DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ’ਵਰਸਿਟੀ ਦੇ ਦੋ ਅਧਿਆਪਕਾਂ ਨੂੰ ਵਿਸ਼ੇਸ਼ ਖੋਜ ਪ੍ਰਾਜੈਕਟ ਮਿਲਿਆ

ਭਾਰਤ ਸਰਕਾਰ ਦੇ ਸਿੱਖਿਆ ਦੇ ਅਦਾਰੇ (ਆਈ ਸੀ ਐੱਸ ਐੱਸ ਆਰ) ਨੇ ਅਕਾਦਮਿਕ ਸੈਸ਼ਨ 2025-26 ਲਈ ਪੰਜਾਬੀ ਯੂਨੀਵਰਸਿਟੀ ਦੇ ਦੋ ਅਧਿਆਪਕਾਂ ਨੂੰ ਵਿਸ਼ੇਸ਼ ਖੋਜ ਪ੍ਰਾਜੈਕਟ ਮਿਲਿਆ। ‘ਦਿਹਾਤੀ ਪੰਜਾਬ ਵਿੱਚ ਡਿਜੀਟਲ ਗਵਰਨੈਂਸ ਤੇ ਪ੍ਰਸ਼ਾਸਨਿਕ ਕੁਸ਼ਲਤਾ’ ਉੱਤੇ ਆਧਾਰਿਤ ਸਿਰਲੇਖ ਵਾਲੇ ਖੋਜ ਪ੍ਰਾਜੈਕਟ...

  • fb
  • twitter
  • whatsapp
  • whatsapp
featured-img featured-img
ਡਾ. ਰਾਜਬੰਸ ਸਿੰਘ ਗਿੱਲ
Advertisement

ਭਾਰਤ ਸਰਕਾਰ ਦੇ ਸਿੱਖਿਆ ਦੇ ਅਦਾਰੇ (ਆਈ ਸੀ ਐੱਸ ਐੱਸ ਆਰ) ਨੇ ਅਕਾਦਮਿਕ ਸੈਸ਼ਨ 2025-26 ਲਈ ਪੰਜਾਬੀ ਯੂਨੀਵਰਸਿਟੀ ਦੇ ਦੋ ਅਧਿਆਪਕਾਂ ਨੂੰ ਵਿਸ਼ੇਸ਼ ਖੋਜ ਪ੍ਰਾਜੈਕਟ ਮਿਲਿਆ। ‘ਦਿਹਾਤੀ ਪੰਜਾਬ ਵਿੱਚ ਡਿਜੀਟਲ ਗਵਰਨੈਂਸ ਤੇ ਪ੍ਰਸ਼ਾਸਨਿਕ ਕੁਸ਼ਲਤਾ’ ਉੱਤੇ ਆਧਾਰਿਤ ਸਿਰਲੇਖ ਵਾਲੇ ਖੋਜ ਪ੍ਰਾਜੈਕਟ ਦੌਰਾਨ ਬਰਨਾਲਾ ਵਿਚਲੇ ਸੁਵਿਧਾ ਕੇਂਦਰਾਂ ਦਾ ਅਧਿਐਨ ਕੀਤਾ ਜਾਣਾ ਹੈ। ਇਹ ਜ਼ਿੰਮੇਵਾਰੀ ਪੰਜਾਬੀ ’ਵਰਸਿਟੀ ਦੇ ਲੋਕ ਵਿਭਾਗ ਦੇ ਪ੍ਰੋਫੈਸਰ ਡਾ. ਰਾਜਬੰਸ ਸਿੰਘ ਗਿੱਲ ਤੇ ਅਸਿਸਟੈਂਟ ਪ੍ਰੋਫੈਸਰ ਡਾ. ਰਣਜੀਤ ਕੌਰ ਨੂੰ ਸੌਂਪੀ ਗਈ ਹੈ ਇਸ ਦੌਰਾਨ ਉਹ ਇਸ ਪ੍ਰ੍ਾਜੈਕਟ ਦੇ ਡਾਇਰੈਕਟਰ ਅਤੇ ਸਹਿ ਡਾਇਰੈਕਟਰ ਵੀ ਹੋਣਗੇ। ਡਾ. ਰਾਜਬੰਸ ਸਿੰਘ ਗਿੱਲ ਇਸ ਵੇਲੇ ਡੀਨ (ਅਲੂਮਨੀ ਰਿਲੇਸ਼ਨ) ਅਤੇ ਸੈਂਟਰ ਫਾਰ ਪਬਲਿਕ ਪਾਲਿਸੀ ਐਂਡ ਗਵਰਨੈਂਸ ਦੇ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ। ਇਹ ਰਿਸਰਚ ਪ੍ਰਾਜੈਕਟ ਪੰਚਾਇਤ ਪੱਧਰ ’ਤੇ ਡਿਜੀਟਲ ਸੇਵਾਵਾਂ ਨੂੰ ਅਪਨਾਉਣ ਵਿਚ ਆ ਰਹੀਆਂ ਰੁਕਾਵਟਾਂ ਦੀ ਪਛਾਣ ਕਰਨ ਅਤੇ ਜਨਤਕ ਸੇਵਾਵਾਂ ਦੀ ਪ੍ਰਦਾਨਗੀ ਵਿਚ ਕੁਸ਼ਲਤਾ ਵਧਾਉਣ ’ਤੇ ਕੇਂਦਰਿਤ ਹੋਵੇਗਾ। ਇਸ ਸਟੱਡੀ ਦਾ ਉਦੇਸ਼ ਡਿਜੀਟਲ ਸੇਵਾਵਾਂ ’ਚ ਆਈ ਕਮੀ ਨੂੰ ਪੂਰਾ ਕਰਨਾ ਅਤੇ ਪੰਜਾਬ ਦੇ ਪੇਂਡੂ ਵਰਗ ’ਚ ਜ਼ਮੀਨੀ ਰਿਕਾਰਡ, ਸਰਟੀਫਿਕੇਟ ਅਤੇ ਨਾਗਰਕਿ ਸ਼ਿਕਾਇਤਾਂ ਨਿਵਾਰਣ ਵਰਗੀਆਂ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਯੋਗ ਹੱਲ ਪ੍ਰਦਾਨ ਕਰਨਾ ਹੈ।

Advertisement
Advertisement
×