DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Vibe Punjab Di: ਸੁਖਬੀਰ ਬਾਦਲ ਵੱਲੋਂ ਵਿਦਿਆਰਥੀਆਂ ਨਾਲ ਰੂ-ਬ-ਰੂ ਪ੍ਰੋਗਰਾਮ ਸ਼ੁਰੂ

ਅਕਾਲੀ ਆਗੂ ਦੇ ‘ਵਾਈਬ ਪੰਜਾਬ ਦੀ’ ਪ੍ਰੋਗਰਾਮ ਨੂੰ ਪਟਿਆਲਾ ’ਚ ਭਰਵਾਂ ਹੁੰਗਾਰਾ ਮਿਲਿਆ; ਬਾਦਲ ਨੇ ਮੀਡੀਆ ਨਾਲ ਗੱਲ ਕਰਨ ਤੋਂ ਗੁਰੇਜ਼ ਕੀਤਾ

  • fb
  • twitter
  • whatsapp
  • whatsapp
featured-img featured-img
ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ। -ਫੋਟੋ: ਭਿੰਡਰ
Advertisement
ਪੰਜਾਬ ਦੀਆਂ 2027 ਦੀਆਂ ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਹਰ ਪਾਰਟੀ ਵੋਟਰਾਂ ਨੂੰ ਭਰਮਾਉਣ ਦੇ ਯਤਨਾਂ 'ਚ ਲੱਗੀ ਹੈ| ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 'ਵਾਈਬ ਪੰਜਾਬ ਦੀ' ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੂੰ ਪਾਰਟੀ ਵੱਲ ਆਕਰਸ਼ਿਤ ਕਰਨ ਲਈ ਇਥੇ ਖਾਲਸਾ ਕਾਲਜ 'ਚ ਮੁਹਿੰਮ ਵਿੱਢੀ ਗਈ, ਜਿਸ ਨੂੰ ਵਿਦਿਆਰਥੀਆਂ ਦਾ ਭਰਵਾਂ ਹੁੰਗਾਰਾ ਮਿਲਿਆ| ਅਗਾਮੀ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚਣ ਦਾ ਇਹ ਅਜਿਹਾ ਪਹਿਲਾ ਪ੍ਰੋਗਰਾਮ ਸੀ ਜਿਸ ਵਿੱਚ ਅਕਾਲੀ ਦਲ ਵਿਦਿਆਰਥੀਆਂ ਦਾ ਇਕੱਠ ਜੁਟਾਉਣ ਵਿੱਚ ਸਫ਼ਲ ਰਿਹਾ ਜਾਪਦਾ ਹੈ।

ਪ੍ਰੋਗਰਾਮ ਦੌਰਾਨ ਬੇਸ਼ਕ ਮੀਡੀਆ ਕਰਮੀ ਵੱਡੀ ਪੱਧਰ 'ਤੇ ਹਾਜ਼ਰ ਸਨ ਪਰ ਸੁਖਬੀਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ ਅਤੇ ਸਿਰਫ਼ ਵਿਦਿਆਰਥੀਆ ਦੇ ਸੁਆਲਾਂ ਦੇ ਜਵਾਬ ਹੀ ਦਿੱਤੇ | ਵਿਦਿਆਰਥੀਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਵਿਦਿਆਰਥੀ ਚੋਣਾਂ, ਵਿਦਿਆਰਥੀ ਮਸਲਿਆਂ ਤੋਂ ਲੈ ਕੇ ਪੰਜਾਬ ਦੇ ਭਖਦੇ ਮਸਲਿਆਂ ਨਾਲ ਸਬੰਧਤ ਸਵਾਲ ਕੀਤੇ, ਜਿਸ ਦਾ ਅਕਾਲੀ ਆਗੂ ਨੇ ਆਪਣੇ ਹਿਸਾਬ ਨਾਲ ਜੁਆਬ ਦਿੱਤਾ| ਦੱਸਣਯੋਗ ਹੈ ਕਿ 2027 ਦੀਆਂ ਚੋਣਾਂ ਨੂੰ ਲੈ ਕੇ ਬੇਸ਼ੱਕ ਅਕਾਲੀ ਦਲ ਦਾ ਇਹ ਪਹਿਲਾ ਪ੍ਰੋਗਰਾਮ ਸੀ ਪਰ 2017 ਦੀਆਂ ਚੋਣਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਵਿਦਿਆਰਥੀਆਂ ਦੇ ਰੂ-ਬ-ਰੂ ਅਜਿਹੇ ਪ੍ਰੋਗਰਾਮ ਪਹਿਲਾਂ ਵੀ ਕਰ ਚੁੱਕੇ ਹਨ| ਸੁਖਬੀਰ ਬਾਦਲ ਦੇ ਇਸ ਪ੍ਰੋਗਰਾਮ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਉਮਰ ਤਕਰੀਬਨ 17 ਤੋਂ 22 ਸਾਲ ਵਿਚਾਲੇ ਵੇਖਣ ਨੂੰ ਮਿਲੀ ਪਰ ਉਨ੍ਹਾਂ ਦੀ ਸਿਆਸੀ ਸੂਝ-ਬੂਝ ਕਿਤੇ ਜ਼ਿਆਦਾ ਪਰਪੱਕ ਵੇਖਣ ਨੂੰ ਨਜ਼ਰ ਆਈ| ਪ੍ਰੋਗਰਾਮ ਵਾਸਤੇ ਅਕਾਲੀ ਦਲ ਨੇ ਪੁਖਤਾ ਇੰਤਜ਼ਾਮ ਕੀਤੇ ਸਨ, ਜਿਸ ਤਹਿਤ ਵਿਦਿਆਰਥੀਆਂ ਨੂੰ ਸੁਆਲ ਪੁੱਛਣ ਦਾ ਖੁੱਲਾ ਮੌਕਾ ਮਿਲਿਆ ਅਤੇ ਸੁਖਬੀਰ ਬਾਦਲ ਨੇ ਇਨ੍ਹਾਂ ਸੁਆਲਾਂ ਦੇ ਖੁੱਲ੍ਹ ਕੇ ਜੁਆਬ ਵੀ ਦਿੱਤੇ|

Advertisement

Advertisement

Advertisement
×