ਚਾਰ ਥਾਣੇਦਾਰਾਂ ਸਣੇ 133 ਸਿਪਾਹੀਆਂ ਦੇ ਤਬਾਦਲੇ

ਚਾਰ ਥਾਣੇਦਾਰਾਂ ਸਣੇ 133 ਸਿਪਾਹੀਆਂ ਦੇ ਤਬਾਦਲੇ

ਐੱਸਐੱਸਪੀ ਵਿਕਰਮਜੀਤ ਦੁੱਗਲ।

ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਅਕਤੂਬਰ
ਪੁਲੀਸ ਵਿਭਾਗ ਦੀਆਂ ਸੇਵਾਵਾਂ ਦੀ ਬਿਹਤਰੀ ਲਈ ਵਿਭਾਗ ਵਿਚਲੇ ਨਿਯਮਾਂ ਤੇ ਸ਼ਰਤਾਂ ਨੂੰ ਯਕੀਨੀ ਬਣਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਦੀ ਕੜੀ ਵਜੋਂ ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਵੱਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਚਾਰ ਥਾਣੇਦਾਰਾਂ ਸਮੇਤ 133 ਸਿਪਾਹੀਆਂ ਦੀ ਜ਼ਿਲ੍ਹੇ ਦੇ ਵੱਖ -ੱਖ ਥਾਣਿਆਂ ’ਚ ਤਾਇਨਾਤੀ ਕੀਤੀ ਗਈ ਹੈ। ਪੁਲੀਸ ਰੂਲਜ਼ ਮੁਤਾਬਿਕ ਪੁਲੀਸ ਵਿਭਾਗ ਵਿਚਲੇ ਹੋਰ ਕੰਮਾਂ ਸਮੇਤ ਥਾਣਿਆਂ ਤੇ ਪੁਲੀਸ ਚੌਕੀਆਂ ਵਿਚਲੇ ਕੰਮਾਂ ਦਾ ਗਿਆਨ ਹਾਸਲ ਕਰਨਾ ਹਰ ਥਾਣੇਦਾਰ ਤੇ ਸਿਪਾਹੀ ਲਈ ਲਾਜ਼ਮੀ ਹੁੰਦਾ ਹੈ। ਜਿਸ ਤਹਿਤ ਭਰਤੀ ਮਗਰੋਂ ਹਰੇਕ ਪੁਲੀਸ ਮੁਲਾਜ਼ਮ ਲਈ ਘੱਟੋ ਘੱਟ ਤਿੰਨ ਸਾਲਾਂ ਦਾ ਸਮਾਂ ਥਾਣੇ ’ਚ ਲਾਉਣਾ ਲਾਜ਼ਮੀ ਹੈ। ਇਨ੍ਹਾਂ ’ਚ ਮੁੱਖ ਰੂਪ ’ਚ ਪੰਜਾਬ ਪੁਲੀਸ ’ਚ ਸਾਲ 2016 ਤੋਂ ਬਾਅਦ ਭਰਤੀ ਹੋਏ ਉਹ ਪ੍ਰੋਬੇਸ਼ਨਰ ਥਾਣੇਦਾਰ ਤੇ ਸਿਪਾਹੀ ਸ਼ਾਮਲ ਹਨ, ਜਿਨ੍ਹਾਂ ਨੇ ਥਾਣਿਆਂ ’ਚ ਤਿੰਨ ਤਿੰਨ ਸਾਲਾਂ ਦਾ ਸਮਾਂ ਨਹੀਂ ਬਿਤਾਇਆ। ਇਸ ਸਬੰਧੀ ਐੱਸਐੱਸਪੀ. ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਡੀਜੀਪੀ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਸਾਲ 2016 ਤੋਂ ਬਾਅਦ ਭਰਤੀ ਹੋਏ ਪੁਲੀਸ ਮੁਲਾਜ਼ਮਾਂ ਨੂੰ ਥਾਣਿਆਂ ਦੇ ਕੰਮਕਾਜ ਤੋਂ ਜਾਣੂ ਕਰਵਾਉਣ ਲਈ ਤਿੰਨ ਸਾਲ ਥਾਣਿਆਂ ’ਚ ਤਾਇਨਾਤ ਕਰਨਾ ਲਾਜ਼ਮੀ ਹੈ। ਜਿਸ ਦੇ ਚੱਲਦਿਆਂ ਹੀ ਉਨ੍ਹਾਂ ਨੇ ਪਟਿਆਲਾ ਜ਼ਿਲ੍ਹੇ ਦੇ ਅਜਿਹੇ 133 ਪੁਲਿੀਸ ਮੁਲਾਜ਼ਮਾਂ ਦੀਆਂ ਥਾਣਿਆਂ ’ਚ ਤਾਇਨਾਤੀਆਂ ਕੀਤੀਆਂ ਹਨ। ਇਸੇ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਹੁਣ ਤੱਕ ਸੈਂਕੜੇ ਉਨ੍ਹਾਂ ਪੁਲੀਸ ਮੁਲਾਜ਼ਮਾਂ ਦੇ ਵੀ ਤਬਦਾਲੇ ਕੀਤੇ ਜਾ ਚੁੱਕੇ ਹਨ, ਜੋ ਲੰਬੇ ਸਮੇਂ ਤੋਂ ਕਿਸੇ ਇੱਕ ਥਾਣੇ/ਚੌਕੀ ਜਾਂ ਸਬ ਡਵੀਜ਼ਨ ’ਚ ਪੱਕੇ ਡੇਰੇ ਲਾਈਂ ਬੈਠੇ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All