ਪਟਿਆਲਾ ’ਚ ਨਹੀਂ ਵਾਪਰੀ ਅਣਹੋਣੀ

ਪਟਿਆਲਾ ’ਚ ਨਹੀਂ ਵਾਪਰੀ ਅਣਹੋਣੀ

ਪਟਿਆਲਾ (ਖੇਤਰੀ ਪ੍ਰਤੀਨਿਧ): ਪਟਿਆਲਾ ਜ਼ਿਲ੍ਹੇ ਵਿੱਚ ਅੱਜ ਕਿਸੇ ਵਿਅਕਤੀ ਨੇ ਕਰੋਨਾਵਾਇਰਸ ਕਾਰਨ ਦਮ ਨਹੀਂ ਤੋੜਿਆ। ਉਂਜ ਹੁਣ ਤੱਕ ਜਿਲ੍ਹੇ ’ਚ ਕਰੋਨਾ ਮਾਰਨ 318 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸੰਪਰਕ ਕਰਨ ’ਤੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਂਜ ਅੱਜ ਜ਼ਿਲ੍ਹੇ ’ਚ 75 ਵਿਅਕਤੀਆਂ ਦੀ ਕਰੋਨਾ ਸਬੰਧੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਸੱਜਰੇ ਪਾਜੇਟਿਵ ਆਏ ਇਨ੍ਹਾਂ 75 ਕੇਸਾਂ ਵਿੱਚੋਂ 30 ਪਟਿਆਲਾ ਸ਼ਹਿਰ ਨਾਲ਼ ਸਬੰਧਿਤ ਹਨ। ਜਦਕਿ ਬਾਕੀਆਂ ਵਿਚੋਂ 03 ਸਮਾਣਾ, 15 ਰਾਜਪੁਰਾ, 2 ਨਾਭਾ, ਬਲਾਕ ਕੌਲੀ ਤੋਂ 2, ਬਲਾਕ ਕਾਲੋਮਾਜਰਾ ਤੋਂ 4, ਬਲਾਕ ਹਰਪਾਲਪੁਰ ਤੋਂ 4, ਬਲਾਕ ਦੂਧਨਸਾਧਾਂ ਤੋਂ 10, ਬਲਾਕ ਸ਼ੁਤਰਾਣਾ ਤੋਂ 5 ਕੇਸ ਰਿਪੋਰਟ ਹੋਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All