ਕਿਸਾਨ ਸੰਘਰਸ਼ ਕਾਰਨ ਬੰਦ ਪਈਆਂ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ

ਕਿਸਾਨ ਸੰਘਰਸ਼ ਕਾਰਨ ਬੰਦ ਪਈਆਂ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ

ਸ਼ੰਭੂ ਰੇਲਵੇ ਸਟੇਸ਼ਨ ਦੀ ਹਦੂਦ ਵਿੱਚੋਂ ਧਰਨਾ ਚੁੱਕਦੇ ਹੋਏ ਕਿਸਾਨ ਜਥੇਬੰਦੀਆਂ ਦੇ ਕਾਰਕੁਨ।

ਬਹਾਦਰ ਸਿੰਘ ਮਰਦਾਂਪੁਰ

ਰਾਜਪੁਰਾ, 23 ਨਵੰਬਰ

ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਕਾਰਨ ਪੰਜਾਬ ਵਿੱਚ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਬੰਦ ਪਈ ਮਾਲਗੱਡੀਆਂ ਦੀ ਆਵਾਜਾਈ ਅੱਜ ਬਾਅਦ ਦੁਪਹਿਰ ਰੇਲਵੇ ਵਿਭਾਗ ਵੱਲੋਂ ਆਰੰਭ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ਉਪਰੰਤ ਲਏ ਗਏ ਫ਼ੈਸਲੇ ਮੁਤਾਬਕ ਅੱਜ ਕਿਸਾਨਾਂ ਵੱਲੋਂ ਰੇਲਵੇ ਦੀ ਹਦੂਦ ਅੰਦਰੋਂ ਆਪਣੇ ਧਰਨੇ ਚੁੱਕ ਲਏ ਗਏ, ਜਿਸ ਦੇ ਮੱਦੇਨਜ਼ਰ ਰੇਲਵੇ ਵੱਲੋਂ ਮਾਲਗੱਡੀਆਂ ਦੀ ਆਵਾਜਾਈ ਬਹਾਲ ਕਰ ਦਿੱਤੀ ਗਈ।

