ਗਰਾਂਟ ਸਬੰਧੀ ਪੱਤਰ ਜਾਰੀ ਕਰਨ ਤੱਕ ਮੋਰਚਾ ਜਾਰੀ ਰੱਖਣ ਦਾ ਅਹਿਦ : The Tribune India

ਪੰਜਾਬੀ ਯੂਨੀਵਰਸਿਟੀ

ਗਰਾਂਟ ਸਬੰਧੀ ਪੱਤਰ ਜਾਰੀ ਕਰਨ ਤੱਕ ਮੋਰਚਾ ਜਾਰੀ ਰੱਖਣ ਦਾ ਅਹਿਦ

ਮੋਰਚੇ ਦੇ ਆਗੂਆਂ ਨੇ ’ਵਰਸਿਟੀ ਬਚਾਉਣ ਦੇ ਤਰਕ ਤਹਿਤ ਪਰਚੇ ਵੰਡੇ

ਗਰਾਂਟ ਸਬੰਧੀ ਪੱਤਰ ਜਾਰੀ ਕਰਨ ਤੱਕ ਮੋਰਚਾ ਜਾਰੀ ਰੱਖਣ ਦਾ ਅਹਿਦ

ਪਟਿਆਲਾ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਬਾਹਰ ਪਰਚੇ ਵੰਡਦੇ ਹੋਏ ਮੋਰਚੇ ਦੇ ਆਗੂ। -ਫੋਟੋ: ਭੰਗੂ

ਖੇਤਰੀ ਪ੍ਰਤੀਨਿਧ

ਪਟਿਆਲਾ, 18 ਮਾਰਚ

ਪੰਜਾਬੀ ਯੂਨੀਵਰਸਿਟੀ ਦੀ ਵਧਾਈ ਗਈ ਗਰਾਂਟ ਸਬੰਧੀ ਸੂਬਾ ਸਰਕਾਰ ਤੋਂ ਪੱਤਰ ਜਾਰੀ ਕਰਨ ਅਤੇ ਯੂਨੀਵਰਸਿਟੀ ਦੇ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕਰਨ ਦੀ ਮੰਗ ਨੂੰ ਲੈ ਕੇ ‘ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ’ ਵੱਲੋਂ ਯੂਨੀਵਰਸਿਟੀ ਦੇ ਗੇਟ ’ਤੇ ਲਾਇਆ ਪੱਕਾ ਮੋਰਚਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ। ਇਹ ਮੋਰਚਾ ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਸਾਂਝੇ ਤੌਰ ’ਤੇ ਬਣਾਇਆ ਗਿਆ ਹੈ। ਇਸ ਦੌਰਾਨ ਅੱਜ ਮੋਰਚੇ ਦੇ ਕਾਰਕੁਨਾ ਨੇ ਯੂਨੀਵਰਸਿਟੀ ਦੇ ਅੰਦਰ ਅਤੇ ਬਾਹਰ ਪਰਚੇ ਵੰਡ ਕੇ ਲੋਕਾਂ ਨੂੰ ਯੂਨੀਵਰਸਿਟੀ ਨੂੰ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ‘ਆਪ’ ਸਰਕਾਰ ਵੱਲੋਂ ਤਨਖਾਹਾਂ ਲਈ 150 ਕਰੋੜ ਅਤੇ ਹੋਰ ਖਰਚਿਆਂ ਲਈ 50 ਕਰੋੜ ਰੁਪਏ ਦਿੱਤੇ ਗਏ ਸਨ ਪਰ ਐਤਕੀਂ ਪੰਜਾਬ ਸਰਕਾਰ ਦੇ ਤਾਜ਼ਾ ਬਜਟ ਦੌਰਾਨ ਯੂਨੀਵਰਸਿਟੀ ਲਈ 164 ਕਰੋੜ ਰੁਪਏ ਦੀ ਗਰਾਂਟ ਦੀ ਵਿਵਸਥਾ ਕੀਤੀ ਗਈ, ਜਿਸ ਕਰ ਕੇ ਕਈ ਵਰਗਾਂ ’ਚ ਨਿਰਾਸ਼ਾ ਪਾਈ ਗਈ ਹੈ। ਇਸ ਮਗਰੋਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਇਹ ਗਰਾਂਟ ਵਧਾ ਕੇ 360 ਕਰੋੜ ਰੁਪਏ ਕੀਤੀ ਜਾਵੇ। ਇਸ ਮਗਰੋਂ ਵਾਈਸ ਚਾਂਸਲਰ ਅਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀਆਂ ਦੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਸਰਕਾਰ ਦੇ ਹੋਰ ਉਚ ਅਧਿਕਾਰੀਆਂ ਨਾਲ਼ ਵੀ ਮੀਟਿੰੰਗ ਹੋਈ। ਜਿਸ ਮਗਰੋਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਸਰਕਾਰ 30 ਕਰੋੜ ਰੁਪਏ ਮਹੀਨਾ, ਭਾਵ 360 ਕਰੋੜ ਸਾਲਾਨਾ ਗਰਾਂਟ ਦੇਣ ਲਈ ਸਹਿਮਤ ਹੋ ਗਈ ਹੈ ਪਰ ਵਿਦਿਆਰਥੀਆਂ, ਮੁਲਾਜ਼ਮਾਂ ਤੇ ਅਧਿਆਪਕਾਂ ਦਾ ਤਰਕ ਸੀ ਕਿ ਇਸ ਸਬੰਧੀ ਸਰਕਾਰ ਪੱਤਰ ਜਾਰੀ ਕਰਨ ਸਮੇਤ ਯੂਨੀਵਰਸਿਟੀ ਦਾ 150 ਕਰੋੜ ਦਾ ਕਰਜਾ ਵੀ ਮੁਆਫ਼ ਕਰੇ। ਇਨ੍ਹਾਂ ਦੋ ਮੰਗਾਂ ਨੂੰ ਲੈ ਕੇ ਹੀ ਛੇ ਦਿਨ ਪਹਿਲਾਂ ਯੂਨੀਵਰਸਿਟੀ ਦੇ ਗੇਟ ’ਤੇ ਦਿਨ ਰਾਤ ਦਾ ਇਹ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਸੀ।

