DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸਨੌਰ ’ਚ ਰੁੱਖ ਲਗਾਓ ਮੁਹਿੰਮ ਦਾ ਆਗ਼ਾਜ਼

ਸਮਾਜ ਕਲਿਆਣ ਕਲੱਬ ਸਨੌਰ ਵੱਲੋਂ ਅਮਰ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੁੱਖ ਲਗਾਓ ਮੁਹਿੰਮ ਦਾ ਆਗਾਜ਼ ਸਨੌਰ ਸਥਿਤ ਸ਼ਹੀਦ ਊਧਮ ਸਿੰਘ ਸਟੇਡੀਅਮ ਤੋਂ ਕੀਤਾ ਗਿਆ। ਕਲੱਬ ਦੇ ਪ੍ਰਧਾਨ ਵਰਿੰਦਰ ਸਿੰਘ ਬੱਲੂ ਨੇ ਕਿਹਾ ਕਿ ਉਨ੍ਹਾਂ ਦਾ...

  • fb
  • twitter
  • whatsapp
  • whatsapp
Advertisement

ਸਮਾਜ ਕਲਿਆਣ ਕਲੱਬ ਸਨੌਰ ਵੱਲੋਂ ਅਮਰ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੁੱਖ ਲਗਾਓ ਮੁਹਿੰਮ ਦਾ ਆਗਾਜ਼ ਸਨੌਰ ਸਥਿਤ ਸ਼ਹੀਦ ਊਧਮ ਸਿੰਘ ਸਟੇਡੀਅਮ ਤੋਂ ਕੀਤਾ ਗਿਆ। ਕਲੱਬ ਦੇ ਪ੍ਰਧਾਨ ਵਰਿੰਦਰ ਸਿੰਘ ਬੱਲੂ ਨੇ ਕਿਹਾ ਕਿ ਉਨ੍ਹਾਂ ਦਾ ਇਹ ਕਲੱਬ ਲੰਬੇ ਸਮੇਂ ਤੋਂ ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਕਲੱਬ ਵੱਲੋਂ ਹਰ ਸਾਲ ਰੁੱਖ ਲਗਾਓ ਮੁਹਿੰਮ ਚਲਾਈ ਜਾਂਦੀ ਹੈ, ਜਿਸ ਤਹਿਤ ਸੈਂਕੜੇ ਨਵੇਂ ਬੂਟੇ ਸ਼ਹਿਰ ਦੀਆਂ ਸਾਂਝੀਆਂ ਥਾਵਾਂ ’ਤੇ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਅੱਜ ਸਨੌਰ ਦੇ ਸਟੇਡੀਅਮ ਵਿਖੇ ਰੁੱਖ ਲਗਾਏ ਗਏੇ ਅਤੇ ਸਾਫ ਸਫਾਈ ਕੀਤੀ ਗਈ। ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਉਨ੍ਹਾਂ ਹੋਰ ਦੱਸਿਆ ਕਿ ਕਲੱਬ 18 ਸਾਲਾਂ ਤੋਂ ਸਮਾਜ ਸੇਵੀ ਕੰਮਾਂ ਵਿੱਚ ਸਰਗਰਮ ਹੈ। ਪ੍ਰਧਾਨ ਨੇ ਹੋਰ ਦੱਸਿਆ ਕਿ ਕਲੱਬ ਵੱਲੋਂ ਅੱਖਾਂ ਦੇ ਅਪ੍ਰੇਸ਼ਨ ਕੈਂਪ ਲਗਾਉਣਾ, ਖੂਨਦਾਨ ਕਰਨਾ ਅਤੇ ਸਫਾਈ ਮੁਹਿੰਮ ਆਦਿ ਕਲੱਬ ਦੇ ਪ੍ਰਮੁੱਖ ਕੰਮ ਹਨ। ਪ੍ਰਧਾਨ ਵਰਿੰਦਰ ਬੱਲੂ ਨੇ ਇਹ ਵੀ ਦੱਸਿਆ ਕਿ ਕਲੱਬ ਦੇ ਸਾਰੇ ਮੈਂਬਰ ਨਸ਼ਾ ਰਹਿਤ ਹਨ, ਜਿਸ ਤਹਿਤ ਮੈਂਬਰ ਹੋਰ ਨੌਜਵਾਨਾਂ ਨੂੰ ਵੀ ਨਸ਼ਾ ਰਹਿਤ ਰਹਿਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਕਲੱਬ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿਮ ਵਿੱਚ ਅੱਜ ਪ੍ਰਮੁੱਖ ਤੌਰ ’ਤੇ ਕਲੱਬ ਦੇ ਸੀਨੀਅਰ ਮੈਂਬਰ ਹਰਮਿੰਦਰ ਸਿੰਘ ਨੋਨਾ, ਮਨਦੀਪ ਪਟਿਆਲਾ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਰਿੰਕੂ, ਮੀਤ ਪ੍ਰਧਾਨ ਕੁਲਵਿੰਦਰ ਡੀ ਐੱਸ ਓ, ਸੈਕਟਰੀ ਜਗਦੀਪ ਸਿੰਘ, ਚਰਨਜੀਤ ਸਿੰਘ ਚੰਨੀ, ਗੁਰਬੀਰ ਬੱਟੂ, ਸੰਦੀਪ ਪੰਜਾਬ ਪੁਲਿਸ, ਸੁਖਵਿੰਦਰ ਗੋਲਡੀ ਆਦਿ ਵੀ ਹਾਜ਼ਰ ਸਨ।

Advertisement
Advertisement
×