ਭਰੋਸੇ ਮਗਰੋਂ ਟੈਂਕੀ ਤੋਂ ਉੱਤਰੇ ਬੇਰੁਜ਼ਗਾਰ ਅਧਿਆਪਕ

ਭਰੋਸੇ ਮਗਰੋਂ ਟੈਂਕੀ ਤੋਂ ਉੱਤਰੇ ਬੇਰੁਜ਼ਗਾਰ ਅਧਿਆਪਕ

ਟੈਂਕੀ ਤੋਂ ਉਤਰਨ ਬਾਅਦ ਸੰਘਰਸ਼ਸ਼ੀਲ ਬੇਰੁ਼ਜਗਾਰ ਅਧਿਆਪਕ।

ਨਿਜੀ ਪੱਤਰ ਪ੍ਰੇਰਕ

ਪਟਿਆਲਾ,15 ਜਨਵਰੀ

ਇਥੇ ਸਰਕਾਰੀ ਮਹਿੰਦਰਾ ਕਾਲਜ ਸਥਿੱਤ ਟੈਂਕੀ ‘ਤੇ ਚੜ੍ਹਕੇ ਰੋਸ ਪ੍ਰਦਰਸ਼ਨ ਕਰ ਰਹੇ ਦੋਵੇਂ ਬੇਰੁਜ਼ਗਾਰ ਕਾਰਕੁਨ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਹੇਠਾਂ ਉਤਰ ਆਏ ਹਨ। ਬੇਰੁਜ਼ਗਾਰ ਈ.ਟੀ.ਟੀ.ਟੈੱਟ ਪਾਸ ਦੋਵੇਂ ਕਾਰਕੁਨ ਮਨੋਜ ਫਿਰੋਜ਼ਪੁਰ ਤੇ ਗੁਰਭੇਜ ਫਾਜ਼ਿਲਕਾ ਪਿਛਲੇ ਬਾਰਾਂ ਦਿਨਾਂ ਤੋਂ ਪਾਣੀ ਵਾਲੀ ਟੈਂਕੀ ’ਤੇ ਬੈਠੇ ਹੋਏ ਸਨ।ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਬੇਰੁਜ਼ਗਾਰ ਈ.ਟੀ.ਟੀ.ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੂੰ ਭਰੋਸੇ ’ਚ ਲੈ ਕੇ ਕਾਰਕੁਨਾਂ ਨੂੰ ਟੈਂਕੀ ਤੋਂ ਉਤਰਵਾਇਆ। ਦੀਪਕ ਕੰਬੋਜ ਨੇ ਦੱਸਿਆ ਕਿ ਸਿੱਖਿਆ ਮੰਤਰੀ ਨੇ ਫੋਨ ’ਤੇ ਯੂਨੀਅਨ ਦੀਆਂ ਮੰਗਾਂ ‘ਤੇ ਉਚਿਤਤਾ ਨਾਲ ਗੌਰ ਕਰਨ ਦਾ ਭਰੋਸਾ ਦਿਵਾਇਆ ਹੈ। ਇਸ ਮੌਕੇ ਜਲਾਲਾਬਾਦ ਤੋਂ ਵਿਧਾਇਕ ਰਵਿੰਦਰ ਆਂਵਲਾ ਦੇ ਪੁੱਤਰ ਜਤਿਨ ਆਂਵਲਾ, ਕਾਕਾ ਕੰਬੋਜ ਵੀ ਪੁੱਜੇ ਹੋਏ ਸਨ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All