DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਜਾਇਜ਼ ਕਬਜ਼ਿਆਂ ਅਤੇ ਗੰਦਗੀ ਤੋਂ ਪ੍ਰੇਸ਼ਾਨ

ਇਥੇ ਸਥਿਤ ਪੁੱਡਾ ਐਨਕਲੇਵ 2 ਦੇ ਵਾਸੀ ਇਸ ਖੇਤਰ ’ਚ ਹੁੰਦੇ ਨਾਜਾਇਜ਼ ਕਬਜ਼ਿਆਂ, ਝੁੱਗੀਆਂ-ਝੌਂਪੜੀਆਂ ਅਤੇ ਗੰਦਗੀ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿੰਗੇ ਪਲਾਟਾਂ ’ਤੇ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਵੀ ਉਹ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ।...

  • fb
  • twitter
  • whatsapp
  • whatsapp
featured-img featured-img
ਗੰਦਗੀ ਬਾਰੇ ਜਾਣਕਾਰੀ ਦਿੰਦੇ ਹੋਏ ਪੁੱਡਾ ਐਨਕਲੇਵ 2 ਦੇ ਵਾਸੀ। -ਫੋਟੋ: ਭੰਗੂ
Advertisement

ਇਥੇ ਸਥਿਤ ਪੁੱਡਾ ਐਨਕਲੇਵ 2 ਦੇ ਵਾਸੀ ਇਸ ਖੇਤਰ ’ਚ ਹੁੰਦੇ ਨਾਜਾਇਜ਼ ਕਬਜ਼ਿਆਂ, ਝੁੱਗੀਆਂ-ਝੌਂਪੜੀਆਂ ਅਤੇ ਗੰਦਗੀ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿੰਗੇ ਪਲਾਟਾਂ ’ਤੇ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਵੀ ਉਹ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਪੁੱਡਾ ਅਧਿਕਾਰੀਆਂ ਕੋਲ਼ ਸੁਣਵਾਈ ਨਾ ਹੋਣ ’ਤੇ ਇਲਾਕੇ ਦੀ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਨੇ ਹੁੁਣ ਪਟਿਆਲਾ ਦਿਹਾਤੀ ਅਤੇ ਸ਼ਹਿਰੀ ਦੇ ‘ਆਪ’ ਵਿਧਾਇਕਾਂ ਡਾ. ਬਲਬੀਰ ਸਿੰਘ (ਸਿਹਤ ਮੰਤਰੀ) ਤੇ ਅਜੀਪਤਪਾਲ ਕੋਹਲੀ ਨੂੰ ਵੀ ਸਮੱਸਿਆ ਦੇ ਹੱਲ ਲਈ ਅਪੀਲ ਕੀਤੀ। ਤਰਕ ਹੈ ਕਿ ਪੁੱਡਾ ਅਧਿਕਾਰੀ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਦਾ ਹਵਾਲਾ ਦੇ ਕੇ ਟਾਲ ਦਿੰਦੇ ਹਨ।

ਸਮਾਜ ਸੇਵਕ ਰਜਨੀਸ਼ ਜੈਨ ਤੇ ਪ੍ਰਧਾਨ ਦੀਪਕ ਕੁਮਾਰ ਦਾ ਕਹਿਣਾ ਸੀ ਕਿ ਇਸ ਕਲੋਨੀ ਦੇ ਨਾਲ ਲੱਗਦੀ ਸਰਕਾਰੀ ਜ਼ਮੀਨ ’ਤੇ ਝੁੱਗੀਆਂ-ਝੌਂਪੜੀਆਂ ਉਸਾਰ ਕੇ ਨਾਜਾਇਜ਼ ਕਬਜ਼ੇ ਹੋ ਰਹੇ ਹਨ। ਬੰਦ ਕੀਤੀਆਂ ਸੜਕਾਂ ਤੋੜ ਕੇ ਲੋਕ ਕੂੜਾ ਸੁੱਟਦੇ ਹਨ ਜਿਸ ਨਾਲ ਪੂਰੇ ਖੇਤਰ ਵਿੱਚ ਗੰਦਗੀ ਫੈਲ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਹਾਲ ਕਾਰਨ ਸਰਕਾਰ ਨੂੰ ਵੀ ਵਿੱਤੀ ਨੁਕਸਾਨ ਹੋ ਰਿਹਾ ਹੈ, ਕਈ ਪਲਾਟਾਂ ਦੀ ਨਿਲਾਮੀ ਕਰਨ ’ਤੇ ਵੀ ਖਰੀਦਦਾਰ ਅੱਗੇ ਨਹੀਂ ਆਏ ਹਨ। ਇਸ ਮੌਕੇ ਰੈਜੀਡੈਂਟਸ ਵੈਲਫੇਅਰ ਸੁਸਾਇਟੀ ਦੇ ਸਕੱਤਰ ਗੌਰਵ ਕੁਮਾਰ ਸਣੇ ਰਾਜਨ ਬਾਂਸਲ, ਰਾਜੇਸ਼ ਗੋਇਲ, ਅਰੁਣ ਸ਼ਰਮਾ, ਰਵਿੰਦਰ ਸਿੰਗਲਾ ਮੌਜੂਦ ਸਨ।

Advertisement

Advertisement
Advertisement
×