ਬੇਰੁਜ਼ਗਾਰ ਅਧਿਆਪਕਾਂ ਨੇ ਭੀਖ ਮੰਗ ਕੇ ਰੋਸ ਜਤਾਇਆ

ਬੇਰੁਜ਼ਗਾਰ ਅਧਿਆਪਕਾਂ ਨੇ ਭੀਖ ਮੰਗ ਕੇ ਰੋਸ ਜਤਾਇਆ

ਪਟਿਆਲਾ ’ਚ ਭੀਖ਼ ਮੰਗ ਕੇ ਰੋਸ ਜਤਾਉਂਦੇ ਹੋਏ ਬੇਰੁਜ਼ਗਾਰ ਅਧਿਆਪਕ।

ਰਵੇਲ ਸਿੰਘ ਭਿੰਡਰ
ਪਟਿਆਲਾ, 18 ਸਤੰਬਰ

ਇਥੇ ਬੇਰੁਜ਼ਗਾਰ ਅਧਿਆਪਕਾਂ ਦਾ ਟੈਂਕੀ ਅੰਦੋਲਨ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਇਸ ਮੌਕੇ ਵੱਡੀ ਗਿਣਤੀ ਬੇਰੁਜ਼ਗਾਰ ਅਧਿਆਪਕਾਂ ਨੇ ਸ਼ਹਿਰ ’ਚ ਭੀਖ਼ ਮੰਗ ਕੇ ਰੋਸ ਪ੍ਰਗਟਾਇਆ। ਮੁਜ਼ਾਹਰੇ ’ਚ ਪੱਕੇ ਮੋਰਚੇ ਦੇ ਕੁਝ ਸੰਘਰਸ਼ੀ ਕਿਸਾਨਾਂ ਤੋਂ ਇਲਾਵਾ ਹੋਰ ਹਮਾਇਤੀ ਜਥੇਬੰਦੀਆਂ ਦੇ ਕਾਰਕੁਨਾਂ ਨੇ ਵੀ ਸ਼ਿਰਕਤ ਕੀਤੀ। ਭੀਖ਼ ਮੰਗ ਮੁਜ਼ਾਹਰਾ ਪਾਣੀ ਵਾਲੀ ਟੈਂਕੀ ਸਰਹਿੰਦ ਰੋਡ ਤੋਂ ਸ਼ੁਰੂ ਹੋ ਕੇ ਕਿਸਾਨਾਂ ਦੇ ਪੱਕੇ ਮੋਰਚੇ ਪੁੱਡਾ ਗਰਾਊਂਡ ’ਚ ਸਮਾਪਤ ਹੋਇਆ। ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ’ਚ ਕਿਸਾਨਾਂ ਨੇ ਸਹਿਯੋਗ ਦੇਣ ਦਾ ਭਰੋਸਾ ਵੀ ਦਿਵਾਇਆ। ਦੱਸਣਯੋਗ ਹੈ ਕਿ ਆਲ ਪੰਜਾਬ ਬੇਰੁਜ਼ਗਾਰ ਡੀ.ਪੀ.ਈ.ਯੂਨੀਅਨ ਦੇ ਸੱਦੇ ’ਤੇ ਸਰੀਰਕ ਸਿੱਖਿਆ ਅਧਿਆਪਕ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ’ਚ ਪਿਛਲੇ ਚਾਰ ਦਿਨਾਂ ਤੋਂ ਟੈਂਕੀ ’ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਜੈ ਜਵਾਨ ਜੈ ਕਿਸਾਨ ਮੋਰਚਾ, ਡੈਮੋਕ੍ਰੇਟਿਕ ਟੀਚਰ ਫਰੰਟ, ਪੀਡਬਲਿਊਪੀ ਫੀਲਡ ਐਂਡ ਵਰਕਸ਼ਾਪ, ਮਾਪੇ ਯੂਨੀਅਨ ਪੰਜਾਬ, ਆਲ ਪੰਜਾਬ ਡੀਪੀਈ ਅਧਿਆਪਕ ਯੂਨੀਅਨ ਪੰਜਾਬ ਦੀਆਂ ਜ਼ਿਲ੍ਹਾ ਬਾਡੀਆਂ ਨੇ ਭਾਗ ਲਿਆ।

ਕਾਰਜਕਾਰੀ ਪ੍ਰਧਾਨ ਹਰਦੀਪ ਸਿੰਘ ਤੇ ਜਨਰਲ ਸਕੱਤਰ ਹਰਬੰਸ ਸਿੰਘ ਬਰਨਾਲਾ ਨੇ ਦੱਸਿਆ ਕਿ ਜੇ ਪੰਜਾਬ ਸਰਕਾਰ ਨੇ ਮੰਗਾਂ ’ਤੇ ਵਿਚਾਰ ਨਾ ਕੀਤਾ ਤਾਂ ਅਗਲੇ ਦਿਨਾਂ ਦੌਰਾਨ ਸੰਘਰਸ਼ ਤਿੱਖਾ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All