਗੜ੍ਹ, ਜੇਜੀਆ, ਚੋਟੀਆਂ, ਪਾਪੜਾ,ਚੂਲੜ ਕਲਾਂ, ਹਰਿਆਊ, ਘੋੜੇਨਬ ,ਪਿਸ਼ੌਰ ਵਿੱਚ ਬਲਾਕ ਪ੍ਰਧਾਨ ਮੱਖਣ ਸਿੰਘ ਪਾਪੜਾ ਨੇ ਰੈਲੀਆਂ ਹੋਈਆਂ। ਇਸ ਮੌਕੇ ਬਲਾਕ ਆਗੂ ਲੀਲਾ ਸਿੰਘ ਚੋਟੀਆਂ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਐੱਮ ਐੱਸ ਪੀ ਮੰਗ ਨੂੰ ਲੈ ਕੇ ਸ਼ੰਭੂ ਖਨੌਰੀ ਬਾਰਡਰ ’ਤੇ ਕੇਂਦਰ ਸਰਕਾਰ ਦੇ ਖਿਲਾਫ ਲੱਗੇ ਮੋਰਚੇ ਨੂੰ ਭਾਜਪਾ ਦੀ ਝੋਲੀ ਵਿੱਚ ਪੈ ਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰ ਕੇ ਉਖੇੜ ਦਿੱਤਾ ਤੇ ਕਿਸਾਨਾਂ ਦੀਆਂ ਟਰਾਲੀਆਂ ਸਣੇ 3 ਕਰੋੜ 77 ਲੱਖ ਰੁਪਏ ਦਾ ਸਾਮਾਨ ਖੁਰਦ ਬੁਰਦ ਕਰ ਦਿੱਤਾ। ਇਸ ਤਹਿਤ ’ਸ਼ੰਭੂ ਖਨੌਰੀ ਤੋਂ ਲੁੱਟਿਆ ਸਾਮਾਨ ਮੋੜੋ, ਟਰਾਲੀ ਚੋਰੋ’ ਦੇ ਫਲੈਕਸ ਪਿੰਡਾਂ ਦੀਆਂ ਸੱਥਾਂ ਵਿੱਚ ਲਾਏ ਜਾ ਰਹੇ ਹਨ।

Advertisement
Advertisement
×