ਮੋਰਚੇ ’ਚ ਡਾ. ਬਲਵਿੰਦਰ ਟਿਵਾਣਾ, ਅਮਨਦੀਪ ਖਿਉਵਾਲੀ, ਡਾ. ਅਵਨੀਤਪਾਲ, ਡਾ. ਨਿਸ਼ਾਨ ਸਿੰਘ ਦਿਓਲ, ਨੇਹਾ, ਰਸ਼ਪਿੰਦਰ ਜਿੰਮੀ, ਡਾ ਸੁਖਜਿੰਦਰ ਬੁੱਟਰ , ਪ੍ਰੀਤ ਕਾਸੀ, ਗਗਨ, ਪਰਮਜੀਤ ਢਿੱਲੋਂ ਤੇ ਪੁਸ਼ਪਿੰਦਰ ਕੌਰ ਆਦਿ ਹਿੱਸਾ ਲੈ ਰਹੇ ਹਨ। ਇਸੇ ਦੌਰਾਨ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੀ ਲੜਾਈ ਵਿੱਚ ਅੱਜ ਗੈਸਟ ਫੈਕਲਟੀ ਯੂਨੀਅਨ ਕਾਂਸਟੀਚੂਐਂਟ ਕਾਲਜਿਜ਼ ਅਤੇ ਮਜ਼ਦੂਰ ਅਤੇ ਕਿਸਾਨ ਯੂਨੀਅਨ ਨੇ ਵੀ ਸਮਰਥਨ ਕੀਤਾ ਹੈ। ਅਮਨਦੀਪ ਖਿਓਵਾਲ਼ੀ ਨੇ ਕਿਹਾ ਕਿ 150 ਕਰੋੜ ਕਰਜ਼ੇ ਦੀ ਮਾਫ਼ੀ ਸਮੇਤ 360 ਕਰੋੜ ਗਰਾਂਟ ਦੇਣ ਸਬੰਧੀ ਸਰਕਾਰੀ ਪੱਤਰ ਜਾਰੀ ਹੋਣ ਤੱਕ ਇਹ ਸੰਘਰਸ਼ ਜਾਰੀ ਰਹੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਵਿਦੇਸ਼ ਨੀਤੀ: ਇਤਿਹਾਸ ਤੇ ਵਰਤਮਾਨ

