DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਿੰਡਾਂ ਵਿੱਚ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ

‘ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਦੀ ਸ਼ੁਰੂਆਤ ਅੱਜ ਧੂਰੀ ਹਲਕੇ ਦੇ 10 ਪਿੰਡਾਂ ਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਦ ਕਰਨ ਦੇ ਮਕਸਦ ਨਾਲ ਇੱਥੇ ਪੈਦਲ ਯਾਤਰਾ ਕੱਢੀ ਗਈ। ਯੁੱਧ ਨਸ਼ਿਆਂ ਵਿਰੁੱਧ ਦੇ ਵਾਈਸ ਕੋਆਰਡੀਨੇਟਰ...

  • fb
  • twitter
  • whatsapp
  • whatsapp
featured-img featured-img
ਨਸ਼ਿਆਂ ਵਿਰੁੱਧ ਪੈਦਲ ਯਾਤਰਾ ਵਿੱਚ ਸ਼ਾਮਲ ਲੋਕ।
Advertisement

‘ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਦੀ ਸ਼ੁਰੂਆਤ ਅੱਜ ਧੂਰੀ ਹਲਕੇ ਦੇ 10 ਪਿੰਡਾਂ ਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਦ ਕਰਨ ਦੇ ਮਕਸਦ ਨਾਲ ਇੱਥੇ ਪੈਦਲ ਯਾਤਰਾ ਕੱਢੀ ਗਈ। ਯੁੱਧ ਨਸ਼ਿਆਂ ਵਿਰੁੱਧ ਦੇ ਵਾਈਸ ਕੋਆਰਡੀਨੇਟਰ ਹਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਪੈਦਲ ਯਾਤਰਾ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੀ ਗ੍ਰਿਫ਼ਤ ਤੋਂ ਬਚਾਉਣਾ, ਪਿੰਡ ਪੱਧਰ ’ਤੇ ਜਾਗਰੂਕਤਾ ਫੈਲਾਉਣਾ ਅਤੇ ਸਮਾਜ ਨੂੰ ਨਸ਼ਾ-ਮੁਕਤ ਬਣਾਉਣ ਲਈ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨੀ ਹੈ।

ਆਪ ਨਾਲ ਸਬੰਧਤ ਵਿਲੈਜ ਡਿਫੈਂਸ ਕਮੇਟੀਆਂ ਦੀ ਅਗਵਾਈ ਹੇਠ ਧੂਰੀ ਹਲਕੇ ਦੇ ਪਿੰਡ ਬਨਭੌਰੀ, ਬਰੜਵਾਲ, ਬੱਬਨਪੁਰ, ਹਸਨਪੁਰ, ਬੁਰਜ ਸੇਢਾ, ਭੱਦਲਵਢ, ਚਾਂਗਲੀ, ਅਲਾਲ, ਬਾਲੀਆਂ ਅਤੇ ਧੂਰੀ ਕੁੱਝ ਵਾਰਡਾਂ ਵਿੱਚ ਪੈਦਲ ਯਾਤਰਾ ਕੀਤੀ ਗਈ। ਇਸ ਦੌਰਾਨ ਪਿੰਡ ਵਾਸੀਆਂ ਨੇ ਅਹਿਦ ਕੀਤਾ ਕਿ ਉਹ ਆਪਣੇ ਪਿੰਡਾਂ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਸਚੇਤ ਪਹਿਰੇਦਾਰ ਬਣ ਕੇ ਨਸ਼ਾ ਤਸਕਰੀ ਅਤੇ ਨਸ਼ਾ ਸੇਵਨ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਅਪਣਾਉਣਗੇ। ਇਸ ਮੌਕੇ ਬੀ ਡੀ ਪੀ ਓ ਧੂਰੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਪੈਦਲ ਯਾਤਰਾ ਅਗਲੇ 15 ਦਿਨਾਂ ਦੌਰਾਨ ਧੂਰੀ ਹਲਕੇ ਦੇ ਹਰੇਕ ਪਿੰਡ ਵਿੱਚ ਪਹੁੰਚ ਕੇ ਲੋਕਾਂ ਨੂੰ ਨਸ਼ਿਆਂ ਦੀ ਸਮਾਜਕ ਬੁਰਾਈ ਖ਼ਿਲਾਫ਼ ਇੱਕਜੁੱਟ ਹੋਣ ਦਾ ਸੱਦਾ ਦੇਵੇਗੀ। ਇਸ ਮੌਕੇ ਦੀਪਕ ਸੇਠੀ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਧਰਮਵੀਰ ਸਿੰਘ, ਸਿਧਾਸ਼ੂ ਜੈਨ, ਸੰਜੀਵ ਕੁਮਾਰ, ਦੌਲਤ ਰਾਮ, ਕਮਲਪ੍ਰੀਤ ਕੌਰ ਮੌਜੂਦ ਸਨ।

Advertisement

Advertisement
Advertisement
×