DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

politician news: ਸ਼ਮਸ਼ਾਨਘਾਟ ’ਚੋਂ ਪੈਸੇ ਇਕੱਠੇ ਕਰ ਕੇ ਖਾਂਦੇ ਸੀ ਜਲੇਬੀਆਂ: Navjot Singh Sidhu

ਸਾਬਕਾ ਕ੍ਰਿਕਟਰ ਨੇ ਕਪਿਲ ਸਿੱਧੂ ਦੇ ਸ਼ੋਅ ’ਚ ਖੁਲਾਸਾ ਕੀਤਾ

  • fb
  • twitter
  • whatsapp
  • whatsapp
featured-img featured-img
Navjot Singh Sidhu
Advertisement
‌ਪਟਿਆਲਾ ਦੇ ਜੰਮਪਲ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਆਪਣੇ ਬਚਪਨ ਦਾ ਇੱਕ ਦਿਲਚਸਪ ਕਿੱਸਾ ਸਾਂਝਾ ਕੀਤਾ ਹੈ। ਸ਼ੋਅ ਵਿੱਚ ਉਨ੍ਹਾਂ ਦੱਸਿਆ, ‘‘ਕਈ ਵਾਰ ਜ਼ਿਆਦਾ ਜਲੇਬੀ ਖਾਣ ਨੂੰ ਮਨ ਕਰਦਾ ਸੀ। ਸਾਨੂੰ ਪਤਾ ਲੱਗਾ ਕਿ ਸ਼ਮਸ਼ਾਨਘਾਟ ਵਿੱਚ ਸਸਕਾਰ ਸਮੇਂ ਲੋਕ ਚਵੰਨੀਆਂ, ਅਠੰਨੀਆਂ ਅਤੇ ਹੋਰ ਸਿੱਕੇ ਛੱਡ ਜਾਂਦੇ ਹਨ। ਇਸ ਮਗਰੋਂ ਮੈਂ ਆਪਣੇ ਦੋਸਤਾਂ ਨਾਲ ਰਾਤ ਸਮੇਂ ਸ਼ਮਸ਼ਾਨਘਾਟ ਜਾਂਦਾ ਅਤੇ ਉਥੋਂ ਸਿੱਕੇ ਇਕੱਠੇ ਕਰਕੇ ਉਨ੍ਹਾਂ ਪੈਸਿਆਂ ਨਾਲ ਦੁੱਧ-ਜਲੇਬੀ ਖਾਂਦਾ ਸੀ।’’ ਇਸ ਸ਼ੋਅ ਵਿਚ ਕੀਤੇ ਖੁਲਾਸੇ ਦੀ ਪਟਿਆਲਾ ਵਿਚ ਚਰਚਾ ਹੈ।

ਨਵਜੋਤ ਸਿੱਧੂ ਨੇ ਕਪਿਲ ਸ਼ਰਮਾ ਦੇ ਸ਼ੋਅ ਦੌਰਾਨ ਦੱਸਿਆ ਕਿ ਇਹ ਗੱਲ ਲਗਪਗ 1973-74 ਦੀ ਹੈ, ਜਦੋਂ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਦੁੱਧ-ਜਲੇਬੀ ਖਾਣ ਲਈ 25 ਪੈਸੇ ਯਾਨੀ ਚਵੰਨੀ ਦਿੰਦੇ ਸਨ। ਕਈ ਵਾਰ ਵੱਧ ਜਲੇਬੀਆਂ ਖਾਣ ਨੂੰ ਦਿਲ ਕਰਦਾ ਸੀ ਤਾਂ ਉਹ ਸ਼ਮਸ਼ਾਨਘਾਟ ਦਾ ਰਸਤਾ ਚੁਣਦੇ ਹੁੰਦੇ ਸਨ। ਸਿੱਧੂ ਮੁਤਾਬਕ ਕੁਝ ਸਮੇਂ ਬਾਅਦ ਪੰਡਿਤ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਅਤੇ ਉਸ ਨੇ ਸਾਨੂੰ ਉੱਥੋਂ ਸਿੱਕੇ ਚੁੱਕਣ ਤੋਂ ਰੋਕ ਦਿੱਤਾ। ਬਾਅਦ ਵਿੱਚ ਪੰਡਿਤ ਖੁਦ ਹੀ ਉੱਥੇ ਪਏ ਸਿੱਕੇ ਇਕੱਠੇ ਕਰਨ ਲੱਗ ਪਿਆ। ਸ਼ੋਅ ਦੌਰਾਨ ਕਪਿਲ ਸ਼ਰਮਾ ਨੇ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਸੀ ਕਿ ਕੀ ਉਹ ਭੂਤ-ਪ੍ਰੇਤਾਂ ਵਿੱਚ ਵਿਸ਼ਵਾਸ ਕਰਦੇ ਹਨ। ਇਸ ਸਵਾਲ ਦੇ ਜਵਾਬ ਵਿੱਚ ਸਿੱਧੂ ਨੇ ਆਪਣੇ ਬਚਪਨ ਦਾ ਇਹ ਕਿੱਸਾ ਸੁਣਾਇਆ।

Advertisement

ਇਸੇ ਦੌਰਾਨ ਅੱਜ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੀ ਪੋਤੀ ਆਰਿਆ ਸਿੱਧੂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਵੀਡੀਓ ਵਿੱਚ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਪਹਿਲੀ ਵਾਰ ਪੋਤੀ ਨਾਲ ਗੱਲਾਂ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਸਿੱਧੂ ਵੀ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਨਜ਼ਰ ਆਏ। ਜ਼ਿਕਰਯੋਗ ਹੈ ਕਿ ਸਿੱਧੂ ਦੇ ਪੁੱਤਰ ਕਰਨ ਸਿੱਧੂ ਅਤੇ ਨੂੰਹ ਇਨਾਇਤ ਰੰਧਾਵਾ ਪਹਿਲੀ ਅਕਤੂਬਰ ਨੂੰ ਧੀ ਆਰਿਆ ਦੇ ਮਾਤਾ-ਪਿਤਾ ਬਣੇ ਸਨ।

Advertisement

Advertisement
×