ਵਿਦੇਸ਼ ਨੀਤੀ: ਇਤਿਹਾਸ ਤੇ ਵਰਤਮਾਨ

ਮੁੱਖ ਖ਼ਬਰਾਂ

ਇਸਰੋਂ ਵੱਲੋਂ 36 ਸੈਟੇਲਾਈਟ ਨਾਲ ਐਲਵੀਐਮ3 ਰਾਕਟ ਲਾਂਚ

ਇਸਰੋਂ ਵੱਲੋਂ 36 ਸੈਟੇਲਾਈਟ ਨਾਲ ਐਲਵੀਐਮ3 ਰਾਕਟ ਲਾਂਚ

5805 ਭਾਰ ਦੇ ਸੈਟੇਲਾਈਟਾਂ ਵਿਚ ਅਮਰੀਕਾ ਤੇ ਜਾਪਾਨ ਸਣੇ ਛੇ ਕੰਪਨੀਆਂ ਦੀ...

ਲੋਕ ਸਭਾ ਦੀ ਮੈਂਬਰੀ ਬਹਾਲ ਹੋਵੇ ਜਾਂ ਨਾ, ਦੇਸ਼ ਲਈ ਲੜਦਾ ਰਹਾਂਗਾ: ਰਾਹੁਲ

ਲੋਕ ਸਭਾ ਦੀ ਮੈਂਬਰੀ ਬਹਾਲ ਹੋਵੇ ਜਾਂ ਨਾ, ਦੇਸ਼ ਲਈ ਲੜਦਾ ਰਹਾਂਗਾ: ਰਾਹੁਲ

ਦੇਸ਼ ਦੇ ਜਮਹੂਰੀ ਸੁਭਾਅ ਲਈ ਡਟੇ ਰਹਿਣ ਦਾ ਅਹਿਦ ਦੁਹਰਾਇਆ

ਮੀਂਹ ਤੇ ਗੜੇਮਾਰੀ ਨੇ ਲੱਖਾਂ ਹੈਕਟੇਅਰ ਫ਼ਸਲ ਝੰਬੀ

ਮੀਂਹ ਤੇ ਗੜੇਮਾਰੀ ਨੇ ਲੱਖਾਂ ਹੈਕਟੇਅਰ ਫ਼ਸਲ ਝੰਬੀ

ਸਭ ਤੋਂ ਵੱਧ ਨੁਕਸਾਨ ਫਾਜ਼ਿਲਕਾ ’ਚ ਹੋਇਆ; 29 ਨੂੰ ਮੁੜ ਵਿਗੜ ਸਕਦੈ ਮੌਸ...

ਹੁਣ ਪਟਿਆਲਾ ਵਿੱਚ ਨਜ਼ਰ ਆਇਆ ਅੰਮ੍ਰਿਤਪਾਲ

ਹੁਣ ਪਟਿਆਲਾ ਵਿੱਚ ਨਜ਼ਰ ਆਇਆ ਅੰਮ੍ਰਿਤਪਾਲ

ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ; ਇੱਥੋਂ ਸਕੂਟੀ ਰਾਹੀਂ ਸ਼ਾਹਬਾਦ ਪੁੱਜਣ ਦ...

ਮੁੱਕੇਬਾਜ਼ੀ: ਨੀਤੂ ਤੇ ਸਵੀਟੀ ਬਣੀਆਂ ਵਿਸ਼ਵ ਚੈਂਪੀਅਨ

ਮੁੱਕੇਬਾਜ਼ੀ: ਨੀਤੂ ਤੇ ਸਵੀਟੀ ਬਣੀਆਂ ਵਿਸ਼ਵ ਚੈਂਪੀਅਨ

ਦੋਵੇਂ ਮੁੱਕੇਬਾਜ਼ਾਂ ਨੇ ਇਤਿਹਾਸ ਸਿਰਜਿਆ; ਚਾਰ ਮੁੱਕੇਬਾਜ਼ ਏਸ਼ਿਆਈ ਖੇਡਾ...

ਸ਼ਹਿਰ

View All