ਇਸ ਖੇਤਰ ਵਿੱਚੋਂ ਦਿੱਲੀ-ਅੰਮ੍ਰਿਤਸਰ ਮੁੱਖ ਰੇਲਮਾਰਗ ’ਤੇ ਪੰਜਾਬ ਦੇ ਪਰਵੇਸ਼ ਦੁਆਰ ’ਤੇ ਬਣੇ ਸ਼ੰਭੂ ਰੇਲਵੇ ਸਟੇਸ਼ਨ ਤੋਂ ਬਾਅਦ ਦੁਪਹਿਰ ਕਰੀਬ 2.30 ਵਜੇ ਪਹਿਲੀ ਮਾਲਗੱਡੀ ਦਾਖ਼ਲ ਹੋਈ। ਇਸ ਗੱਲ ਦੀ ਪੁਸ਼ਟੀ ਰਾਜਪੁਰਾ ਦੇ ਸਟੇਸ਼ਨ ਸੁਪਰਡੈਂਟ ਭਾਰਤ ਲਾਲ ਮੀਨਾ ਨੇ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮਾਰਗ ’ਤੇ ਮਾਲਗੱਡੀਆਂ ਦੀ ਆਵਾਜਾਈ ਆਰੰਭ ਹੋ ਗਈ ਹੈ ਜਦੋਂਕਿ ਮੁਸਾਫ਼ਿਰ ਰੇਲਗੱਡੀਆਂ ਦੀ ਆਵਾਜਾਈ 24 ਨਵੰਬਰ ਨੂੰ ਆਰੰਭ ਹੋਣ ਦੀ ਸੰਭਾਵਨਾ ਹੈ। ਇਸੇ ਦੌਰਾਨ ਸ਼ੰਭੂ ਰੇਲਵੇ ਸਟੇਸ਼ਨ ਦੇ ਬਾਹਰ ਰੇਲਵੇ ਵਿਭਾਗ ਦੀ ਹਦੂਦ ਅੰਦਰ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਰੇਲਵੇ ਸਟੇਸ਼ਨ ਦੀ ਹਦੂਦ ਤੋਂ ਬਾਹਰ ਹਟਾ ਕੇ ਰੇਲਵੇ ਸਟੇਸ਼ਨ ਤੋਂ ਦੂਰ ਲਗਾ ਲਿਆ ਗਿਆ। ਕਿਸਾਨ ਆਗੂਆਂ ਹਜੂਰਾ ਸਿੰਘ ਮਿਰਜਾਪੁਰ, ਰਣਜੀਤ ਸਿੰਘ ਆਕੜ, ਗੁਰਮੇਲ ਸਿੰਘ, ਪ੍ਰੇਮ ਸਿੰਘ ਭੰਗੂ ਅਤੇ ਹੋਰਨਾਂ ਦੀ ਅਗਵਾਈ ਵਿੱਚ ਧਰਨਾ ਮੁੜ ਆਰੰਭ ਕਰ ਦਿੱਤਾ ਗਿਆ ਜਦੋਂ ਕਿ ਅੰਬਾਲਾ-ਰਾਜਪੁਰਾ ਜੀ.ਟੀ ਰੋਡ ’ਤੇ ਪਿੰਡ ਬਪਰੌਰ ਅਤੇ ਮਦਨਪੁਰ ਨੇੜਲੇ ਰਿਲਾਇੰਸ ਪੈਟਰੋਲ ਪੰਪਾਂ ’ਤੇ ਕਿਸਾਨ ਆਗੂਆਂ ਭਗਵਾਨ ਸਿੰਘ ਖਾਲਸਾ ਹਰਪਾਲਪੁਰ ਅਤੇ ਤੇਜਿੰਦਰ ਸਿੰਘ ਹਾਸ਼ਮਪੁਰ ਸਮੇਤ ਹੋਰਨਾਂ ਦੀ ਅਗਵਾਈ ਵਿੱਚ ਰੋਸ ਧਰਨੇ ਜਾਰੀ ਹਨ। ਨਾਭਾ ਪਾਵਰ ਥਰਮਲ ਪਲਾਂਟ ਰਾਜਪੁਰਾ ਦੇ ਬਾਹਰ ਵੀ ਕਿਸਾਨਾਂ ਵੱਲੋਂ ਧਰਨਾ ਜਾਰੀ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਆਖਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਕਿਸਾਨਾਂ, ਵਪਾਰੀਆਂ ਤੇ ਹੋਰ ਕਾਰੋਬਾਰੀਆਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਰੇਲਵੇ ਨੂੰ ਪੰਜਾਬ ਵਿੱਚ ਮਾਲਗੱਡੀਆਂ ਦੇ ਨਾਲ ਮੁਸਾਫਿਰ ਗੱਡੀਆਂ ਚਲਾਉਣ ਦੀ ਛੋਟ ਵੀ ਦਿੱਤੀ ਗਈ ਹੈ। ਜੇਕਰ ਕੇਂਦਰ ਦੀ ਮੋਦੀ ਸਰਕਾਰ ਦੋ ਹਫਤੇ ’ਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਪ੍ਰਤੀ ਹਾਂਪੱਖੀ ਹੁੰਗਾਰਾ ਨਹੀਂ ਭਰਦੀ ਤਾਂ ਕਿਸਾਨ ਜਥੇਬੰਦੀਆਂ ਵੱਲੋਂ 10 ਦਸਬੰਰ ਤੋਂ ਮੁੜ ਪੰਜਾਬ ਵਿੱਚ ਰੇਲ ਪੱਟੜੀਆਂ ’ਤੇ ਧਰਨੇ ਲਗਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ 26 ਨਵੰਬਰ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਘੇਰਨ ਲਈ ਜ਼ਰੂਰ ਜਾਣਗੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਕਿਸਾ...

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕਿਸਾਨਾਂ ਦਾ ਮੱਥਾ ਕੌਮਾਂਤਰੀ ਸੰਸਥਾਵਾਂ ਨਾਲ ਲੱਗਾ: ਉਗਰਾਹਾਂ

ਸ਼ਹਿਰ

View All