DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਥੈਲੇ ਚੋਰੀ ਕਰਦੇ ਦੋ ਨੌਜਵਾਨ ਕਾਬੂ

ਇੱਥੇ ਅਨਾਜ ਮੰਡੀ ਵਿੱਚ ਥੈਲੇ ਚੋਰੀ ਕਰਦਿਆਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਕੀਤੇ ਹਮਲੇ ਵਿੱਚ ਪੀ ਸੀ ਆਰ ਮੁਲਾਜ਼ਮ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ 7 ਜਨਵਰੀ ਦੀ ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ...

  • fb
  • twitter
  • whatsapp
  • whatsapp
Advertisement
ਇੱਥੇ ਅਨਾਜ ਮੰਡੀ ਵਿੱਚ ਥੈਲੇ ਚੋਰੀ ਕਰਦਿਆਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਕੀਤੇ ਹਮਲੇ ਵਿੱਚ ਪੀ ਸੀ ਆਰ ਮੁਲਾਜ਼ਮ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ 7 ਜਨਵਰੀ ਦੀ ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਸਹਾਇਕ ਥਾਣੇਦਾਰ ਜਗਜੀਤ ਸਿੰਘ, ਥਾਣਾ ਸਿਟੀ ਰਾਜਪੁਰਾ, ਪੀਸੀਆਰ ਨੰਬਰ 44 ’ਤੇ ਡਿਊਟੀ ਦੌਰਾਨ ਤਾਇਨਾਤ ਸਨ। ਕਰੀਬ 3 ਵਜੇ ਸਵੇਰੇ ਉਹ ਸਮੇਤ ਸਹਾਇਕ ਥਾਣੇਦਾਰ ਮੇਜਰ ਰਾਮ ਨਾਲ ਅਨਾਜ ਮੰਡੀ ਰਾਜਪੁਰਾ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਦੁਕਾਨ ਨੰਬਰ 44-ਬੀ ਦੇ ਬਾਹਰ ਮਿਨੀ ਟਰੱਕ ਖੜ੍ਹਾ ਦਿੱਸਿਆ, ਜਿੱਥੇ ਦੋ ਨੌਜਵਾਨ ਦੁਕਾਨ ਦੇ ਬਾਹਰੋਂ ਥੈਲੇ ਚੋਰੀ ਕਰ ਕੇ ਟਰੱਕ ਵਿੱਚ ਰੱਖ ਰਹੇ ਸਨ। ਪੁਲੀਸ ਨੂੰ ਵੇਖ ਕੇ ਦੋਵੇਂ ਦੋਸ਼ੀ ਗੱਡੀ ਵਿੱਚ ਬੈਠ ਗਏ। ਪੁੱਛ ਪੜਤਾਲ ਦੌਰਾਨ ਉਨ੍ਹਾਂ ਨੇ ਦੁੱਧ ਸਪਲਾਈ ਕਰਨ ਦੀ ਗੱਲ ਕਹੀ, ਪਰ ਜਦੋਂ ਗੱਡੀ ਦੀ ਜਾਂਚ ਕੀਤੀ ਗਈ ਤਾਂ ਪਿੱਛੇ ਚੌਲਾਂ ਦੀ ਕਿਣਕੀ ਦੇ ਥੈਲੇ ਪਾਏ ਗਏ। ਇਸ ਮਗਰੋਂ ਡਰਾਈਵਰ ਨੇ ਅਚਾਨਕ ਗੱਡੀ ਭਜਾ ਲਈ। ਥਾਣੇਦਾਰ ਮੇਜਰ ਰਾਮ ਨੇ ਮੋਟਰਾਈਕਲ ਰਾਹੀਂ ਪਿੱਛਾ ਕੀਤਾ, ਪਰ ਮੁਲਜ਼ਮਾਂ ਨੇ ਲਾਪਰਵਾਹੀ ਨਾਲ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਬਾਅਦ ਵਿੱਚ ਚੁੰਨਾ ਭੱਠੀ ਨੇੜੇ ਗੱਡੀ ਰੋਕੀ ਗਈ, ਜਿੱਥੇ ਮੁਲਜ਼ਮਾਂ ਨੇ ਪੁਲੀਸ ਨਾਲ ਧੱਕਾ ਮੁੱਕੀ ਕਰਕੇ ਵਰਦੀ ਨੂੰ ਹੱਥ ਪਾਇਆ। ਮੁਲਜ਼ਮਾਂ ਦੀ ਪਛਾਣ ਸੁਮਿਤ ਕੁਮਾਰ ਵਾਸੀ ਸਤਨਾਮ ਨਗਰ ਅਤੇ ਮਨੋਜ ਕੁਮਾਰ ਵਾਸੀ ਗਣੇਸ਼ ਕਲੋਨੀ, ਰਾਜਪੁਰਾ ਵਜੋਂ ਹੋਈ ਹੈ। ਪੁਲੀਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Advertisement
×