ਨਵੇਂ ਐੱਸਐੱਸਪੀ ਵੱਲੋਂ ਥਾਣਾ ਮੁਖੀਆਂ ਦੇ ਤਬਾਦਲੇ : The Tribune India

ਨਵੇਂ ਐੱਸਐੱਸਪੀ ਵੱਲੋਂ ਥਾਣਾ ਮੁਖੀਆਂ ਦੇ ਤਬਾਦਲੇ

ਨਵੇਂ ਐੱਸਐੱਸਪੀ ਵੱਲੋਂ ਥਾਣਾ ਮੁਖੀਆਂ ਦੇ ਤਬਾਦਲੇ

ਇੰਸਪੈਕਟਰ ਪਰਦੀਪ ਬਾਜਵਾ, ਗੁਰਪ੍ਰੀਤ ਭਿੰਡਰ ਤੇ ਕਿਰਪਾਲ ਸਿੰਘ

ਖੇਤਰੀ ਪ੍ਰਤੀਨਿਧ
ਪਟਿਆਲਾ, 9 ਦਸੰਬਰ

ਸ਼ਹਿਰ ਦੇ ਨਵੇਂ ਐੱਸਐੱਸਪੀ ਵਰੁਣ ਸ਼ਰਮਾ ਵੱਲੋਂ ਕਈ ਹੋਰ ਥਾਣਾ ਮੁਖੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ ਜਿਸ ਦੌਰਾਨ ਇੰਸਪੈਕਟਰ ਪਰਦੀਪ ਸਿੰਘ ਬਾਜਵਾ ਸ਼ਾਹੀ ਸ਼ਹਿਰ ਵਿਚਲੇ ਅਹਿਮ ਮੰਨੇ ਜਾਂਦੇ ਥਾਣਾ ਤ੍ਰਿਪੜੀ ਦਾ ਐਸਐਚਓ ਲਾਇਆ ਗਿਆ ਹੈ। ਤ੍ਰਿਪੜੀ ਦੇ ਪਹਿਲੇ ਥਾਣਾ ਮੁਖੀ ਕਰਨਵੀਰ ਸੰਧੂ ਨੂੰ ਸ਼ਹਿਰ ਅਤੇ ਦਿਹਾਤੀ ਖੇਤਰ ’ਤੇ ਆਧਾਰਤ ਥਾਣਾ ਬਖਸ਼ੀਵਾਲ਼ਾ ਦਾ ਐੱਸਐੱਚਓ ਲਾਇਆ ਗਿਆ ਹੈ। ਜਦਕਿ ਬਖਸ਼ੀਵਾਲਾ ਤੋਂ ਬਦਲੇ ਥਾਣੇਦਾਰ ਸੁਖਦੇਵ ਸਿੰਘ ਨੂੰ ਪੁਲੀਸ ਲਾਈਨ ਵਿਖੇ ਲਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੂੰ ਥਾਣਾ ਸਦਰ ਨਾਭਾ ਤਾਇਨਾਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਸੁਰਿੰਦਰ ਕੁਮਾਰ ਨੂੰ ਖੇੜੀਗੰਡਿਆਂ ਥਾਣੇ ਦਾ ਮੁਖੀ ਲਾਇਆ ਗਿਆ ਹੈ। ਖੇੜੀਗੰਡਿਆਂ ਦੇ ਇੰਚਾਰਜ ਇੰਸਪੈਕਟਰ ਕਿਰਪਾਲ ਸਿੰਘ ਨੂੰ ਥਾਣਾ ਸ਼ੰਭੂ ਵਿਖੇ ਐਸ.ਐਚ.ਓ ਲਾਇਆ ਗਿਆ ਹੈ।

ਉਧਰ ਇੰੰਸਪੈਕਟਰ ਪ੍ਰਿਸਪ੍ਰੀਤ ਸਿੰਘ ਹੁਣ ਥਾਣਾ ਸਦਰ ਰਾਜਪੁਰਾ, ਥਾਣੇਦਾਰ ਮੋਹਣ ਸਿੰਘ ਥਾਣਾ ਭਾਦਸੋਂ ਅਤੇ ਥਾਣੇਦਾਰ ਗੁਰਸੇਵਕ ਸਿੰਘ ਥਾਣਾ ਸਦਰ ਸਮਾਣਾ ਦੇ ਐਸ.ਐਚ.ਓ ਹੋਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All