Waris Punjab Party: ਸੂਬੇ ’ਚ ਨਸਲਾਂ ਤੇ ਫ਼ਸਲਾਂ ਬਚਾਉਣ ਦਾ ਵੇਲਾ: ਲੌਟ
ਲੌਟ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦਾ ਸਮਾਗਮ
ਅਕਾਲੀ ਦਲ ਵਾਰਿਸ ਪੰਜਾਬ ਦੇ ਮੁੱਖ ਬੁਲਾਰੇ ਪ੍ਰੋ. ਸਤਨਾਮ ਕੌਰ ਮੱਲੀ ਵੱਲੋਂ ਪਿੰਡ ਲੌਟ ਵਿੱਚ ਪਾਰਟੀ ਦੇ ਸੀਨੀਅਰ ਆਗੂ ਲਖਵੀਰ ਸਿੰਘ ਲੌਟ ਨੂੰ ਆਸ਼ੀਰਵਾਦ ਦੇਣ ਲਈ ਪਿੰਡ ਵਾਸੀਆਂ ਵੱਲੋਂ ਰੱਖੇ ਇਕੱਠ ਨੂੰ ਸੰਬੋਧਨ ਕੀਤਾ ਗਿਆ। ਲੌਟ ਜਿਥੇ ਲੰਮਾ ਸਮਾਂ ਬਾਦਲ ਦਲ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਮਾਰਕੀਟ ਕਮੇਟੀ ਭਾਦਸੋਂ ਦੇ ਚੇਅਰਮੈਨ ਸਣੇ ਕਈ ਹੋਰ ਅਹੁਦਿਆਂ ’ਤੇ ਰਹੇ ਹਨ। ਪਿਛਲੇ ਦਿਨੀਂ ਉਹ ਬਾਦਲ ਦਲ ਛੱਡ ਕੇ ਵਾਰਿਸ ਪੰਜਾਬ ਪਾਰਟੀ ’ਚ ਸ਼ਾਮਲ ਹੋ ਗਏ ਸਨ ਤੇ ਹੁਣ ਇਸੇ ਪਾਰਟੀ ਵੱਲੋਂ ਪਟਿਆਲਾ ਦਿਹਾਤੀ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਵੀ ਮੰਨੇ ਜਾ ਰਹੇ ਹਨ। ਸ੍ਰੀ ਲੌਟ ਨੇ ਕਿਹਾ ਕਿ ਹੁਣ ਸੂਬੇ ਵਿੱਚ ਨਸਲਾਂ ਤੇ ਫ਼ਸਲਾਂ ਬਚਾਉਣ ਦਾ ਸਮਾਂ ਆ ਗਿਆ ਹੈ ਇਸ ਲਈ ਪੰਜਾਬ ਤੇ ਪੰਥ ਦੀ ਚੜ੍ਹਦੀ ਕਲਾ ਲਈ ਹੁਣ ਲੋਕ ਵਾਰਿਸ ਪੰਜਾਬ ਪਾਰਟੀ ਦੇ ਹੱਥ ਮਜ਼ਬੂਤ ਕਰਨ ਵੱਲ ਕਦਮ ਵਧਾਉਣ ਲੱਗੇ ਹਨ, ਤਾਂ ਜੋ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਇਸ ਮੌਕੇ ਜਥੇਦਾਰ ਜੋਗਿੰਦਰ ਸਿੰਘ, ਜਰਨੈਲ ਸਿੰਘ ਅਨੰਦਨਗਰ, ਚਮਕੌਰ ਸਿੰਘ ਉੱਪਲ, ਭੁਪਿੰਦਰ ਮੱਲ੍ਹੀ, ਭੀਮ ਸੋਹਲ, ਗੁਰਸੇਵਕ ਸ਼ੇਖ, ਸ਼ੇਰ ਸਿੰਘ ਕੈਂਥ, ਜਗਵਿੰਦਰ ਸੋਹਲ, ਬੇਅੰਤ ਸਿੰਘ, ਬਾਬਾ ਬਲਵੀਰ ਸਿੰਘ, ਨੰਬਰਦਾਰ ਕਰਨੈਲ ਸਿੰਘ, ਅਮਰੀਕ ਰੈਹਲ, ਭਗਵੰਤ ਲਾਲੀ, ਜੋਰਾ ਸੈਕਟਰੀ, ਹਰਦੇਵ ਰਿੰਕੂ ਮੌਜੂਦ ਸਨ।

