DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਅਣ-ਅਧਿਕਾਰਤ ਕੂੜਾ ਡੰਪ ਲੋਕਾਂ ਲਈ ਮੁਸੀਬਤ

ਲੋਕਾਂ ’ਚ ਨਗਰ ਨਿਗਮ ਖ਼ਿਲਾਫ਼ ਰੋਸ

  • fb
  • twitter
  • whatsapp
  • whatsapp
featured-img featured-img
ਪਖਾਨੇ ਨੇੜੇ ਪਿਆ ਕੂੜੇ ਦਾ ਢੇਰ।
Advertisement
ਸ਼ਹਿਰ ਦੇ ਲਾਹੌਰੀ ਗੇਟ ਵਿੱਚ ਪੁਰਾਣੇ ਬੱਸ ਸਟੈਂਡ ਵਾਲੇ ਪਾਸੇ ਤੋਂ ਸ਼ੇਰਾਂਵਾਲਾ ਗੇਟ ਮਾਰਕੀਟ ਨੂੰ ਜਾਂਦੀ ਮੁੱਖ ਸੜਕ ’ਤੇ ਜਨਤਕ ਪਖਾਨੇ ਦੇ ਨਾਲ ਬਣਿਆ ਅਣ ਅਧਿਕਾਰਤ ਕੂੜਾ ਡੰਪ ਇਲਾਕਾ ਵਾਸੀਆਂ ਅਤੇ ਦੁਕਾਨਦਾਰਾਂ ਲਈ ਵੱਡੀ ਸਮੱਸਿਆ ਬਣ ਗਿਆ ਹੈ। ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਇੱਥੇ ਰੋਜ਼ਾਨਾ ਕੂੜਾ ਸੁੱਟੇ ਜਾਣ ਕਾਰਨ ਬਦਬੂ, ਗੰਦਗੀ ਅਤੇ ਸਿਹਤ ਸਬੰਧੀ ਖ਼ਤਰੇ ਵਧ ਰਹੇ ਹਨ, ਪਰ ਨਗਰ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਸਥਾਨਕ ਲੋਕਾਂ ਅਨੁਸਾਰ ਇਹ ਕੂੜਾ ਜਨਤਕ ਪਖਾਨੇ ਦੇ ਬਿਲਕੁਲ ਨਾਲ ਸੁੱਟਿਆ ਜਾਂਦਾ ਹੈ। ਇਸ ਕਾਰਨ ਰਾਹਗੀਰਾਂ ਅਤੇ ਆਸ-ਪਾਸ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਕੂੜੇ ਦਾ ਇਹ ਢੇਰ ਸੜਕ ਦੇ ਪੱਧਰ ਤੋਂ ਕਰੀਬ ਦੋ ਤੋਂ ਤਿੰਨ ਫੁੱਟ ਹੇਠਾਂ ਹੈ, ਜਿਸ ਕਾਰਨ ਹਾਦਸਿਆਂ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਵੱਲੋਂ ਕੂੜਾ ਇਕੱਠਾ ਕਰਨ ਲਈ ਰੱਖੀ ਗਈ ਨਿੱਜੀ ਕੰਪਨੀ ਦੇ ਵਾਹਨ ਰੋਜ਼ਾਨਾ ਇਸ ਥਾਂ ’ਤੇ ਕੂੜਾ ਸੁੱਟਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਕੋਈ ਨਵੀਂ ਨਹੀਂ ਹੈ ਅਤੇ ਕਾਫ਼ੀ ਸਮੇਂ ਤੋਂ ਜਾਰੀ ਹੈ।

Advertisement

ਇੱਕ ਇਲਾਕਾ ਵਾਸੀ ਪਰਮਜੀਤ ਸਿੰਘ ਨੇ ਕਿਹਾ ਕਿ ਉਹ ਕਈ ਵਾਰ ਨਗਰ ਨਿਗਮ ਕੋਲ ਸ਼ਿਕਾਇਤ ਕਰ ਚੁੱਕੇ ਹਨ, ਪਰ ਪਰਨਾਲ਼ਾ ਉੱਥੇ ਦਾ ਉੱਥੇ ਹੀ ਹੈ। ਉਨ੍ਹਾਂ ਕਿਹਾ ਕਿ ਅਣ ਅਧਿਕਾਰਤ ਢੰਗ ਨਾਲ ਕੂੜਾ ਸੁੱਟਣ ਦਾ ਸਿਲਸਿਲਾ ਬਿਨਾਂ ਰੋਕ-ਟੋਕ ਜਾਰੀ ਹੈ।

Advertisement

ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਕੂੜਾ ਸੁੱਟੇ ਜਾਣ ਕਾਰਨ ਇਲਾਕੇ ਵਿੱਚ ਬਦਬੂ, ਮੱਖੀਆਂ ਅਤੇ ਹੋਰ ਕੀੜੇ-ਮਕੌੜਿਆਂ ਦੀ ਭਰਮਾਰ ਹੋ ਗਈ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਹੈ। ਕਈ ਲੋਕਾਂ ਨੇ ਦੱਸਿਆ ਕਿ ਉਹ ਸਵੇਰੇ ਅਤੇ ਸ਼ਾਮ ਦੇ ਸਮੇਂ ਇਸ ਰਸਤੇ ਤੋਂ ਲੰਘਣ ਤੋਂ ਵੀ ਗੁਰੇਜ਼ ਕਰਦੇ ਹਨ।

ਜਨਤਕ ਪਖਾਨੇ ਦੇ ਕੇਅਰਟੇਕਰ ਨੇ ਦੋਸ਼ ਲਾਇਆ ਕਿ ਕੂੜਾ ਸੁੱਟਣ ਵਾਲੇ ਵਾਹਨਾਂ ਕਾਰਨ ਪਖਾਨੇ ਦੀ ਸੀਵਰੇਜ ਪਾਈਪਲਾਈਨ ਵੀ ਟੁੱਟ ਗਈ ਤੇ ਉਹ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਅਜੇ ਤੱਕ ਇਸ ਦੀ ਮੁਰੰਮਤ ਨਹੀਂ ਕੀਤੀ ਗਈ।

ਲੋਕਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਕਿ ਗ਼ੈਰ-ਕਾਨੂੰਨੀ ਡੰਪਿੰਗ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਅਤੇ ਇਲਾਕੇ ਦੀ ਸਫ਼ਾਈ ਤੇ ਲੋਕਾਂ ਦੀ ਸੁਰੱਖਿਆ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ।

Advertisement
×